
ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ )16 ਨਵੰਬਰ ਨੂੰ ਅੰਮ੍ਰਿਤਸਰ ਵਿਖੇ “5ਵਾਂ ਸ਼ਿੰਗਾਰੀ ਕੱਪ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ” ਕਰਵਾਈ ਗਈ। ਜਿਸ ਵਿੱਚ ਮਾਰਸ਼ਲ ਆਰਟ ਕੋਚ ਰਾਜਵੀਰ ਸਿੰਘ ਕੈਂਥ ਦੀ ਅਗਵਾਈ ਹੇਠ ਵੀਰ ਫਾਈਟਰ ਕਰਾਟੇ ਕਲੱਬ ਬੰਗਾ ਦੇ ਖਿਡਾਰੀਆਂ ਨੇ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਗੋਲਡ ਅਤੇ ਦੋ ਸਿਲਵਰ ਮੈਡਲ ਜਿੱਤ ਕੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਸਮਾਗਮ ਦੌਰਾਨ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਜੇਤੂ ਖਿਡਾਰੀਆਂ ਵਿੱਚ ਪ੍ਰਭਬੀਰ ਸਿੰਘ ਕੈਂਥ, ਮਨਕੀਰਤ ਕੌਰ ਕੈਂਥ ਅਤੇ ਕਬੀਰ ਸਿੰਘ ਨੇ ਗੋਲਡ ਮੈਡਲ ਜਿੱਤੇ ਮਾਨਵੀਰ ਸਿੰਘ ਅਤੇ ਏਕਮ ਵੀਰ ਸਿੰਘ ਨੇ ਸਿਲਵਰ ਮੈਡਲ ਜਿੱਤਿਆ। ਇਸ ਮੌਕੇ ਸਾਂਝੇ ਤੌਰ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਕਿਰਪਾਲ ਸਿੰਘ ਝੱਲੀ ਅਤੇ ਕੁਲਦੀਪ ਸਿੰਘ ਰਾਣਾ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਉਨਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਭਵਿੱਖ ਵਿੱਚ ਵੀ ਵੱਧ ਚੜ ਕੇ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਨਾ ਦਿੱਤੀ। ਉਨਾਂ ਨੇ ਇਹਨਾਂ ਖਿਡਾਰੀਆਂ ਦੇ ਕੋਚ ਰਾਜਵੀਰ ਸਿੰਘ ਕੈਂਥ ਦੀ ਸਲਾਘਾ ਕਰਦੇ ਹੋਏ ਕਿਹਾ ਇਹਨਾਂ ਦੀ ਯੋਗ ਅਗਵਾਈ ਅਤੇ ਸਿਖਲਾਈ ਹੇਠ ਕਰਾਟੇ ਖਿਡਾਰੀ ਵੱਖ-ਵੱਖ ਟੂਰਨਾਮੈਂਟਾਂ ਵਿੱਚ ਵੱਡੀਆਂ ਮੱਲਾਂ ਮਾਰ ਰਹੇ ਹਨ। ਸਾਨੂੰ ਇਹਨਾਂ ਤੇ ਮਾਣ ਹੈ। ਇਸ ਮੌਕੇ ਮਾਰਸ਼ਲ ਆਰਟ ਕੋਚ ਰਾਜਵੀਰ ਸਿੰਘ ਕੈਂਥ, ਜਸਵਿੰਦਰ ਸਿੰਘ, ਜਸਪਾਲ ਸਿੰਘ ਆਦੀ ਹਾਜਰ ਸਨ ਇਸ ਦੀ ਜਾਣਕਾਰੀ ਜਗਦੀਪ ਸਿੰਘ ਹੀਰ ਨੇ ਮੈਨੂੰ ਦਿੱਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


