(ਸਮਾਜ ਵੀਕਲੀ) ਇੱਕ ਵਾਰ ਦੀ ਗੱਲ ਹੈ। ਇੱਕ ਜੰਗਲ ਵਿੱਚ ਸ਼ੇਰ ਅਤੇ ਹਾਥੀ ਰਹਿੰਦੇ ਸਨ। ਦੋਵੇਂ ਬਹੁਤ ਬਹਾਦਰ ਸਨ। ਪਰ ਦੋਵਾਂ ਨੂੰ ਆਪਣੀ ਬਹਾਦਰੀ ਅਤੇ ਤਾਕਤ ‘ਤੇ ਬਹੁਤ ਹੰਕਾਰ ਸੀ। ਉਹਨਾਂ ਨੂੰ ਕਈ ਜਾਨਵਰਾਂ ਨੇ ਸਮਝਾਇਆ ਕਿ ਸਾਰੇ ਇੱਕੋ ਜਿਹੇ ਹੁੰਦੇ ਹਨ ਤੇ ਕਿਸੇ ਨੂੰ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਪਰ ਉਹ ਕਿੱਥੇ ਸਮਝਦੇ ਸੀ ? ਇੱਕ ਵਾਰ ਜੰਗਲ ਵਿੱਚ ਬਹੁਤ ਤੇਜ਼ ਅੱਗ ਲੱਗ ਗਈ ਤੇ ਸ਼ੇਰ ਦਾ ਘਰ ਸੜ ਰਿਹਾ ਸੀ ਤਾਂ ਹਾਥੀ ਭੱਜਾ – ਭੱਜਾ ਪਾਣੀ ਲੈ ਕੇ ਆਇਆ। ਉਸਨੇ ਦਰਿਆ ਵਿੱਚੋਂ ਪਾਣੀ ਭਰਿਆ ਤੇ ਸ਼ੇਰ ਦੇ ਘਰ ਨੂੰ ਅੱਗ ਲੱਗਣ ਤੋਂ ਬਚਾ ਲਿਆ। ਸ਼ੇਰ ਨੇ ਹਾਥੀ ਦਾ ਧੰਨਵਾਦ ਕੀਤਾ। ਜਦਕਿ ਸ਼ੇਰ ਜੰਗਲ ਦਾ ਰਾਜਾ ਹੁੰਦੇ ਹੋਏ ਵੀ ਕੁਝ ਨਹੀਂ ਸੀ ਕਰ ਸਕਿਆ। ਫਿਰ ਕੁਝ ਸਮੇਂ ਬਾਅਦ ਸ਼ਿਕਾਰੀਆਂ ਨੇ ਹਾਥੀ ਨੂੰ ਫੜਨ ਦੀ ਯੋਜਨਾ ਬਣਾਈ। ਉਹ ਹਾਥੀ ਨੂੰ ਪਕੜਨ ਵਾਲੇ ਹੀ ਸਨ ਤਾਂ ਸ਼ੇਰ ਨੂੰ ਪਤਾ ਲੱਗਿਆ ਤਾਂ ਉਸ ਨੇ ਜ਼ੋਰ ਦੀ ਦਹਾੜ ਮਾਰੀ ਤੇ ਸ਼ਿਕਾਰੀਆਂ ਵੱਲ ਭੱਜਿਆ। ਸ਼ੇਰ ਦੀ ਆਵਾਜ਼ ਸੁਣ ਕੇ ਸ਼ਿਕਾਰੀ ਭੱਜ ਗਏ ਤੇ ਹਾਥੀ ਦੀ ਜਾਨ ਬਚ ਗਈ। ਹਾਥੀ ਨੇ ਸ਼ੇਰ ਦਾ ਧੰਨਵਾਦ ਕੀਤਾ। ਹਾਥੀ ਨੇ ਸੋਚਿਆ ਮੈਂ ਇੰਨਾ ਵੱਡਾ ਸੀ ਫਿਰ ਵੀ ਆਪਣੇ ਆਪ ਨੂੰ ਨਹੀਂ ਬਚਾ ਸਕਿਆ। ਹੁਣ ਉਹਨਾਂ ਦੋਵਾਂ ਨੂੰ ਸਮਝ ਆ ਚੁੱਕੀ ਸੀ ਕਿ ਸਾਨੂੰ ਆਪਣੀ ਤਾਕਤ ਅਤੇ ਬੁੱਧੀ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਸਾਰਿਆਂ ਕੋਲ ਆਪਣੀ – ਆਪਣੀ ਤਾਕਤ ਮਹਾਨਤਾ ਹੁੰਦੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



