ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ) ਸਮਾਜ ਸੇਵੀ ਕਾਰਜਾਂ ਲਈ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਸਿਰਮੌਰ ਸੰਸਥਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੀ ਇਕ ਬੁਹਤ ਹੀ ਮਹੱਤਵਪੂਰਨ ਮੀਟਿੰਗ ਸੰਸਥਾ ਦੇ ਚੇਅਰਮੈਨ ਸ ਇੰਦਰਜੀਤ ਸਿੰਘ ਵਾਰੀਆ ਜੀ ਦੀ ਰਹਿਨੁਮਾਈ ਹੇਠ ਵਾਰੀਆਂ ਪਰਿਵਾਰ ਦੇ ਗ੍ਰਹਿ ਪਿੰਡ ਪਠਲਾਵਾ ਵਿਖੇ ਪਾਰਕ ਵਿਚ 30 ਨਵੰਬਰ ਨੂੰ ਹੋਣ ਜਾ ਰਹੀ ਹੈ। ਮੀਟਿੰਗ ਦੇ ਏਜੰਡੇ ਵਾਰੇ ਪ੍ਰੈਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਸੰਸਥਾ ਦੇ ਪ੍ਰਧਾਨ ਸ ਪ੍ਰਮਜੀਤ ਸਿੰਘ ਸੂਰਾਪੁਰ, ਕਾਰਜਕਾਰੀ ਪ੍ਰਧਾਨ ਸ ਬਲਵੀਰ ਸਿੰਘ ਯੂ ਕੇ ਸਾਹਿਬ, ਜਨਰਲ ਸਕੱਤਰ ਮਾ ਤਰਲੋਚਨ ਸਿੰਘ ਪਠਲਾਵਾ ਅਤੇ ਸੰਸਥਾ ਦੇ ਮੁਖ ਬੁਲਾਰੇ ਲੈਕਚਰਾਰ ਤਰਸੇਮ ਪਠਲਾਵਾ ਨੇ ਦੱਸਿਆ ਕਿ ਸੰਸਥਾ ਦੇ 28 ਵੇਂ ਸਲਾਨਾ ਸਹਾਇਤਾ ਵੰਡ ਸਮਾਗਮ ਨੂੰ ਵਿਧੀਵਤ ਢੰਗ ਨਾਲ ਕਰਵਾਉਣ , ਜਗਾ ਦੀ ਚੋਣ, ਲੋੜਵੰਦ ਸਮਾਜ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਸਮੱਗਰੀ ਤੋਂ ਇਲਾਵਾ ਹੋਰ ਮਹੱਤਵਪੂਰਨ ਵਿਚਾਰਾਂ ਇਸ ਮੀਟਿੰਗ ਦਾ ਹਿੱਸਾ ਹੋਣਗੀਆਂ। ਬੁਲਾਰਿਆਂ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ ਪਹਿਲਾਂ ਦੀ ਤਰਾਂ ਇਸ ਸਮਾਗਮ ਵਿੱਚ ਵੀ ਪੰਜਾਬ ਦੀਆਂ ਉਹਨਾਂ ਸਮਾਜ ਸੇਵੀ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਦੇ ਸਨਮਾਨ ਲਈ ਚੋਣ ਵਾਰੇ ਵਿਚਾਰਾਂ ਕੀਤੀਆਂ ਜਾਣਗੀਆਂ ਜਿਨਾਂ ਨੇ ਸਮਾਜ ਸੇਵਾ ਦੇ ਖੇਤਰ ਵਿਚ ਵਿਲੱਖਣ ਪਛਾਣ ਬਣਾਈ ਹੋਵੇ। ਸੰਸਥਾ ਦੇ ਬਾਨੀ ਸਰਪ੍ਰਸਤ ਸਵ ਸ ਮਹਿੰਦਰ ਸਿੰਘ ਵਾਰੀਆ ਜੀ ਜਿਨਾਂ ਦੀ 15 ਵੀਂ ਸਲਾਨਾ ਬਰਸੀ ਦਸੰਬਰ ਦੇ ਪਹਿਲੇ ਐਤਵਾਰ ਨੂੰ ਹੋਣ ਜਾ ਰਹੀ ਵਾਰੇ ਵੀ ਗੱਲ ਬਾਤ ਹੋਵੇਗੀ। ਪਿਛਲੇ ਤਿੰਨ ਸਾਲਾਂ ਦੇ ਹੋਏ ਕਾਰਜਾਂ ਲਈ ਸੰਸਥਾ ਵਲੋਂ ਇਕ ਅਹਿਮ ਕਿਤਾਬਚੇ ਨੂੰ ਵੀ ਪ੍ਰਕਾਸ਼ਿਤ ਕਰਨ ਵਾਰੇ ਵੀ ਵਿਚਾਰਾਂ ਨੂੰ ਇਸ ਮੀਟਿੰਗ ਦਾ ਹਿੱਸਾ ਬਣਾਇਆ ਜਾਵੇਗਾ। ਸੰਸਥਾ ਦੇ ਸੰਮੂਹ ਅਹੁਦੇਦਾਰ ਅਤੇ ਮੈਂਬਰਾਨ ਸਮੇਂਤ ਇਸਤਰੀ ਵਿੰਗ ਨੂੰ ਸਤਿਕਾਰ ਸਹਿਤ ਅਪੀਲ ਕੀਤੀ ਜਾਂਦੀ ਹੈ ਕਿ ਇਸ ਮੀਟਿੰਗ ਦੀ ਅਹਿਮੀਅਤ ਨੂੰ ਸਮਝਦਿਆਂ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਸਰਪ੍ਰਸਤ ਸ ਬਲਵੀਰ ਸਿੰਘ ਐਕਸ ਆਰਮੀ ਸਾਹਿਬ, ਚੇਅਰਮੈਨ ਸੰਦੀਪ ਕੁਮਾਰ ਗੌੜ, ਰਾਣਾ ਪਰਵਿੰਦਰ ਸਿੰਘ ਪੋਸੀ , ਸਤੀਸ਼ ਕੁਮਾਰ ਐਮਾਂ ਜੱਟਾਂ,ਡਾ ਕੁਲਦੀਪ ਰਾਜ ਬੰਗਾ,ਮਾ ਰਮੇਸ਼ ਕੁਮਾਰ, ਅਮਰਜੀਤ ਸਿੰਘ ਸੂਰਾਪੁਰ,ਆਤਮਾਂ ਸਿੰਘ ਸੂਰਾਪੁਰ ਸੰਸਥਾ ਦੇ ਪ੍ਰੈਸ ਸਕੱਤਰ ਮਾ ਸੁਰਿੰਦਰ ਸਿੰਘ ਕਰਮ, ਜੀ ਚੰਨੀ ਪਠਲਾਵਾ, ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਪ੍ਰੋ ਚਰਨਜੀਤ ਸਿੰਘ ਪੋਸੀ ਹਾਜਿਰ ਸਨ l
HOME ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੀ ਅਹਿਮ ਮੀਟਿੰਗ 30 ਨਵੰਬਰ ਨੂੰ



