HOME ਮਿੰਨੀ ਕਹਾਣੀ: ਗੱਲਬਾਤ……

ਮਿੰਨੀ ਕਹਾਣੀ: ਗੱਲਬਾਤ……

ਸੁਰਜੀਤ ਸਿੰਘ ਭੁੱਲਰ 
   (ਸਮਾਜ ਵੀਕਲੀ)  ‘ਤੁਸੀਂ ਕਾਲਜ ਵਿੱਚ ਦਾਖਲ ਹੋ ਗਏ ਹੋ,ਬਹੁਤ ਖ਼ੁਸ਼ੀ ਦੀ ਗੱਲ ਹੈ।ਮੈਨੂੰ ਦੱਸੋ ਕਿ ਕਿਹੜੇ ਵਿਸ਼ੇ ਲਏ ਹਨ?’ਮੈਂ ਆਪਣੀ ਪੋਤੀ ਨੂੰ ਪੁੱਛਿਆ,ਜੋ ਹੁਣੇ-ਹੁਣੇ ਦਾਖਲਾ ਲੈ ਕੇ ਆਈ ਸੀ । ‘ਦਾਦੂ,ਮੈਂ ਆਪਣੀ ਸਾਰੀ ਜਾਣਕਾਰੀ ਆਪਣੇ ਫੇਸਬੁੱਕ ਪ੍ਰੋਫਾਈਲ ‘ਤੇ ਪਾ ਦਿੱਤੀ ਹੈ। ਤੁਸੀਂ ਮੇਰੇ ਦੋਸਤ ਬਣਨ ਦੀ ਬੇਨਤੀ ਭੇਜੋ ਅਤੇ ਤੁਹਾਨੂੰ ਇਸ ਬਾਰੇ ਵੇਰਵੇ ਸਹਿਤ ਸਾਰਾ ਪਤਾ ਲੱਗ ਜਾਵੇਗਾ।  ਆਈ ਐਮ ਸੋ ਸੌਰੀ,ਦਾਦੂ,ਏਨਾ ਕਿਵੇਂ ਦੱਸਾਂ? ਇਹ ਸੁਝਾ ਦੇ ਕੇ ਉਹ ਸੈੱਲ ਫ਼ੋਨ ਨਾਲ ਜੁੜ ਗਈ। ਮੈਂ ਅੱਗੋਂ ਕੀ ਕਹਿਣਾ ਸੀ। ਲਾਜਵਾਬ ਹੋ ਗਿਆ। ਮੇਰੀ ਬਜ਼ੁਰਗੀ ਵਾਲੀ ਆਦਤ ਕਿੱਥੇ ਚੁੱਪ ਰਹਿਣ ਦਿੰਦੀ ਹੈ? ਕੋਲੇ ਬੈਠੇ ਆਪਣੇ ਪੁੱਤ ਨੂੰ ਪੁੱਛ ਬੈਠਾ,’ ਪੱਤਰਾਂ! ਅੱਜ ਸਵੇਰੇ- ਸਵੇਰੇ  ਤੈਨੂੰ ਮਿਲਣ ਕੌਣ ਆਇਆ ਸੀ?’ ਉਹਨੇ ਮੇਰੇ ਵੱਲ ਬਿਨਾ ਦੇਖਿਆਂ,ਮੂੰਹ ਬਣਾ ਕੇ, ਫ਼ੋਨ ਤੇ ਟਿਕ-ਟਿਕ ਕਰਦਿਆਂ ਕਿਹਾ,’ਪਿਤਾ ਜੀ, ‘ਟਵਿੱਟਰ’ ਤੇ ਮੈਨੂੰ ਫੋਲੋ ਕਰ ਲਉ। ਇਸ ਬਾਰੇ ਸਭ ਪਤਾ ਲੱਗ ਜਾਵੇਗਾ।ਮੈਂ ਹੁਣ ਬਿਜ਼ੀ ਹਾਂ। ਮੈਂ ਉਹਦੇ ਚਿਹਰੇ ਦੇ ਬਦਲਦੇ ਹਵਾ-ਭਾਵ,ਚੁੱਪ-ਚਾਪ ਦੇਖਣ ਲੱਗਾ। ਸੋਚਿਆ’ਛੱਡੋ ਖਹਿੜਾ,ਕੀ ਲੈਣਾ ਬੱਚਿਆ ਤੋ? ਘਰ ਵਾਲੀ ਤੋਂ ਪੁੱਛਦੇ ਹਾਂ ਕਿ ਅੱਜ ਕੀ ਪਕਾਇਆ? ਮੈਂ ਆਪਣੀ ਪਤਨੀ ਨੂੰ ਬੁਲਾਇਆ ਤੇ ਕਿਹਾ ਕਿ ਮੈਨੂੰ ਬਹੁਤ ਭੁੱਖ ਲੱਗੀ ਹੈ। ਤੁਸੀਂ ਅੱਜ ਕੀ ਪਕਾਇਆ ਹੈ? ਉਹ ਤਾਂ ਬੱਚਿਆ ਤੋਂ ਵੀ ਉੱਤੋਂ ਦੀ ਨਿਕਲੀ। ਜਵਾਬ ਦਿੱਤਾ ਕਿ ਇਹ ਜਾਣਨ ਲਈ, ਮੇਰੇ ਅੱਜ ਦੇ YouTube ਚੈਨਲ ‘ਤੇ ਜਾਓ ਅਤੇ ਘੰਟੀ ਦਾ ਬਟਨ ਦੱਬਣਾ ਨਾ ਭੁੱਲਣਾ। ਉੱਥੇ ਸਭ ਵੇਰਵੇ ਸਹਿਤ ਦਿੱਤਾ ਹੋਇਆਂ ਹੈ।’ ਮੈਂ ਉਹਦੇ ਮੂੰਹ ਵੱਲ ਬਿਟ-ਬਿਟ ਦੇਖ ਰਿਹਾ ਸੀ।ਉਹ ਸਿਆਣੀ ਸੀ,ਸਮਝ ਗਈ। ਕਹਿਣ ਲੱਗੀ ਕਿ ਤੁਸੀਂ ਯੂ ਟਿਊਬ ਦੇਖੋ,ਮੈਂ ਖਾਣਾ ਪਰੋਸਦੀ ਹਾਂ। ਮੈਂ ਦਿਲ ‘ਚ ਸੋਚਾਂ ਕਿ ਬਈ,ਕਰ ਲੋ ਘਿਉ ਨੂੰ ਭਾਂਡਾ! ਇਹ ਇੰਟਰਨੈੱਟ ਤਾਂ ਜੱਗੋਂ ਤੇਰ੍ਹਵੀਂ ਕਰੀ ਜਾਂਦਾ। ਬੁੱਢਿਆਂ ਨੂੰ ਤਾਂ ਹੁਣ ਕੋਈ ਪੁੱਛਦਾ ਹੀ ਨਹੀਂ।ਰੱਬ,ਭਲੀ ਕਰੇ।ਕੋਈ ਗੱਲ ਬਾਤ ਹੀ ਨੀ ਕਰ ਕੇ ਰਾਜ਼ੀ।
-੦-
ਸੁਰਜੀਤ ਸਿੰਘ ਭੁੱਲਰ 
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleTHE SLEEP MEDITATION
Next articleਧਾਂਦਰਾ ਸਕੂਲ ਵਿਖੇ ਅੰਤਰਰਾਸ਼ਟਰੀ ਕਲੱਬ ਵੱਲੋਂ ਪ੍ਰਿੰਸੀਪਲ ਸ਼੍ਰੀਮਤੀ ਸਰੋਜ ਕੁਮਾਰੀ ਸਨਮਾਨਿਤ