HOME ਆਵਾਜ਼ ਸੰਸਥਾ ਵਲੋਂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਸਮਾਰੋਹ ਅੱਜ

ਆਵਾਜ਼ ਸੰਸਥਾ ਵਲੋਂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਸਮਾਰੋਹ ਅੱਜ

3
ਬਲਾਚੌਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )  ਇਲਾਕੇ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਆਵਾਜ਼ ਇਲਾਕੇ ਅੰਦਰ ਪਿਛਲੇ ਲੰਬੇ ਸਮੇਂ ਤੋਂ ਬੱਚਿਆਂ ਨੂੰ ਪੜ੍ਹਾਈ ਅਤੇ ਖੇਡਾਂ ਨਾਲ ਜੋੜਨ ਲਈ ਦਿਨ ਰਾਤ ਯਤਨ ਕਰ ਰਹੀ ਹੈ। ਸਮੇਂ ਸਮੇਂ ਤੇ ਇਸ ਸੰਸਥਾ ਦੇ ਸਰਪ੍ਰਸਤ ਪ੍ਰੇਮਪਾਲ ਸਿੰਘ ਹੱਕਲਾ ਨਾਵਾਂਗਰਾਂ ਜਰਮਨੀ, ਬਾਬੂ ਤਰਸੇਮ ਲਾਲ ਖੇਪੜ ਭਵਾਨੀਪੁਰ ਅਮਰੀਕਾ, ਲੱਕੀ ਖੇਪੜ ਅਮਰੀਕਾ ਅਤੇ ਦਵਿੰਦਰ ਛਾਬਲਾ ਹਾਜੀਪੁਰ ਜਰਮਨੀ ਵਲੋਂ ਪੜ੍ਹਾਈ ਵਿਚ ਉੱਚ ਸਥਾਨ ਲਿਆਉਣ ਵਾਲੇ ਵਿਦਿਆਰਥੀਆਂ ਅਤੇ ਖਿਡਾਰੀਆਂ ਨੂੰ ਨਕਦ ਇਨਾਮ ਅਤੇ ਹੋਰ ਕਈ ਤਰੀਕਿਆਂ ਨਾਲ ਸਨਮਾਨਿਤ ਕਰਦੇ ਰਹਿੰਦੇ ਹਨ। ਸੰਸਥਾ ਦੇ ਸਰਪ੍ਰਸਤ ਪ੍ਰੇਮਪਾਲ ਸਿੰਘ ਹੱਕਲਾ ਨਾਵਾਂਗਰਾਂ ਜਰਮਨੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸੀ ਕੜੀ ਤਹਿਤ ਅੱਜ ਬਲਾਚੌਰ ਦੇ ਨਵਾਂਪਿੰਡ ਟੱਪਰੀਆਂ ਵਿਚ ਬਾਲੀਵਾਲ ਖੇਡ ਮੈਦਾਨ ਵਿਚ ਅੰਡਰ 16 ਬਾਲੀਵਾਲ ਦੀ ਪੰਜਾਬ ਵਿਜੇਤਾ ਟੀਮ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅਰਸ਼ਦੀਪ ਬਾਂਠ ਜੰਡੀ ਨੂੰ ਨੰਦਨੀ ਨਗਰ ਅਯੁੱਧਿਆ ਵਿਚ ਕਰਵਾਏ ਸੀਨੀਅਰ ਨੈਸ਼ਨਲ ਰੈਸਲਿੰਗ ਵਿੱਚ ਚਾਂਦੀ ਦੇ ਦੋ ਤਗਮੇ ਜਿੱਤਣ ਲਈ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਿੰਡ ਥੋਪੀਆ ਦੇ ਜੰਮਪਲ ਜਗਮੀਤ ਸਿੰਘ ਜੋ ਕਿ ਅਮਰੀਕਾ ਵਿਚ ਹੋਏ ਵਿਸ਼ਵ ਪੁਲਿਸ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤ ਕੇ ਇਲਾਕੇ ਦਾ ਮਾਣ ਵਧਾਉਣ ਲਈ ਵੀ ਸਨਮਾਨਿਤ ਕੀਤਾ ਜਾਵੇਗਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article700.65 ਲੱਖ ਦੀ ਲਾਗਤ ਨਾਲ 18 ਫੁੱਟ ਬਣਨ ਵਾਲੀ ਸੜਕ ਦਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਰੱਖਿਆ ਨੀਂਹ ਪੱਥਰ
Next articleਭਾਰਤੀ ਫੌਜ ਦੇ ਗੁੰਮਨਾਮ ਰਹੇ ਸੈਨਿਕ, ਸੈਨਾ ਮੈਡਲ ਵਿਜੇਤਾ ਨਾਇਬ ਸੂਬੇਦਾਰ ਬਖਸ਼ੀਸ਼ ਸਿੰਘ ਦੇ ਸਨਮਾਨ ਵਿੱਚ ਸੈਨਿਕ ਇੰਸਟੀਚਿਊਟ ਦਾ ਉਦਘਾਟਨ