HOME ਦਿੱਲੀ ਲਾਲ ਕਿਲੇ ਦੇ ਸਾਹਮਣੇ ਚਿੱਟੇ ਦਿਨ ਹੋਈ ਵਾਰਦਾਤ ਨੇ ਕੀਤਾ ...

ਦਿੱਲੀ ਲਾਲ ਕਿਲੇ ਦੇ ਸਾਹਮਣੇ ਚਿੱਟੇ ਦਿਨ ਹੋਈ ਵਾਰਦਾਤ ਨੇ ਕੀਤਾ ਖੁਫੀਆ ਏਜੰਸੀਆਂ ਨੂੰ ਸੁੰਨ : ਬਰਿੰਦਰ ਸਿੰਘ ਪ੍ਰਮਾਰ

2
ਬਰਿੰਦਰ ਸਿੰਘ ਪ੍ਰਮਾਰ
ਹੁਸ਼ਿਆਰਪੁਰ  (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) – ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਰਿੰਦਰ ਸਿੰਘ ਪ੍ਰਮਾਰ ਨੇ ਦਿੱਲੀ ਦੇ ਲਾਲ ਕਿਲੇ ਦੇ ਬਾਹਰ ਹੋਏ ਬੰਬ ਧਮਾਕੇ ਬਾਰੇ ਟਿੱਪਣੀ ਕਰਦਿਆਂ ਇਸ ਨੂੰ ਮਨੁੱਖਤਾ ਵਿਰੋਧੀ ਨਿੰਦਣਯੋਗ ਵਾਰਦਾਤ ਦੱਸਿਆ। ਉਹਨਾਂ ਧਮਾਕੇ ਵਿੱਚ ਜਾਨਾਂ ਗੁਆਉਣ ਵਾਲੇ  ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਜਖਮੀ ਹੋਏ ਨਾਗਰਿਕਾਂ ਦੀ ਸਿਹਤਯਾਬੀ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ। ਇਸ ਦੌਰਾਨ ਉਹਨਾਂ ਇੱਕ ਵਾਰ ਫਿਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਅੱਤਵਾਦ ਦੇ ਮਾਮਲੇ ‘ਚ ਕਾਰਗੁਜਾਰੀਆਂ ਨੂੰ ਲੈ ਕੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਦਿੱਲੀ ਵਰਗੇ ਸ਼ਹਿਰ ਅਤੇ ਲਾਲ ਕਿਲੇ ਵਰਗੀ ਹੈਰੀਟੇਜ ਇਮਾਰਤ ਦੇ ਸਾਮਹਣੇ ਅਜਿਹੀ ਵਾਰਦਾਤ ਹੋਣਾ ਸੁਰੱਖਿਆ ਦੀ ਬਹੁਤ ਵੱਡੀ ਖਾਮੀ ਹੈ । ਉਹਨਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਿੰਮੇਵਾਰੀ ਹੈ ਜਿਸ ਨੂੰ ਨਿਭਾਉਣ ਵਿੱਚ ਉਹ ਪੂਰੀ ਤਰ੍ਹਾਂ ਨਾਲ ਨਾਕਾਮ ਹਨ। ਉਹਨਾ ਕਿਹਾ ਕਿ ਹਾਲੇ ਕੁੱਝ ਹੀ ਮਹੀਨੇ ਪਹਿਲਾਂ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਖੇ ਦਹਿਸ਼ਤਗਰਦਾਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਅਪ੍ਰੇਸ਼ਨ ਸਿੰਦੂਰ ਦੇ ਤਹਿਤ ਪਾਕਿਸਤਾਨ ਦੇ ਖਿਲਾਫ ਫੌਜੀ ਕਾਰਵਾਈ ਕਰਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਭਰੋਸਾ ਦਿੱਤਾ ਸੀ ਕਿ ਇਸ ਤੋਂ ਬਾਅਦ ਭਾਰਤ ਵਿੱਚ ਕੋਈ ਅੱਤਵਾਦੀ ਘਟਨਾ ਨਹੀਂ ਵਾਪਰੇਗੀ। ਲੇਕਿਨ ਦੇਸ਼ ਵਿਰੋਧੀ ਤਾਕਤਾਂ ਦੀ ਪਹੁੰਚ ਦਿੱਲੀ ਦੇ ਅਤਿ ਸੁਰੱਖਿਅਤ ਸਮਝੇ ਜਾਣ ਵਾਲੇ ਇਲਾਕਿਆਂ ‘ਚ ਹੋ ਚੁੱਕੀ ਹੈ ਅਤੇ ਲੋਕਾਂ ਦੀ ਸੁਰੱਖਿਆ ਕਰਨ ਵਿੱਚ ਮੋਦੀ ਸਰਕਾਰ ਪੂਰੀ ਤਰ੍ਹਾਂ ਨਾਲ ਨਾਕਾਮ ਰਹੀ ਹੈ। ਉਹਨਾਂ ਬਿਹਾਰ ਵਿਧਾਨਸਭਾ ਚੋਣਾਂ ਦੇ ਦੂਸਰੇ ਦੌਰ ਦੀ ਵੋਟਿੰਗ ਤੋਂ ਠੀਕ ਪਹਿਲਾਂ ਇਸ ਵਾਰਦਾਤ ਦੇ ਵਾਪਰਨ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਖਦਸ਼ੇ ਜਾਹਿਰ ਕੀਤੇ ਅਤੇ ਕਿਹਾ ਕਿ ਪੁਲਵਾਮਾ ਦਾ ਅੱਤਵਾਦੀ ਹਮਲਾ 2019 ਦੀਆਂ ਲੋਕਸਭਾ ਚੋਣਾਂ ਤੋਂ ਠੀਕ ਪਹਿਲਾਂ ਹੋਇਆ। ਹੁਣ ਬਿਹਾਰ ਦੀਆਂ ਵਿਧਾਨਸਭਾ ਚੋਣਾਂ ਵਿਚਕਾਰ ਇਹ ਵੱਡੀ ਵਾਰਦਾਤ ਸਾਹਮਣੇ ਆਈ ਹੈ। ਮੋਦੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਦੇਸ਼ ਦੀ ਰਾਜਧਾਨੀ ਵਿੱਚ ਲਾਲ ਕਿਲੇ ਦੇ ਸਾਹਮਣੇ ਚਿੱਟੇ ਦਿਨ ਇਸ ਵਾਰਦਾਤ ਨੂੰ ਅੰਜਾਮ ਕਿਸ ਤਰ੍ਹਾਂ ਦੇ ਦਿੱਤਾ ਗਿਆ। ਉਹਨਾਂ ਕਿਹਾ ਕਿ ਪਹਿਲਗਾਮ ਹਮਲੇ ਸਮੇਂ ਵੀ ਸਰਕਾਰ ਦੇ ਪਾਸ ਖੂਫੀਆ ਜਾਣਕਾਰੀ ਸੀ ਅਤੇ ਜੰਗਲਾਂ ‘ਚ ਸਰਚ ਮੁਹਿਮ ਵੀ ਚੱਲ ਰਹੀ ਸੀ। ਪਰ ਇਸਦੇ ਬਾਵਜੂਦ 27 ਸੈਲਾਨੀਆਂ ਦੀ ਜਿੰਦਗੀ ਚਲੀ ਗਈ। ਉਹਨਾਂ ਦਿੱਲੀ ਬੰਬ ਧਮਾਕੇ ਦੀ ਨਿਆਇਕ ਜਾਂਚ ਕਰਵਾਉਣ ਦੀ ਮੰਗ ਕੀਤੀ ਤਾਂ ਕਿ ਪਤਾ ਲੱਗੇ ਕਿ ਆਖਿਰ ਦਿੱਲੀ ਦੀ ਸੁਰੱਖਿਆ ‘ਚ ਕਿੱਥੇ ਅਣਗਹਿਲੀ ਹੋਈ ਹੈ। ਉਹਨਾਂ ਕਿਹਾ ਕਿ ਦੇਸ਼ ਜਾਣਨਾ ਚਾਹੁੰਦਾ ਹੈ ਕਿ ਪੁਲਵਾਮਾ ਅਤੇ ਪਹਿਲਗਾਮ ਦੀ ਤਰ੍ਹਾਂ ਇਸ ਘਟਨਾਂ ਦੇ ਪਿੱਛੇ ਵੀ ਕੇਂਦਰ ਦੀ ਨਾਕਾਮੀ ਜਾਂ ਜਾਣਬੁੱਝ ਕੇ ਸੁਰੱਖਿਆ ਪ੍ਰਬੰਧਾਂ ‘ਚ ਵਰਤੀ ਖਾਮੀ ਤਾਂ ਜਿੰਮੇਵਾਰ ਨਹੀਂ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰਿਸ਼ਵਤ ਦੀ ਮੰਗ ਕਰਨ ਵਾਲੇ ਥਾਣੇਦਾਰ ਦੇ ਖਿਲਾਫ ਭ੍ਰਿਸਟਾਚਾਰ ਦੇ ਤਹਿਤ ਤੁਰੰਤ ਐਫ ਆਈ ਆਰ ਦਰਜ ਹੋਵੇ : ਬੇਗਮਪੁਰਾ ਟਾਈਗਰ ਫੋਰਸ
Next articleਵਿਦਿਆਰਥੀਆਂ ਤੇ ਬੇਰਹਿਮੀ ਨਾਲ ਲਾਠੀਆਂ ਵਰ੍ਹਾਉਣਾ ਤਾਨਾਸ਼ਾਹੀ ਦੀ ਖੁੱਲ੍ਹੀ ਮਿਸਾਲ : ਡਾ ਐਮ ਜਮੀਲ ਬਾਲੀ