HOME ਲੁਧਿਆਣਾ ਸਿਟੀਜਨ ਕੌਂਸਲ ਦਾ ਮੁੱਖ ਉਦੇਸ਼ ਜਨ ਸੇਵਾ , ਨਰਾਇਣ ਸੇਵਾ –...

ਲੁਧਿਆਣਾ ਸਿਟੀਜਨ ਕੌਂਸਲ ਦਾ ਮੁੱਖ ਉਦੇਸ਼ ਜਨ ਸੇਵਾ , ਨਰਾਇਣ ਸੇਵਾ – ਦਰਸ਼ਨ ਅਰੋੜਾ

ਸਰਕਾਰੀ ਸਕੂਲ ਸਲੇਮਪੁਰ ਦੇ ਹੋਣਹਾਰ ਬੱਚਿਆਂ ਨੂੰ ਕੰਬਲ ਵੰਡੇ 

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਲੁਧਿਆਣਾ ਸਿਟੀਜਨ ਕੌਂਸਲ ਦੇ ਚੇਅਰਮੈਨ ਦਰਸ਼ਨ ਅਰੋੜਾ ਦੀ ਪ੍ਰਧਾਨਗੀ ਹੇਠ ਇੱਕ ਵਫਦ ਸਰਕਾਰੀ ਮਿਡਲ ਸਕੂਲ ਸਲੇਮਪੁਰ ਪੁੱਜਾ ਜਿੱਥੇ ਵਫਦ ਦਾ ਸਵਾਗਤ ਪ੍ਰਿੰਸੀਪਲ ਹਰਜੀਤ ਸਿੰਘ, ਸਰਪੰਚ ਅੰਗਰੇਜ਼ ਸਿੰਘ, ਇੰਦਰਜੀਤ ਸਿੰਘ, ਸੁਖਦੇਵ ਸੁਲੀਮਪੁਰੀ, ਰਾਣਾ ਸੰਧੂ, ਅਧਿਆਪਕ ਸੁਨੀਲ ਕੁਮਾਰ ਅਤੇ ਦਵਿੰਦਰ ਸਿੰਘ ਨੇ ਸਿਰੋਪੇ ਪਾ ਕੇ ਕੀਤਾ। ਇਸ ਮੌਕੇ ਕੌਂਸਲ ਵੱਲੋਂ 150 ਦੇ ਕਰੀਬ ਹੋਣਹਾਰ ਬੱਚਿਆਂ ਨੂੰ ਕੰਬਲ ਵੰਡੇ ਗਏ ਅਤੇ ਦਰਸ਼ਨ ਅਰੋੜਾ ਨੇ ਬੋਲਦਿਆਂ ਆਖਿਆ ਕਿ ਸਾਡੀ ਕੌਂਸਲ ਦਾ ਮੁੱਖ ਉਦੇਸ਼ ਹੀ ਨਰ ਸੇਵਾ ਨਰਾਇਣ ਸੇਵਾ ਹੈ। ਇਸ ਮੌਕੇ ਉਪ ਚੇਅਰਮੈਨ ਅਸ਼ੋਕ ਧੀਰ ਨੇ ਬੱਚਿਆਂ ਨੂੰ ਆਪਣੇ ਮਾਂ ਬਾਪ ਅਤੇ ਅਧਿਆਪਕਾਂ ਦੀ ਮਹੱਤਤਾ ਬਾਰੇ ਸਮਝਾਇਆ ਅਤੇ  ਪ੍ਰੇਰਿਤ ਕੀਤਾ । ਉਪ ਚੇਅਰਮੈਨ ਕਮਲਜੀਤ ਸੋਹੀ ਨੇ ਵੀ ਬੱਚਿਆਂ ਨੂੰ ਵੱਡੇ ਸੁਪਨੇ ਵੇਖਣ ਅਤੇ ਸਾਕਾਰ ਕਰਨ ਲਈ ਲਗਨ ਅਤੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਸੀਨੀਅਰ ਉਪ ਪ੍ਰਧਾਨ ਅਵਤਾਰ ਸਿੰਘ ਅਤੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ, ਅਜੇ ਸਿੱਧੂ, ਰਜਨੀਸ਼ ਧਵਨ ਆਦਿ ਪ੍ਰਮੁੱਖ ਤੌਰ ਤੇ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰੋਜਾਨਾ ਪੈਦਲ ਤੁਰੋ ਤੰਦਰੁਸਤ ਰਹੋ
Next articleਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ ਬਕਾਇਆ ਜੀਐਸਟੀ ਅਤੇ ਵੈਟ ਰਿਫੰਡ ਦੀ ਤੁਰੰਤ ਪ੍ਰਵਾਨਗੀ ਦੀ ਮੰਗ