HOME ਹੱਕਾਂ ਦੀ ਆਵਾਜ਼

ਹੱਕਾਂ ਦੀ ਆਵਾਜ਼

2
ਮੰਜੂ ਰਾਇਕਾ 

 (ਸਮਾਜ ਵੀਕਲੀ) 

ਜਦ ਤਕ ਸੱਚ ਦਬਾਇਆ ਜਾਵੇ, ਬੋਲਾਂਗੇ ਅਸੀਂ,
ਜ਼ੰਜੀਰਾਂ ਨਾਲ ਟਕਰਾਂ ਮਾਰ ਕੇ ਖੋਲਾਂਗੇ ਅਸੀਂ।

ਹੱਕਾਂ ਦੀ ਗੱਲ ਕਰੀਏ ਤਾਂ ਚੁੱਪ ਕਿਉਂ ਰਹੀਏ,
ਇਕ ਦਿਨ ਸੱਚ ਦਾ ਦਰਬਾਰ ਖੋਲਾਂਗੇ ਅਸੀਂ।

ਧਰਤੀ ਵੀ ਆਪਣੀ, ਅਸਮਾਨ ਵੀ ਸਾਡਾ ਹੈ,
ਕਿਉਂ ਫਿਰ ਹੱਕ ਲਈ ਹਰੇਕ ਬਾਰ ਰੋਲਾਂਗੇ ਅਸੀਂ?

ਸੁਣ ਲਏ ਜੇ ਜ਼ਮਾਨਾ ਤਾਂ ਚੰਗਾ, ਨਹੀਂ ਤਾਂ,
ਕਲਮ ਨੂੰ ਹਥਿਆਰ ਬਣਾ ਕੇ ਬੋਲਾਂਗੇ ਅਸੀਂ।

ਹਰ ਜ਼ੁਲਮ ਦਾ ਹੁਣ ਹਿਸਾਬ ਲਿਖਾਂਗੇ ਸਾਫ਼,
ਚੁੱਪ ਰਹੇ ਜੋ ਕੱਲ੍ਹ ਤੱਕ,ਹਰ ਬੋਲ ਤੋਲਾਂਗੇ ਅਸੀਂ।

 ਮੰਜੂ ਰਾਇਕਾ

Previous articleਪੰਜਾਬ ਯੂਨੀਵਰਸਿਟੀ ਲਈ ਸੰਘਰਸ਼ ਕਰ ਰਹੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਨਾਂ: ਭੁਪਿੰਦਰ ਸਿੰਘ
Next articleਵਿਧਾਨ ਸਭਾ ਉਪ-ਚੋਣਾਂ: 7 ਰਾਜਾਂ ਦੀਆਂ 8 ਸੀਟਾਂ ਲਈ ਵੋਟਿੰਗ ਜਾਰੀ, ਪੰਜਾਬ ਦੀ ਤਰਨਤਾਰਨ ਸੀਟ ਤੋਂ 15 ਉਮੀਦਵਾਰ ਚੋਣ ਲੜ ਰਹੇ ਹਨ