HOME ਪੰਜਾਬ ਨਾਨ ਗ਼ਜ਼ਟਿਡ ਫਾਰੈਸਟ ਆਫ਼ੀਸਰਜ਼ ਯੂਨੀਅਨ ਰਜ਼ਿ ਨੰ-42, (ਸੂਬਾ ਕਮੇਟੀ) ਵਣ...

ਪੰਜਾਬ ਨਾਨ ਗ਼ਜ਼ਟਿਡ ਫਾਰੈਸਟ ਆਫ਼ੀਸਰਜ਼ ਯੂਨੀਅਨ ਰਜ਼ਿ ਨੰ-42, (ਸੂਬਾ ਕਮੇਟੀ) ਵਣ ਚੇਤਨਾ ਕੇਂਦਰ ਲੁਧਿਆਣਾ ਵਿਖੇ ਹੋਈ ਸੂਬਾ ਕਮੇਟੀ ਦੀ ਮੀਟਿੰਗ

3
  (ਸਮਾਜ ਵੀਕਲੀ)   ਸੂਬਾ ਕਮੇਟੀ ਦੀ ਮੀਟਿੰਗ ਹੋਈ। ਜਿਸ ਵਿੱਚ ਸੂਬਾ ਕਮੇਟੀ ਅਤੇ ਮੰਡਲਾਂ ਦੇ ਅਹੁਦੇਦਾਰਾਂ ਅਤੇ ਸਾਥੀਆਂ ਵੱਲੋਂ ਭਾਗ ਲਿਆ ਗਿਆ। ਮੀਟਿੰਗ ਵਿੱਚ ਸੂਬਾ ਪ੍ਰਧਾਨ ਜੀ ਨੇ ਮੰਡਲ ਅਹੁਦੇਦਾਰਾਂ ਤੋਂ ਆਪਣੇ -2 ਮੰਡਲਾਂ ਦੀਆਂ ਮੁਸ਼ਕਿਲਾਂ ਬਾਰੇ ਗੱਲਬਾਤ ਕੀਤੀ।
       *ਸੂਬਾ ਸਕੱਤਰ ਹਰਦੀਪ ਸਿੰਘ ਪਨੇਸਰ* ਵੱਲੋਂ ਪਿਛਲੇ ਮਹੀਨਿਆਂ ਵਿੱਚ ਸਮੂਹ ਪੰਜਾਬ ਦੇ ਸਾਥੀਆਂ ਦੇ ਸਾਥ ਸਦਕਾਂ ਜਥੇਬੰਦੀ ਦੇ ਸੰਘਰਸ਼ਾਂ ਅਤੇ ਪ੍ਰਾਪਤੀਆਂ ਬਾਰੇ ਦੱਸਿਆ। ਜਿਨਾਂ ਵਿੱਚੋਂ…
1. *ਵਰਦੀਆਂ ਸੰਬੰਧੀ ਸਾਥੀਆਂ ਨੂੰ ਜਾਰੀ ਹੋਏ ਮਾਰੂ ਪੱਤਰ ਰੱਦ ਕਰਾਉਣਾ।*
2. *ਪੁਰਾਣੀ ਬਦਲੀ ਨੀਤੀ ਬਹਾਲ ਕਰਾਉਣਾ।*
3. *ਸਾਥੀ ਬੋਹੜ ਸਿੰਘ ਜੀ ਦੀ ਬਹਾਲੀ।*
4 *ਸਟਬਲ ਬਰਨਿੰਗ ਦੀ ਡਿਊਟੀਆਂ ਕਟਵਾਉਣ ਸਬੰਧੀ ਨੋਟਿਸ ਭੇਜ ਕੇ ਕੋਰਟ ਕੇਸ ਲਗਵਾਉਣ ਬਾਰੇ ।*
ਇਸ ਤੋਂ ਇਲਾਵਾ ਸੂਬਾ ਕਮੇਟੀ ਵੱਲੋਂ ਜੋ ਫ਼ੀਲਡ ਅਮਲੇ ਦੇ ਜ਼ਰੂਰੀ ਹੱਲ ਹੋਣ ਵਾਲੇ ਕੰਮ ਜਿਹਨਾ ਉੱਤੇ ਇਸ ਸਮੇਂ ਸੂਬਾ ਕਮੇਟੀ ਕੰਮ ਕਰ ਰਹੀ ਹੈ ਉਹਨਾਂ ਬਾਰੇ ਦੱਸਿਆ ਅਤੇ ਗੱਲਬਾਤ ਕੀਤੀ ਗਈ।
1 *ਡਿਪਟੀ ਰੇਂਜਰ ਤੋਂ ਵਣ ਰੇਂਜਰ ਦੇ ਪਰਮੋਸ਼ਨ  ਦੇ ਕੋਟੇ ਨੂੰ ਵਧਾ ਕੇ 60:40 ਕਰਾਉਣਾ।*
2 *ਫਾਰੈਸਟ ਗਾਰਡ ਦਾ ਨਾਮ ਬਦਲ ਕੇ ਬੀਟ ਇੰਚਾਰਜ/ਬੀਟ ਆਫੀਸਰ ਰੱਖਣਾ।*
3 *ਜੁਰਮਾਨੇ ਦੇ ਰੇਟਾਂ ਵਿੱਚ ਹੋਏ ਵਾਧੇ ਵਿੱਚ ਸੋਧ ਕਰਾਉਣੀ*।
3 *ਸ਼ਡਿਊਲ ਆਫ ਵਰਕ ਦੇ ਰੇਟਾਂ ਨੂੰ ਕੰਮ ਅਤੇ ਇਲਾਕੇ ਦੀ ਭੂਗੋਲਿਕ ਸਥਿਤੀ ਅਨੁਸਾਰ ਰਿਵਾਇਜ਼ ਕਰਾਉਣਾ*।
4.  *ਹੜਾਂ ਵਿੱਚ ਕੁਦਰਤੀ ਤੋਰ ਤੇ ਪੁੱਟੇ ਗਏ ਰੁੱਖਾਂ ਦੀਆਂ ਬਣਾਈਆਂ ਮਾਰਕਿੰਗ ਲਿਸਟਾਂ ਦਾ ਜਲਦੀ ਨਿਪਟਾਰਾ ਕਰਾਉਣ ਸੰਬੰਧੀ।*
     ਇਹਨਾਂ ਅਹਿਮ ਮੁੱਦਿਆਂ ਬਾਰੇ  ਸਾਥੀਆਂ ਨੇ ਟੇਬਲ -ਟਾਕ ਦੌਰਾਨ ਆਪਣੇ -ਆਪਣੇ ਖੁੱਲ ਕੇ ਵਿਚਾਰ ਪੇਸ਼ ਕੀਤੇ ਤੇ ਕਿ ਸਾਨੂੰ ਕਿਸ ਤਰ੍ਹਾਂ ਇਹਨਾ ਮੁਸ਼ਕਿਲਾਂ ਦੇ ਹੱਲ ਲਈ ਅਤੇ ਸੰਘਰਸ਼ਾਂ ਬਾਰੇ ਕਿਵੇਂ ਅੱਗੇ ਵਧਣਾ ਚਾਹੀਦਾ ਹੈ। ਸੂਬਾ ਪ੍ਰਧਾਨ ਜੀ ਵੱਲੋਂ ਜਿਹੜੇ ਜਿਹੜੇ ਮੰਡਲਾਂ ਵਿੱਚ ਮੀਟਿੰਗਾਂ ਪੈਂਡਿੰਗ ਹਨ ਜਾਂ ਸਾਥੀਆਂ ਦੇ ਮਸਲੇ ਪੈਂਡਿੰਗ ਹਨ ਓਹਨੂੰ ਨੂੰ ਜਲਦੀ ਹੱਲ ਕਰਵਾਉਣ ਲਈ ਮੰਡਲ ਕਮੇਟੀਆਂ ਨੂੰ ਕਿਹਾ ਗਿਆ। ਕਿ ਜਿੱਥੇ ਸੂਬਾ ਕਮੇਟੀ ਦੀ ਲੋੜ ਹੈ ਸਾਨੂੰ ਸ਼ਾਮਿਲ ਕੀਤਾ ਜਾਵੇ।
   *ਅੰਤ ਵਿੱਚ ਸੂਬਾ ਪ੍ਰਧਾਨ ਜੀ ਨੇ ਮੀਟਿੰਗ ਵਿੱਚ ਆਏ ਸਾਰੇ ਸਤਿਕਾਰ ਯੋਗ ਅਹੁਹੇਦਾਰ ਸਾਥੀਆਂ ਦਾ ਧੰਨਵਾਦ ਕੀਤਾ। ਤੇ ਇਸੇ ਤਰ੍ਹਾਂ ਇਕਜੁੱਟਤਾ ਬਣਾਈ ਰੱਖਣ ਲਈ ਬੇਨਤੀ ਕੀਤੀ।*
       *ਹੱਕ ਸੱਚ ਤੇ ਇਨਸਾਫ਼ ਲਈ ਇੱਕੋ-ਇਕ ਠੀਕ ਰਾਹ, ਏਕੇ ਅਤੇ ਸੰਘਰਸ਼ ਦਾ* 🚩
      *ਗੁਰਿੰਦਰ ਸਹੋਤਾ*
      *ਸੂਬਾ ਪ੍ਰਧਾਨ*
     *ਹਰਦੀਪ ਸਿੰਘ ਪਨੇਸਰ*
     *ਸੂਬਾ ਸਕੱਤਰ*
ਵੱਲੋਂ: ਬਰਜਿੰਦਰ ਕੌਰ ਬਿਸਰਾਓ 
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਤੇ ਸਿਰਫ ਪੰਜਾਬ ਦਾ ਹੱਕ : ਤਰਕਸ਼ੀਲ ਸੁਸਾਇਟੀ
Next articleਮਿਊਜੀਅਮ ਜੰਨਤ ਏ ਜਰਖੜ ਸਕੂਲੀ ਬੱਚਿਆਂ ਲਈ ਬਣਿਆ ਮੁੱਖ ਖਿੱਚ ਦਾ ਕੇਂਦਰ