ਬੰਗਾ (ਸਮਾਜ ਵੀਕਲੀ ) ( ਚਰਨਜੀਤ ਸੱਲ੍ਹਾਂ ) ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਆਲ ਇੰਡੀਆ ਫੈਡਰੇਸ਼ਨ ਦੇ ਸੱਦੇ ਤੇ ਬਲਾਕ ਬੰਗਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਬਾਲ ਵਿਕਾਸ ਪ੍ਰੋਜੈਕਟ ਦਫਤਰ ਅੱਗੇ ਆਂਗਣਵਾੜੀ ਵਰਕਰਾਂ ਤੇ ਹੈਲਪਰਾ ਨੇ ਇਕੱਠੇ ਹੋ ਕੇ ਆਪਣੀਆਂ ਹੱਕੀ ਮੰਗਾਂ ਲਈ ਸੀਡੀਪੀਓ ਦਵਿੰਦਰ ਕੌਰ ਰਾਹੀਂ ਕੇਂਦਰੀ ਮੰਤਰੀ ਅਨਪੂਰਨਨਾ ਦੇਵੀ ਜੀ ਨੂੰ ਮੰਗ ਪੱਤਰ ਭੇਜਿਆ ਸਰਕਾਰ ਦੀ ਤਾਨਾਸ਼ਾਹੀ ਖਿਲਾਫ ਨਾਰਿਆਂ ਨਾਲ ਆਪਣਾ ਦਰਦ ਸੁਣਾਉਂਦੇ ਹੋਏ ਬਲਾਕ ਪ੍ਰਧਾਨ ਜਸਵੀਰ ਕੌਰ ਨੇ ਕਿਹਾ ਬਾਲ ਦਿਵਸ ਮੌਕੇ ਅਸੀਂ ਭਾਰਤ ਦੀਆਂ 26 ਲੱਖ ਤੋਂ ਵੱਧ ਆਂਗਣਵਾੜੀ ਵਰਕਰਾਂ ਤੇ ਹੈਲਪਰ ਭੈਣਾਂ ਜੋ ਦੇਸ਼ ਵਿੱਚ ਛੇ ਸਾਲ ਤੋਂ ਘੱਟ ਉਮਰ ਦੇ ਲਗਭਗ 8 ਕਰੋੜ ਬੱਚਿਆਂ ਦੀ ਦੇਖਭਾਲ ਕਰਦੀਆਂ ਹੋਈਆਂ ਆਪਣਾ ਗੁੱਸਾ ਤੇ ਨਿਰਾਸ਼ਾ ਪ੍ਰਗਟ ਕਰਦੇ ਹਾਂ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਯੋਜਨਾ ਦੇ 50 ਸਾਲ ਪੂਰੇ ਹੋਣ ਤੇ ਸਾਨੂੰ ਪੂਰੀ ਤਰਹਾਂ ਨਿਕਾਰਤਾ ਹੈ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਇਸ ਇਤਿਹਾਸਿਕ ਯੋਜਨਾ ਦੀ ਪੰਜਾਵੀ ਵਰੇਗੰਡ ਜਿਸ ਨੇ ਦੋ ਅਕਤੂਬਰ 1975 ਤੋਂ ਦੇਸ਼ ਦੇ ਲੱਖਾਂ ਬੱਚਿਆਂ ਤੇ ਔਰਤਾਂ ਦੇ ਪੋਸ਼ਣ ਸਿਹਤ ਅਤੇ ਸਿੱਖਿਆ ਵਿੱਚ ਬਹੁਮੁੱਲਾ ਯੋਗਦਾਨ ਪਾਇਆ ਹੈ ਪਰ ਸਰਕਾਰ ਨੇ ਸਿਰਫ 9343 ਜੋਜਨਾ ਨੂੰ ਅਨਗੋਲਿਆ ਨਹੀਂ ਕੀਤਾ ਵੱਲ ਕੇ ਆਂਗਣਵਾੜੀ ਵਰਕਰਾਂ ਹੈਲਪਰਾਂ ਦੇ ਅਨਮੋਲ ਯੋਗਦਾਨਾਂ ਨੂੰ ਅਣਡਿੱਠਾ ਕੀਤਾ ਹੈ ਇੰਡੀਆ ਫਰੇਸ਼ਨ ਆਫ ਆਂਗਣਵਾੜੀ ਵਰਕਰ ਅਤੇ ਹੈਲਪਰ ਦੇ ਵੈਨਰ ਹੇਠ ਇਸ ਯੋਜਨਾ ਅਤੇ ਇਸ ਦੇ ਹਜ਼ਾਰਾਂ ਫਰੰਟ ਲਾਈਨ ਵਰਕਰਾਂ ਦੇ ਇਸ ਅਪਮਾਨ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਾਂ ਜਿਨਾਂ ਨੇ ਮਾਣਭੱਤੇ ਵਰਗੀ ਮਮੂਲੀ ਰਕਮ ਲਈ ਸਾਲਾਂ ਤੋਂ ਕੰਮ ਕਰਦੇ ਸਮਾਜ ਲਈ ਜ਼ਬਰਦਸਤ ਕੁਰਬਾਨੀਆਂ ਦਿੱਤੀਆਂ ਅਸੀਂ ਮੰਗ ਕਰਦੇ ਹਾਂ ਕਿ ਮੰਤਰਾਲਾ ਢੁਕਮੇ ਸਮਾਗਮਾਂ ਦਾ ਆਯੋਜਨ ਕਰੇ ਅਤੇ ਗੋਲਡਨ ਜੁਬਲੀ ਨੂੰ ਢੁਕਮੇ ਢੰਗ ਨਾਲ ਮਨਾਉਣ ਦਾ ਪ੍ਰਬੰਧ ਕਰੇ ਬਲਾਕ ਕੈਸੀਅਰ ਰਜਨੀ ਕਾਲੀਆ ਅਤੇ ਬਲਾਕ ਸੈਕਟਰੀ ਸੋਮਾ ਦੇਵੀ ਨੇ ਦੱਸਿਆ ਕਿ ਲਾਭ ਪਾਤਰੀਆਂ ਦਾ ਐਫ ਆਰ ਐਸ ਨਾ ਹੋਣ ਕਰਕੇ ਵਰਕਰਾਂ ਨੂੰ ਵਿਭਾਗੀ ਅਧਿਕਾਰੀਆਂ ਵੱਲੋਂ ਸਖਤ ਤਾੜਨਾ ਪੱਤਰ ਵੀ ਜਾਰੀ ਕੀਤੇ ਗਏ ਹਨ ਜਿਨਾਂ ਲਾਭਪਾਤਰੀਆਂ ਦਾ ਐਫਆਰਐਸ ਨਹੀਂ ਹੋ ਸਕਿਆ ਉਹਨਾਂ ਨੂੰ ਸੂਚੀ ਵਿੱਚੋਂ ਬਾਹਰ ਕੱਢਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜੋ ਕਿ ਫੂਡ ਆਫ ਚਾਇਲਡ ਐਕਟ ਦੇ ਖਿਲਾਫ ਹੈ ਇਸ ਮੌਕੇ ਪਰਮਿੰਦਰ ਕੌਰ ਮਾਹਿਲ ਗਹਿਲਾ ਜਸਪ੍ਰੀਤ ਕੌਰ ਰਤਨਾਂ ਦੇ ਵੀ ਅਮਨਦੀਪ ਕੌਰ ਤਲਵੰਡੀ ਜੱਟਾਂ ਅਨੀਤਾ ਰਾਣੀ ਢਾਹਾ ਅਮਰਜੀਤ ਕੌਰ ਚੱਕ ਬਿਲਗਾ ਚਰਨਜੀਤ ਕੌਰ ਪਰਮਜੀਤ ਕੌਰ ਵਾਲੋ ਮਨੀਸ਼ਾ ਕੁਲਥਮ ਸਰਬਜੀਤ ਕੌਰ ਸੁਨੀਤਾ ਰਾਣੀ ਦਲਜੀਤ ਕੌਰ ਜੋਤੀ ਆਦੀ ਹਾਜਰ ਹੋਈ
HOME ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਦਿੱਤਾ ਗਿਆ ਮੰਗ ਪੱਤਰ।



