HOME ਸੰਤ ਬਾਬਾ ਘਨੱਈਆ ਸਿੰਘ ਜੀ ਪਠਲਾਵੇ ਵਾਲਿਆ ਦੀ ਸਲਾਨਾ ਬਰਸੀ ਕਲ ਨੂੰ

ਸੰਤ ਬਾਬਾ ਘਨੱਈਆ ਸਿੰਘ ਜੀ ਪਠਲਾਵੇ ਵਾਲਿਆ ਦੀ ਸਲਾਨਾ ਬਰਸੀ ਕਲ ਨੂੰ

4

ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਨਿਵਾਸੀ, ਇਲਾਕਾ ਨਿਵਾਸੀਆ ਅਤੇ ਐਨ.ਆਰ.ਆਈ ਸਾਧ ਸੰਗਤ ਦੇ ਸਹਿਯੋਗ ਨਾਲ ਵਰਤਮਾਨ ਡੇਰੇ ਦੇ ਸੰਚਾਲਕ ਸੰਤ ਬਾਬਾ ਗੁਰਬਚਨ ਸਿੰਘ ਜੀ ਜੋ ਬਹੁਤ ਹੀ ਸੁਚੱਜੇ ਢੰਗ ਸੇਵਾ ਨਿਭਾ ਰਹੇ ਹਨ। ਉਹਨਾ ਦੀ ਰਹਿਨੁਮਾਈ ਹੇਠ ਸ੍ਰੀ ਮਾਨ 108 ਬ੍ਰਹਮ ਗਿਆਨੀ ਸੰਤ ਬਾਬਾ ਘਨੱਈਆ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ ਸਲਾਨਾ ਬਰਸੀ ਸਮਾਗਮ ਕਲ ਨੂੰ ਸ੍ਰੀ ਮਾਨ 108 ਬ੍ਰਹਮ ਗਿਆਨੀ ਸੰਤ ਬਾਬਾ ਘਨੱਈਆ ਸਿੰਘ ਜੀ ਨਿਰਮਲ ਬੁੰਗਾ ਪਠਲਾਵਾ ਵਿੱਖੇ ਬੜੀ ਸ਼ਰਧਾ, ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜੀ ਚੰਨੀ ਪਠਲਾਵਾ ਨੇ ਦੱਸਿਆ ਕਿ ਸੰਤ ਬਾਬਾ ਘਨੱਈਆ ਸਿੰਘ ਜੀ ਨੇ ਸੰਤ ਬਾਬਾ ਸੇਵਾ ਸਿੰਘ ਨੌਰੇ ਵਾਲਿਆ ਨਾਲ ਮਿਲਕੇ ਸਭ ਤੋ ਪਹਿਲਾ ਕਿਲਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਕਾਰ ਸੇਵਾ ਅਰੰਭ ਕਰਵਾਈ। ਆਪ ਨੇ ਕਿਲਾ ਅਨੰਦਗੜ੍ਹ ਸਾਹਿਬ ਵਿੱਖੇ ਦਰਸ਼ਨੀ ਡਿਓੜੀ ਦੀ ਸੇਵਾ ਅਤੇ ਬਾਉਲੀ ਸਾਹਿਬ ਦੇ ਪੀਣ ਵਾਲੇ ਪਾਣੀ ਨੂੰ ਜੋ ਉਸ ਵਕਤ ਪੀਣ ਯੋਗ ਨਹੀ ਸੀ। ਉਸ ਜਗ੍ਹਾ ਤੇ ਉਸ ਪ੍ਰਭੂ ਪ੍ਰਮਾਤਮਾ ਦੀ ਘੋਰ ਤਪੱਸਿਆ ਕਰਕੇ ਉਸ ਪਾਣੀ ਨੂੰ ਅਮ੍ਰਿਤ ਰੂਪੀ ਪੀਣ ਯੋਗ ਅਤੇ ਲੰਗਰ ਵਿੱਚ ਵਰਤਣ ਯੋਗ ਬਣਾਇਆ। ਆਪ ਨੇ ਲੱਖਾ ਪ੍ਰਾਣੀਆ ਨੂੰ ਅਮ੍ਰਿਤ ਛਕਾ ਕੇ ਸੰਗਤਾ ਨੂੰ ਗੁਰੂ ਦੇ ਲੜ ਲਾ ਕੇ ਨਾਮ ਅਭਿਆਸ ਦੀ ਪ੍ਰੇਰਨਾ ਦਿੱਤੀ। ਸੰਤ ਬਾਬਾ ਘਨੱਈਆ ਸਿੰਘ ਜੀ ਦੀ ਸ਼ਖਸੀਅਤ ਅਤੇ ਉਹਨਾ ਵੱਲੋ ਪੰਥ ਪ੍ਰਤੀ ਨਿਭਾਈ ਗਈ ਸੇਵਾ ਨੂੰ ਕਿਸੇ ਬਹੁਤ ਖੂਬਸੂਰਤ ਯਾਦਗਾਰ ਵਾਂਗ ਸੰਭਾਲਣ ਦੀ ਲੋੜ ਹੈ। ਉਸ ਰੂਹਾਨੀਅਤ ਦੇ ਪੁੰਜ, ਗਿਆਨ ਦੇ ਸਾਗਰ ਤੇ ਸਿੱਖੀ ਦੇ ਮਹਾਨ ਪ੍ਰਚਾਰਕ ਦੀਆ ਰੂਹਾਨੀਅਤ ਭਰੀਆ ਪੈੜਾ ਅੱਜ ਵੀ ਪਿੰਡ ਪਠਲਾਵਾ ਅਤੇ ਆਸ-ਪਾਸ ਦੀਆ ਇਲਾਕੇ ਦੀਆ ਸੰਗਤਾ ਦੇ ਮਨਾ ਤੇ ਡੂੰਘੀਆ ਉਕਰੀਆ ਹੋਈਆ ਹਨ। ਆਪ 16 ਨਵੰਬਰ ਸੰਨ 1938 ਮੁਤਾਬਿਕ ਇੱਕ ਮੱਘਰ ਨੂੰ ਸੱਚਖੰਡ ਜਾ ਬਿਰਾਜੇ ਸਨ। ਬੀਤੇ ਦਿਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਆਰੰਭ ਕੀਤੇ ਗਏ। ਜਿਹਨਾ ਦੇ ਭੋਗ ਕਲ 16 ਨਵੰਬਰ ਦਿਨ ਐਤਵਾਰ ਨੂੰ ਪੈਣ ਉਪਰੰਤ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਇਲਾਕੇ ਦੀਆਂ ਪੰਥ ਪ੍ਰਸਿੱਧ ਸ਼ਖਸੀਅਤਾਂ ਰਾਗੀ, ਢਾਡੀ ਜੱਥੇ, ਕੀਰਤਨੀ ਜੱਥੇ, ਕਥਾਵਾਚਕ ਅਤੇ ਨਿਰਮਲੇ ਸੰਪਰਦਾਇ ਦੀਆ ਮਹਾਨ ਸ਼ਖਸੀਅਤਾ ਸੰਗਤਾਂ ਨੂੰ ਆਪਣੇ ਪ੍ਰਵਚਨਾ ਰਾਹੀਂ ਗੁਰੂ ਇਤਿਹਾਸ ਸੁਣਾ ਕੇ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੋੜਨਗੇ ਅਤੇ ਬਾਬਾ  ਜੀ ਦੇ ਜੀਵਨ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਣਗੇ। ਇਲਾਕਾ ਨਿਵਾਸੀ ਸੰਗਤਾ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਹੋ ਰਹੇ ਸਲਾਨਾ ਬਰਸੀ ਸਮਾਗਮ ਤੇ ਪਹੁੰਚ ਕੇ ਸੰਤ ਮਹਾਪੁਰਸ਼ਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਨੇ ਨਾਲ – ਨਾਲ ਗੁਰੂ ਘਰ ਦੀਆ ਖੁਸ਼ੀਆ ਪ੍ਰਾਪਤ ਕਰੋ। ਇਸ ਦੌਰਾਨ ਗੁਰੂ ਦੇ ਅਤੁੱਟ ਲੰਗਰ ਵਰਤਾਏ ਜਾਣਗੇ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਿੰਡ ਮਾਣਕੀ ਵਿਚ ਅਗਲੀ ਰਣਨੀਤੀ ਤਹਿ ਕਰਨ ਲਈ 14 ਨਵੰਬਰ ਸਵੇਰੇ 11 ਵਜੇ ਵੱਖ ਵੱਖ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਜਾਵੇਗੀ
Next articleਵਿਧਾਨ ਸਭਾ ਹਲਕਾ ਚੱਬੇਵਾਲ ਵਿਚ 5.12 ਕਰੋੜ ਨਾਲ ਹੋਣਗੇ ਵਿਕਾਸ ਕਾਰਜ – ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ