HOME ਰੋਜਾਨਾ ਪੈਦਲ ਤੁਰੋ ਤੰਦਰੁਸਤ ਰਹੋ

ਰੋਜਾਨਾ ਪੈਦਲ ਤੁਰੋ ਤੰਦਰੁਸਤ ਰਹੋ

   (ਸਮਾਜ ਵੀਕਲੀ)   ਕੁਦਰਤ ਨੇ ਸਾਨੂੰ ਸਿਹਤ ਬਖ਼ਸ਼ੀ ਹੈ ।ਪਰ ਇਸ ਨੂੰ ਫਿੱਟ ਰੱਖਣਾ ਸਾਡਾ ਕੰਮ ਹੈ। ਅੱਜ ਦੇ ਰੁਝੇਵਿਆਂ ਅਤੇ ਭੱਜ ਦੌੜ ਵਾਲੇ ਜੀਵਨ ਵਿੱਚ ਦਿਲ ਦਾ ਰੋਗ ,ਸ਼ੂਗਰ, ਜੋੜਾਂ ਦਾ ਦਰਦ, ਮੋਟਾਪਾ ਤੇ ਮਾਨਸਿਕ ਤਣਾਓ ਜਿਹੀਆਂ ਚਿੰਬੜੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਕਸਰਤ ਕਰਨੀ ਬੜੀ ਲਾਹੇਵੰਦ ਸਾਬਿਤ ਹੁੰਦੀ ਹੈ। ਡਾਕਟਰਾਂ ਕੋਲ ਜਾਓ ਤਾਂ ਉਹ ਥੱਬਾ ਦਵਾਈਆਂ ਦਾ ਲਿਖ ਦਿੰਦੇ ਹਨ ।ਜਿਨਾਂ ਨੂੰ ਖਾ ਖਾ ਕੇ ਰੋਗੀ ਅੱਕ ਥੱਕ ਜਾਂਦਾ ਹੈ। ਕੋਈ ਨਾ ਕੋਈ ਸਿਆਣਾ ਡਾਕਟਰ ਦਵਾਈਆਂ ਦੇ ਨਾਲ ਨਾਲ ਕਸਰਤ ਦੀ ਵੀ ਸਲਾਹ ਦਿੰਦਾ ਹੈ। ਪਰ ਲੋਕ ਕਸਰਤ ਦਾ ਭਾਵ ਜੌਗਿੰਗ, ਐਰੋਬਿਕ ਕਸਰਤਾਂ , ਡੰਡ ਬੈਠਕਾਂ ਲਾਉਣੀਆਂ ਤੇ ਥਕਾ ਦੇਣ ਵਾਲੀਆਂ ਖੇਡਾਂ ਖੇਡਣਾ ਸਾਈਕਲ ਚਲਾਉਣਾ , ਤੈਰਨਾ , ਫੁੱਟਬਾਲ, ਹਾਕੀ, ਬਾਸਕਟਬਾਲ, ਤੇ ਟੈਨਿਸ ਖੇਡਣ ਨੂੰ ਹੀ ਔਖੀਆਂ ਕਸਰਤ ਦਾ ਭੁਲੇਖਾ ਖਾ ਕੇ ਅਕਸਰ ਮੈਨੂੰ ਵਿਸਾਰ ਦਿੰਦੇ ਹਨ। ਹਰ ਕਿਸੇ ਨੂੰ ਖੇਡਾਂ ਖੇਡਣ ਦਾ ਸ਼ੌਂਕ ਨਹੀਂ ਹੁੰਦਾ। ਖੇਡਾਂ ਵਿੱਚ ਉੰਝ ਵੀ ਕੋਈ ਨਾ ਕੋਈ ਸੱਟ ਲੱਗਣ ਦਾ ਡਰ ਰਹਿੰਦਾ ਹੈ। ਬਾਕੀ ਇਹ ਖੇਡਾਂ ਮਹਿੰਗੀਆਂ ਵੀ ਹਨ। ਤੁਰਨਾ ਹੀ ਇੱਕੋ ਇੱਕ ਇਹੋ ਜਿਹੀ ਕਸਰਤ ਹੈ ਜਿਸ ਸਭ ਕਾਸੇ ਦੇ ਝੰਜਟਾਂ ਦੀ ਕੋਈ ਲੋੜ ਨਹੀਂ ਹੁੰਦੀ। ਸਧਾਰਨ ਢੰਗ ਦੇ ਨਾਲ ਤੁਰਨ ਨਾਲ ਹੀ ਸਾਰੇ ਸਰੀਰ ਦੀ ਪੂਰੀ ਕਸਰਤ ਹੋ ਜਾਂਦੀ ਹੈ। ਜਿਸ ਨਾਲ ਸਰੀਰ ਸਿਹਤਮੰਦ ਤੇ ਰਿਸ਼ਟਪੁਸ਼ਟ ਹੋ ਉਠਦਾ ਹੈ। ਤੁਰਨ ਤੇ ਕੋਈ ਖ਼ਰਚ ਨਹੀਂ ਆਉਂਦਾ, ਅਤੇ ਨਾ ਹੀ ਸੱਟ ਲੱਗਣ ਦਾ ਖ਼ਤਰਾ ਹੈ। ਨਾ ਹੀ ਕੋਈ ਹੋਰ ਕਸਟ ਤੇ ਦੁੱਖ ਤਕਲੀਫ। ਬਸ ਉੱਠੋ ਤੇ ਤੁਰਨਾ ਸ਼ੁਰੂ ਕਰ ਦਿਓ, ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਕਸਰਤ ਦਾ ਸਭ ਤੋਂ ਸੌਖਾ ਢੰਗ ਤੁਰਨਾ ਹੀ ਹੈ । ਪਹਿਲਾਂ ਲੋਕ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਜਾਣ ਲਈ ਕੋਹਾਂ ਮੀਲਾਂ ਦਾ ਲੰਮਾ ਪੈਂਡਾ ਤੈਅ ਕਰਕੇ ਤੁਰਕੇ ਜਾਇਆ ਕਰਦੇ ਸਨ। ਜਿਸ ਕਰਕੇ ਉਹ ਅੱਜ ਦੇ ਮਨੁੱਖ ਨਾਲੋਂ ਕਿਤੇ ਵੱਧ ਤਾਕਤਵਰ ਤਕੜੇ ਤੇ ਸਿਹਤਮੰਦ ਹੁੰਦੇ ਹਨ। ਇਸ ਲਈ ਅੱਜ ਤੋਂ ਹੀ ਤੁਰਨ ਦੀ ਆਦਤ ਪਾਓ। ਕਿਸੇ ਕੰਮ ਲਈ ਬਾਹਰ ਜੇ ਜਾਣਾ ਪਵੇ ,ਜੇ ਸਮਾਂ ਹੋਵੇ ਤਾਂ ਤੁਰ ਕੇ ਹੀ ਜਾਵੋ। ਤੁਰਨ ਦਾ ਫ਼ਾਸਲਾ ਹੌਲੀ- ਹੌਲੀ ਵਧਾਉਂਦੇ ਜਾਓ। ਤੁਰਨ ਫਿਰਨ ਨਾਲ ਰੋਗ ਕਦੇ ਨੇੜੇ ਨਹੀਂ ਫਟਕਦੇ। ਤੁਰਨਾ ਹੀ ਇੱਕ ਇਹੋ ਜਿਹੀ ਸਧਾਰਨ ਕਿਰਿਆ ਹੈ ।ਜੋ ਸਰੀਰ ਨੂੰ ਨਿਰੋਗ ਰੱਖਦੀ ਹੈ। ਸਗੋਂ ਉਸਨੂੰ ਲੱਗੀਆਂ ਹੋਈਆਂ ਕਈ ਬਿਮਾਰੀਆਂ ਦੇ ਇਲਾਜ਼ ਵਿੱਚ ਵੀ ਕਾਫ਼ੀ ਸਹਾਇਕ ਹੁੰਦੀ ਹੈ। ਤੁਰਨ ਨਾਲ ਸਰੀਰ ਦੇ ਸਾਰੇ ਅੰਗਾਂ ਦੀ ਕੁਦਰਤੀ ਢੰਗ ਨਾਲ ਕਸਰਤ ਹੋ ਜਾਂਦੀ ਹੈ ।ਤੁਰਨਾ ਇੱਕ ਬਹੁਤ ਹੀ ਸਰਲ ਕਿਰਿਆ ਹੈ। ਜਿਸ ਵਿੱਚ ਕਿਸੇ ਪ੍ਰਕਾਰ ਦੇ ਉਪਕਰਨ ਦੀ ਲੋੜ ਨਹੀਂ ਹੁੰਦੀ। ਬਸ ਇੱਕ ਜੋੜੀ ਜੁੱਤੀ ਪਾਓ ਤੇ ਤੁਰਨਾ ਸ਼ੁਰੂ ਕਰ ਦਿਓ । ਜ਼ਮੀਨ ‘ਤੇ ਤੁਰੋ, ਪਹਾੜਾਂ ‘ਤੇ ਚੜ੍ਹੋ ਜਾਂ ਫਿਰ ਖਾਈਆਂ ਵਿੱਚ ਉਤਰੋ ਕਸਰਤ ਹੁੰਦੀ ਚਲੀ ਜਾਂਦੀ ਹੈ। ਕੋਈ ਵੀ ਮੌਸਮ ਹੋਵੇ, ਕੋਈ ਵੀ ਸਮਾਂ ਹੋਵੇ ਤੁਰਨਾ ਸਦਾ ਜ਼ਾਰੀ ਰੱਖਿਆ ਜਾ ਸਕਦਾ ਹੈ। ਗਰਮੀ ਹੋਵੇ, ਸਰਦੀ ਹੋਵੇ ਹਰ ਦਿਨ ਨਿਰੰਤਰਤਾ ਤੇ ਨਿਯੰਤਰਤਾ ਨਾਲ ਤੁਰਨ ਵਿੱਚ ਕੋਈ ਰੋਕ ਨਹੀਂ ਆਉਂਦੀ ।ਗਰਮੀ ਵਿੱਚ ਧੁੱਪ ਨਿਕਲ ਤੋਂ ਪਹਿਲਾਂ ਸਵੇਰੇ ਸਵੇਰੇ ਤੁਰਨਾ ਫਿਰਨਾ ਬਹੁਤ ਗੁਣਕਾਰੀ ਹੁੰਦਾ ਹੈ ।ਸਿਆਲ ਦੀ ਕੜਕ ਦੀ ਠੰਡ ਵਿੱਚ ਧੁੱਪ ਨਿਕਲਣ ਤੇ ਹੀ ਤੁਰਨਾ ਠੀਕ ਰਹਿੰਦਾ ਹੈ। ਬਹੁਤ ਹੀ ਕੜਕਦੀ ਧੁੱਪ ਹੋਵੇ, ਮੀਂਹ ਪੈ ਰਿਹਾ ਹੋਵੇ, ਤਾਂ ਛੱਤਰੀ ਲੈ ਕੇ ਤੁਰਨ ਦਾ ਆਨੰਦ ਲੈ ਸਕਦੇ ਹੋ ।ਕਿਸੇ ਸਮੇਂ ਵੀ ਤੁਰਿਆ ਜਾ ਸਕਦਾ ਹੈ। ਇਕੱਲੇ ਹੀ ਤੁਰ ਸਕਦੇ ਹੋ। ਪਰ ਜੇ ਕਿਤੇ ਕੋਈ ਸਾਥ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ ।ਤੁਰਨ ਦੇ ਨਾਲ -ਨਾਲ ਗੱਲਾਂ ਕਰਦੇ ਹੋਏ ,ਗੱਪਾਂ ਦਾ ਮਜ਼ਾ ਵੀ ਲਿਆ ਜਾ ਸਕਦਾ ਹੈ ।ਅੱਜ ਕੱਲ੍ਹ ਦੁਨੀਆਂ ਭਰ ਵਿੱਚ ਤੁਰਨ ਵਾਲਿਆਂ ਦੀਆਂ ਕਲੱਬਾਂ ਬਣੀਆਂ ਹੋਈਆਂ ਹਨ । ਜਿਨ੍ਹਾਂ ਵਿੱਚ ਉਹ ਆਪਣੀ ਉਮਰ ਦਾ ਸਾਥ ਲੱਭ  ਤੁਰਨ ਲਈ ਉਹ ਨਿਕਲਦੇ ਹਨ।
                          ਜੇ ਸਮੂਹ ਵਿੱਚ ਘੁੰਮਿਆ ਫਿਰਿਆ ਜਾਵੇ ਤਾਂ ਉਸ ਨਾਲ ਨਾ ਤਾਂ ਬਹੁਤੀ ਥਕਾਵਟ ਮਹਿਸੂਸ ਹੁੰਦੀ ਹੈ, ਨਾ ਹੀ ਅਕਾਊ ਬੋਰੀਅਤ । ਸਗੋਂ ਤੁਰਨ ਵਿੱਚ ਬਹੁਤਾ ਮਜ਼ਾ ਆਉਂਦਾ ਹੈ ।ਹਰ ਰੋਜ਼ ਬਿਨਾਂ ਨਾਗਾ ਪਾਇਆ ਤੁਰਨ ਦੀ ਆਦਤ ਪਾਓ। ਜਿਹੜੇ ਲੋਕ ਆਪਣੀ ਸਿਹਤ ਤੰਦਰੁਸਤ ਰੱਖਣ ਲਈ ਬਚਪਨ ਤੋਂ ਹੀ ਆਦਤ ਪਾ ਲੈਂਦੇ ਹਨ ।ਉਹ ਸਾਰੀ ਉਮਰ ਠੀਕ ਠਾਕ ਰਹਿੰਦੇ ਹਨ ।ਕੋਈ ਬਿਮਾਰੀ ਉਹਨਾਂ ਦੇ ਨੇੜੇ ਨਹੀਂ ਢੁੱਕਦੀ। ਹੌਲੀ -ਹੌਲੀ ਤੁਰਨ ਨਾਲੋਂ ਤੇਜ਼ ਤੁਰਨਾ ਬਹੁਤ ਗੁਣਕਾਰੀ ਹੈ ।ਤੇਜ਼ ਤੁਰੋ ਤੇ ਬਿਮਾਰੀਆਂ ਨੂੰ ਅੱਗੇ ਅੱਗੇ ਭਜਾਓ। ਪਿੱਛੇ ਜਿਹੇ ਅਮਰੀਕਾ ਦੀ ਬੋਸਟਨ ਯੂਨੀਵਰਸਟੀ ਦੇ ਡਾਕਟਰ ਰਾਬਰਟ ਲੇਵਿਨ ਨੇ ਇੱਕ ਖੋਜ਼ ਰਾਹੀਂ ਸਾਬਤ ਕਰਕੇ ਦਿਖਾਇਆ ਹੈ ,ਕਿ ਹਫਤੇ ਵਿੱਚ ਤਿੰਨ ਦਿਨ 45 -45 ਮਿੰਟ ਤੇ ਤੁਰਨ ਨਾਲ ਸਰੀਰ ਦੀ ਕਸਰਤ ਪੂਰੀ ਹੋ ਜਾਂਦੀ ਹੈ। ਕਨੇਡਾ ਦੇ ਮਾਹਰ ਸਿਹਤ ਵਿਗਿਆਨੀਆਂ ਨੇ ਹਰ ਰੋਜ਼ ਨਿਯਮਤ ਰੂਪ ਨਾਲ 45 ਮਿੰਟ ਤੁਰਨ ਤੇ ਜ਼ੋਰ ਦਿੱਤਾ ਹੈ। ਤੁਰਨ ਦੀ ਗਤੀ ਹੌਲੀ- ਹੌਲੀ ਵਧਾਈ ਜਾ ਸਕਦੀ ਹੈ। ਤੇਜ਼ ਤੁਰਨ ਨਾਲ ਬਾਹਵਾਂ ,ਲੱਤਾਂ, ਹੱਥਾਂ, ਪੈਰਾਂ, ਕੂਲੇ, ਜੋੜਾਂ ,ਢਿੱਡ ਅਤੇ ਲੱਕ ਦੇ ਨਾਲ ਲਹੂ ਦੇ ਸੰਚਾਰ, ਦਿਲ ਅਤੇ ਫੇਫੜਿਆਂ ਦੀ ਵੀ ਖੂਬ ਕਸਰਤ ਹੋ ਜਾਂਦੀ ਹੈ ।ਵਿਗਿਆਨੀਆਂ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਤੁਰਨ ਨਾਲ ਲਹੂ ਦੇ ਘੱਟ ਵੱਧ ਦਬਾਅ ਨੂੰ ਵੀ ਸੰਤੁਲਿਤ ਕੀਤਾ ਜਾ ਸਕਦਾ ਹੈ ।ਸ਼ੂਗਰ ਦੇ ਮਰੀਜ਼ ਲਈ ਤਾਂ ਤੁਰਨਾ ਇੱਕ ਵਿਗਿਆਨ ਸਾਹਿਬ ਹੁੰਦਾ ਹੈ। ਕਿਉਂਕਿ ਸਰੀਰ ਵਿੱਚ ਕਾਫੀ ਮਾਤਰਾ ਵਿੱਚ ਇਕੱਠੀ ਹੋਈ  ਖੰਡ ਗਲਾਈਕੋਜਨ ਦੇ ਰੂਪ ਵਿੱਚ ਸੜ ਕੇ ਖਤਮ ਹੋ ਜਾਂਦੀ ਹੈ। ਸੋ ਉਡੀਕ ਕਿਸ ਗੱਲ ਦੀ ?ਅੱਜ ਤੋਂ ਹੀ ਤੁਰਨਾ ਸ਼ੁਰੂ ਕਰ ਦਿਓ।
ਸ਼ੁਭ ਚਿੰਤਕ ਪਾਠਕ। 
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੁੱਲੂ ਦੀ ਬਹਾਦਰੀ — ਭਾਗ-2 (ਚਰਵਾਹੇ ਦਾ ਪ੍ਰਵੇਸ਼)
Next articleਲੁਧਿਆਣਾ ਸਿਟੀਜਨ ਕੌਂਸਲ ਦਾ ਮੁੱਖ ਉਦੇਸ਼ ਜਨ ਸੇਵਾ , ਨਰਾਇਣ ਸੇਵਾ – ਦਰਸ਼ਨ ਅਰੋੜਾ