HOME ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ ਅੱਜ ਤੋਂ , ਉਦਘਾਟਨੀ ਮੈਚ ਅਮਰਗੜ੍ਹ ਅਤੇ...

ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ ਅੱਜ ਤੋਂ , ਉਦਘਾਟਨੀ ਮੈਚ ਅਮਰਗੜ੍ਹ ਅਤੇ ਚਚਰਾੜੀ ਵਿਚਕਾਰ

3
ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ 9ਵੀਂ ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ ਅੱਜ 1 ਦਸੰਬਰ ਤੋਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਪੀ.ਏ.ਯੂ. ਲੁਧਿਆਣਾ ਵਿਖੇ ਸ਼ੁਰੂ ਹੋਵੇਗੀ। ਇਸ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ 3 ਦਸੰਬਰ ਨੂੰ ਹੋਣਗੇ । ਐਸੋਸੀਏਸ਼ਨ ਦੇ ਪ੍ਰਧਾਨ ਅਮਰੀਕ ਸਿੰਘ ਮਿਨਹਾਸ, ਸਰਪ੍ਰਸਤ ਦਰੋਣਾਚਾਰੀਆ ਐਵਾਰਡੀ ਕੋਚ ਬਲਦੇਵ ਸਿੰਘ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਅੰਡਰ 17 ਸਾਲ ਲੜਕੀਆਂ ,ਅੰਡਰ 17 ਸਾਲ ਮੁੰਡੇ ,ਅਤੇ ਅੰਡਰ 19 ਸਾਲ ਦੇ ਮੁਕਾਬਲੇ ਹੋਣਗੇ । ਭਲਕੇ  1 ਦਸੰਬਰ ਨੂੰ ਟੂਰਨਾਮੈਂਟ ਦਾ ਉਦਘਾਟਨ 11 ਵਜੇ ਹੋਵੇਗਾ ਜਿੱਥੇ ਹਲਕਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਟੂਰਨਾਮੈਂਟ ਦਾ ਉਦਘਾਟਨ ਕਰਨਗੇ । ਉਥੇ ਅੰਡਰ 17 ਸਾਲ ਲੜਕੇ ਅਤੇ ਲੜਕੀਆਂ ਦੇ ਮੈਚਾਂ ਦੇ ਨਾਲ ਟੂਰਨਾਮੈਂਟ ਦੀ ਆਰੰਭਤਾ ਹੋਵੇਗੀ । ਟੂਰਨਾਮੈਂਟ ਦੇ ਤਕਨੀਕੀ ਡਾਇਰੈਕਟਰ ਗੁਰਤੇਜ ਸਿੰਘ ਲਾਡੀ ਅਤੇ ਕੋਆਰਡੀਨੇਟਰ ਗੁਰਸਤਿੰਦਰ ਸਿੰਘ ਪ੍ਰਗਟ ਨੇ ਦੱਸਿਆ ਕਿ ਟੂਰਨਾਮੈਂਟ ਦਾ ਉਦਘਾਟਨੀ ਮੈਚ ਨਨਕਾਣਾ ਸਾਹਿਬ ਪਬਲਿਕ ਸਕੂਲ ਅਮਰਗੜ੍ਹ ਅਤੇ ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਦੇ ਵਿਚਕਾਰ ਖੇਡਿਆ ਜਾਵੇਗਾ । ਅੱਜ 1 ਦਸੰਬਰ ਨੂੰ 8 ਮੈਚ ਖੇਡੇ ਜਾਣਗੇ। ਜਦ ਕਿ ਅੱਜ ਹੋਣ ਵਾਲੇ ਮੈਚਾਂ ਵਿੱਚ ਮਾਲਵਾ ਅਕੈਡਮੀ ਦਾ ਮੁਕਾਬਲਾ ਕਿਲ੍ਹਾ ਰਾਏਪੁਰ ਨਾਲ 9 ਵਜੇ, ਏਕ ਨੂਰ ਅਕੈਡਮੀ ਤੇਹਿੰਗ ਦਾ ਮੁਕਾਬਲਾ ਰਾਊਂਡ ਗਲਾਸ ਅਕੈਡਮੀ ਹੇਰਾਂ ਨਾਲ ਹੋਵੇਗਾ । ਤੀਜਾ ਮੈਚ ਜਰਖੜ ਅਕੈਡਮੀ ਦਾ ਮੈਚ ਘਵੱਦੀ ਸਕੂਲ ਵਿਚਕਾਰ ਖੇਡਿਆ ਜਾਵੇਗਾ ਜਦਕਿ ਕੁੜੀਆਂ ਦੇ ਵਰਗ ਵਿੱਚ ਮੁੰਡੀਆਂ ਹਾਕੀ ਸੈਂਟਰ ਦਾ ਮੁਕਾਬਲਾ ਚਚਰਾੜੀ ਨਾਲ ਹੋਵੇਗਾ । ਨਨਕਾਣਾ ਸਾਹਿਬ ਅਮਰਗੜ੍ਹ ਦਾ ਮੁਕਾਬਲਾ ਡੀ.ਏ.ਵੀ. ਸਕੂਲ ਲੁਧਿਆਣਾ ਨਾਲ ਹੋਵੇਗਾ । ਇਸ ਤੋਂ ਬਾਅਦ ਮੁੰਡਿਆਂ ਦੇ ਵਰਗ ਵਿੱਚ ਮਾਲਵਾ ਅਕੈਡਮੀ ਦਾ ਘਵੱਦੀ ਸਕੂਲ ਨਾਲ, ਜਰਖੜ ਅਕੈਡਮੀ ਦਾ ਕਿਲ੍ਹਾ ਰਾਏਪੁਰ ਨਾਲ ਮੈਚ ਖੇਡਿਆ ਜਾਵੇਗਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ– ਇਕਬਾਲ ਸਿੰਘ ਗਿੱਲ, ਡਾ: ਇੰਦਰਜੀਤ ਸਿੰਘ
Next article*ਸਰਕਾਰ ਦੀ ਨਲਾਇਕੀ ਕਰਕੇ ਹੋਈ ਸਮਰਾਲੇ ਬੇਅਦਬੀ: ਭਾਈ ਗੁਰਪ੍ਰੀਤ ਸਿੰਘ*