ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਪੰਜ਼ਾਬ ਦੇ ਸੀਨੀਅਰ ਆਗੂ ਪ੍ਰਦੀਪ ਜੱਸੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਅੱਜ ਤੱਕ ਬਣੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਨਾਲ ਪੰਜਾਬ ਦੇਸ਼ ਦਾ ਨੰਬਰ ਇੱਕ ਕਰਜ਼ਾਈ ਸੂਬਾ ਬਣ ਗਿਆ ਹੈ। ਪ੍ਰਦੀਪ ਜੱਸੀ ਨੇ ਦੱਸਿਆ ਕਿ ਪੀ ਆਰ ਐੱਸ ਲੈਜਿਸਲੇਟਿਵ ਰਿਸਰਚ ਇੰਸਟੀਚਿਊਟ ਦੇ ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਸਿਰ ਏਨਾ ਕਰਜ਼ਾ ਹੋ ਗਿਆ ਹੈ ਕਿ ਔਸਤ ਪ੍ਰਤੀ ਵਿਅਕਤੀ ਪੰਜਾਬ ਦੇ ਵਾਸੀ ਸਿਰ 1,23,274 ਰੁਪਏ ਕਰਜ਼ਾ ਹਿੱਸੇ ਆਉਂਦਾ ਹੈ। ਕਰਜ਼ਾਈ ਸੂਚੀ ਵਿੱਚ ਦੂਜਾ ਸਥਾਨ ਕੇਰਲਾ ਦਾ ਹੈ ਜਿੱਥੇ ਪ੍ਰਤੀ ਵਿਅਕਤੀ 1,20,444 ਰੁਪਏ ਦਾ ਕਰਜ਼ਾ ਹੈ। ਤੀਜਾ ਸਥਾਨ ਮਹਾਰਾਸ਼ਟਰ ਦਾ ਜਿੱਥੇ 65568 ਰੁਪਏ ਕਰਜ਼ਾ ਪ੍ਰਤੀ ਵਿਅਕਤੀ ਹੈ। ਚੋਥਾ ਸਥਾਨ ਗੁਜਰਾਤ ਦਾ ਜਿਥੇ ਪ੍ਰਤੀ ਵਿਅਕਤੀ 54655 ਦਾ ਕਰਜ਼ਾ ਹੈ। ਪੰਜਵਾਂ ਸਥਾਨ ਬਿਹਾਰ ਦਾ ਹੈ ਜਿੱਥੇ ਪ੍ਰਤੀ ਵਿਅਕਤੀ ਕਰਜ਼ਾ 21220 ਰੁਪਏ ਹਿੱਸੇ ਆਉਂਦਾ ਹੈ। ਸ਼੍ਰੀ ਪ੍ਰਦੀਪ ਜੱਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਦੂਜੇ ਸੂਬੇ ਘੱਟ ਕਰਜ਼ਾਈ ਹਨ ਤਾਂ ਫਿਰ ਪੰਜ਼ਾਬ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਕਰਜ਼ੇ ਵਿੱਚ ਕਿਓ ਡੋਬ ਦਿੱਤਾ। ਪੰਜਾਬ ਦੀਆਂ ਸਰਕਾਰਾਂ ਆਪਣੀ ਫੋਕੀ ਵਾਹ ਵਾਹ ਕਰਵਾਉਣ ਲਈ ਕਰਜ਼ਾ ਚੁੱਕ ਚੁੱਕ ਕੇ ਪੰਜ਼ਾਬ ਨੂੰ ਬਰਬਾਦ ਕਰ ਰਹੀਆਂ ਹਨ। ਪੰਜਾਬ ਦੀਆਂ ਸਰਕਾਰਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਸੂਬੇ ਵਾਸਤੇ ਵਧੀਆ ਨੀਤੀਆਂ ਬਣਾ ਕੇ ਪੰਜ਼ਾਬ ਨੂੰ ਕਰਜ਼ੇ ਵਿੱਚੋ ਬਾਹਰ ਕੱਢਣ ਦਾ ਯਤਨ ਕਰਦੇ। ਪਰ ਮੌਜੂਦਾ ਝਾੜੂ ਸਰਕਾਰ ਨੇ ਬੇਲੋੜਾ ਕਰਜ਼ਾ ਚੁੱਕ ਕੇ ਪੰਜ਼ਾਬ ਨੂੰ ਨੰਬਰ ਇੱਕ ਕਰਜ਼ਾਈ ਸੂਬੇ ਦਾ ਖਿਤਾਬ ਦਿਵਾ ਦਿੱਤਾ। ਅਖੀਰ ਵਿੱਚ ਪ੍ਰਦੀਪ ਜੱਸੀ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇੱਕ ਵਾਰ ਬਹੁਜਨ ਸਮਾਜ ਪਾਰਟੀ ਦਾ ਰਾਜ ਪੰਜਾਬ ਵਿੱਚ ਲਿਆਉਣਾ ਜਰੂਰੀ ਹੋ ਗਿਆ ਹੈ। ਬਸਪਾ ਹੀ ਪੰਜਾਬ ਨੂੰ ਕਰਜ਼ੇ ਤੋਂ ਮੁਕਤ ਕਰ ਸਕਦੀ ਹੈ ਅਤੇ ਨੌਜਵਾਨ ਵਰਗ, ਔਰਤਾਂ ਵਾਸਤੇ,ਵਿਉਪਾਰੀ , ਕਿਸਾਨ, ਮਜਦੂਰ, ਮੁਲਾਜ਼ਮਾਂ ਲਈ ਵਧੀਆ ਅਤੇ ਪ੍ਰਭਾਵਸ਼ਾਲੀ ਯੋਜਨਾਵਾਂ ਤਿਆਰ ਕਰ ਸਕਦੀ ਹੈ। ਸਾਨੂੰ ਸਾਰਿਆਂ ਨੂੰ ਨੀਲਾ ਝੰਡਾ ਹਾਥੀ ਨਿਸ਼ਾਨ ਦੇ ਬੈਨਰ ਹੇਠ ਇਕੱਠੇ ਹੋਣਾ ਚਾਹੀਦਾ ਹੈ ਤਾਂ ਹੀ ਪੰਜਾਬ ਵਾਸੀਆਂ ਦੀ ਭਲਾਈ ਹੋ ਸਕਦੀ ਹੈ।ਇਸ ਲਈ ਬਸਪਾ ਅਪਣਾਓ ਪੰਜਾਬ ਬਚਾਓ।
HOME ਪੰਜਾਬ ਵਿੱਚ ਅੱਜ ਤੱਕ ਬਣੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਨੇ ਪੰਜਾਬ ਨੂੰ...



