HOME ਬਰਤਾਨੀਆ ਵਿਚ ਪੁਲਿਸ ਕਮਿਸ਼ਨਰ ਦਾ ਪਦ ਖਤਮ ਕੀਤਾ ਜਾਵੇਗਾ

ਬਰਤਾਨੀਆ ਵਿਚ ਪੁਲਿਸ ਕਮਿਸ਼ਨਰ ਦਾ ਪਦ ਖਤਮ ਕੀਤਾ ਜਾਵੇਗਾ

1
ਲੈਸਟਰ (ਇੰਗਲੈਂਡ)  (ਸਮਾਜ ਵੀਕਲੀ)  (ਸੁਖਜਿੰਦਰ ਸਿੰਘ ਢੱਡੇ)-ਪੀ ਸੀ ਸੀ ਦਾ ਸਿਸਟਮ 2012 ਵਿੱਚ ਲਾਗੂ ਕੀਤਾ ਗਿਆ ਸੀ, ਤਾਂ ਜੋ ਲੋਕਾਂ ਨੂੰ ਪੁਲਿਸ ‘ਤੇ ਨਿਗਰਾਨੀ ਦਾ ਅਧਿਕਾਰ ਮਿਲੇ। ਪਰ ਹਕੀਕਤ ਵਿੱਚ ਚੋਣਾਂ ਵਿੱਚ ਬਹੁਤ ਘੱਟ ਵੋਟਿੰਗ ਹੋਈ ਅਤੇ ਲੋਕਾਂ ਦੀ ਦਿਲਚਸਪੀ ਘੱਟ ਰਹੀ।  ਬਰਤਾਨੀਆ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਮੂਦ ਨੇ ਐਲਾਨ ਕੀਤਾ ਹੈ ਕਿ ਇੰਗਲੈਂਡ ਅਤੇ ਵੇਲਜ਼ ਵਿਚ ਪੁਲਿਸ ਐਂਡ ਕ੍ਰਾਈਮ ਕਮਿਸ਼ਨਰ ਦਾ ਅਹੁਦਾ 2028 ਤੱਕ ਖਤਮ ਕਰ ਦਿੱਤਾ ਜਾਵੇਗਾ।ਮਹਮੂਦ ਨੇ ਕਿਹਾ ਕਿ ਇਹ ਸਿਸਟਮ ਇੱਕ “ਫੇਲ ਹੋਇਆ ਪ੍ਰਯੋਗ” ਸਾਬਤ ਹੋਇਆ ਹੈ, ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹਨਾਂ ਦੇ ਇਲਾਕੇ ਦਾ ਪੀ ਸੀ ਸੀ ਕੌਣ ਹੈ। ਸਰਕਾਰ ਨੇ ਕਿਹਾ ਹੈ ਕਿ ਪੀ ਸੀ ਸੀ ਦੀਆਂ ਜ਼ਿੰਮੇਵਾਰੀਆਂ ਹੁਣ ਮੇਅਰਾਂ ਜਾਂ ਸਥਾਨਕ ਕੌਂਸਲ ਲੀਡਰਾਂ ਨੂੰ ਦਿੱਤੀਆਂ ਜਾਣਗੀਆਂ। ਇਸ ਨਾਲ ਸਰਕਾਰ ਦੇ ਅਨੁਸਾਰ ਲਗਭਗ £100 ਮਿਲੀਅਨ ਦੀ ਬਚਤ ਹੋਵੇਗੀ, ਜੋ ਮੋਹੱਲਾ ਪੁਲਿਸਿੰਗ ‘ਤੇ ਖਰਚ ਕੀਤੀ ਜਾਵੇਗੀ — ਤਾਂ ਜੋ ਲੋਕਾਂ ਦੇ ਇਲਾਕੇ ਵਿੱਚ ਜ਼ਿਆਦਾ ਪੁਲਿਸ ਅਧਿਕਾਰੀ ਹੋਣ।
ਕਈ ਮੌਜੂਦਾ ਪੀ ਸੀ ਸੀ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਉਹ ਕਹਿੰਦੇ ਹਨ ਕਿ ਬਿਨਾਂ ਉਹਨਾਂ ਨਾਲ ਸਲਾਹ ਕੀਤੇ ਇਹ ਫੈਸਲਾ ਲਿਆ ਗਿਆ ਹੈ ਅਤੇ ਇਸ ਨਾਲ ਪੁਲਿਸ ਦੀ ਜਵਾਬਦੇਹੀ ਘਟ ਸਕਦੀ ਹੈ।ਪਰ ਸਰਕਾਰ ਦਾ ਕਹਿਣਾ ਹੈ ਕਿ ਨਵਾਂ ਤਰੀਕਾ ਹੋਰ ਸਿੱਧਾ ਅਤੇ ਲੋਕਾਂ ਦੇ ਨੇੜੇ ਹੋਵੇਗਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਰਕਾਰ ਦੁਆਰਾ ਹਰੀਜਨ ਬਸਤੀ ਦੀ ਸੜਕ ਲਿਖਣਾ ਦਲਿਤ ਭਾਈਚਾਰੇ ਨੂੰ ਗਾਲੀ ਦੇ ਬਰਾਬਰ
Next articleਮੋਹ ਦੇ ਰਿਸ਼ਤੇ