
ਸ਼ਹੀਦ ਸਿੱਖ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਵੱਖ ਵੱਖ ਮਹਿਕਮਿਆਂ ਦੇ ਅਧਿਕਾਰੀ, ਸਿਟੀ ਕੌਂਸਲਾ ਦੇ ਨੁਮਾਇੰਦੇ ਅਤੇ ਗੁਰੂ ਘਰਾਂ ਦੇ ਪ੍ਰਬੰਧਕ।
ਤਸਵੀਰਾਂ:-ਸੁਖਜਿੰਦਰ ਸਿੰਘ ਢੱਡੇ
ਲੈਸਟਰ (ਸਮਾਜ ਵੀਕਲੀ) (ਇੰਗਲੈਂਡ) (ਸੁਖਜਿੰਦਰ ਸਿੰਘ ਢੱਡੇ)-ਅੱਜ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਵਿਕਟੋਰੀਆ ਪਾਰਕ ਚ ਸ਼ਹੀਦ ਸਿੱਖ ਫੌਜੀ ਦੇ ਬੁੱਤ ਦੇ ਕੋਲ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੇ ਸ਼ਹੀਦ ਸਿੱਖ ਫੌਜੀਆਂ ਦੀ ਯਾਦ ਵਿੱਚ ਇੱਕ ਵਿਸ਼ਾਲ ਸਰਧਾਜਲੀ ਸਮਾਗਮ ਕਰਵਾਇਆ ਗਿਆ। ਲੈਸਟਰ ਸਿਟੀ ਕੌਂਸਲ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਵਿਸ਼ਾਲ ਸਮਾਗਮ ਮੌਕੇ ਬਰਤਾਨੀਆ ਦੀ ਆਰਮੀ, ਪੁਲਿਸ, ਫਾਇਰ ਬ੍ਰਿਗੇਡ ਅਤੇ ਹੋਰ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਸਮੇਤ ਸਿਟੀ ਕੌਂਸਲ ਦੇ ਮੇਅਰ ਪੀਟਰ ਸੋਲਜਬਰੀ, ਸਾਬਕਾ ਅਸਿਸਟੈਂਟ ਮੇਅਰ ਪਿਆਰਾ ਸਿੰਘ ਕਲੇਰ, ਲੋਰਡ ਮੇਅਰ ਅਤੇ ਕੌਂਸਲਰ ਦੀਪਕ ਬਜਾਜ, ਕੌਂਸਲਰ ਮਹਿੰਦਰ ਸਿੰਘ ਸੰਘਾ, ਕੌਂਸਲਰ ਮਨਜੀਤ ਕੌਰ, ਕੌਂਸਲਰ ਕੁਲਵਿੰਦਰ ਸਿੰਘ ਜੌਹਲ, ਓਡਬੀ ਵਿਗਸਟਨ ਦੀ ਮੇਅਰ ਜਸਬੀਰ ਕੌਰ ਚੌਹਾਨ, ਕੌਂਸਲਰ ਸੰਤੋਖ ਸਿੰਘ ਅਟਵਾਲ ,ਫਾਲਕਿਨ ਪ੍ਰਾਇਮਰੀ ਸਕੂਲ ਦੀ ਪ੍ਰਿੰਸੀਪਲ ਜਸਬੀਰ ਕੌਰ ਮਾਨ , ਕਰਤਾਰ ਸਿੰਘ, ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਹੋਲੀ ਬੋਨ ਦੇ ਪ੍ਰਧਾਨ ਅਜਮੇਰ ਸਿੰਘ ਬਸਰਾ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਧਾਨ ਗੁਰਨਾਮ ਸਿੰਘ ਨਵਾਂ ਸ਼ਹਿਰ, ਗੁਰਦੁਆਰਾ ਸ੍ਰੀ ਗੁਰੂ ਦਸਮੇਸ਼ ਸਾਹਿਬ ਜਿਪਸੀ ਦੇ ਪ੍ਰਧਾਨ ਜਰਨੈਲ ਸਿੰਘ ਰਾਣਾ, ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਓਡਬੀ ਦੇ ਪ੍ਰਧਾਨ
ਹਰਜਿੰਦਰ ਸਿੰਘ, ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਬੈਂਸ, ਗੁਰਦੁਆਰਾ ਪੰਥ ਪ੍ਰਕਾਸ਼ ਦੀ ਪ੍ਰਬੰਧਕ ਕਮੇਟੀ,ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਾਹਿਬ ਦੇ ਪ੍ਰਧਾਨ,ਗੁਰਦੁਆਰਾ ਲਕਬਰੋ ਦੀ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਬਾਦਲ ਯੂ ਕੇ ਦੇ ਆਗੂ ਮੁਖਤਿਆਰ ਸਿੰਘ ਝੰਡੇਰ , ਗੁਰਿੰਦਰ ਸਿੰਘ ਸਮਰਾ, ਸੁਖਦੇਵ ਸਿੰਘ ਔਜਲਾ, ਗੁਰਿੰਦਰ ਸਿੰਘ ਮਾਨ ਸਮੇਤ ਵੱਡੀ ਗਿਣਤੀ ਚ ਪੁੱਜੇ ਵੱਖ ਵੱਖ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਸ਼ਹੀਦ ਸਿੱਖ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਿੱਖ ਫੌਜੀਆਂ ਵੱਲੋਂ ਆਪਣੀਆਂ ਜਾਨਾਂ ਕੁਰਬਾਨ ਕਰਕੇ ਸਿੱਖ ਕੌਮ ਨੂੰ ਦਿੱਤੇ ਗਏ ਸਨਮਾਨ ਅਤੇ ਆਜ਼ਾਦੀ ਲਈ ਸਮੂਹ ਸ਼ਹੀਦ ਸਿੱਖ ਫੌਜੀਆਂ ਨੂੰ ਯਾਦ ਕੀਤਾ ਗਿਆ।ਇਸ ਮੌਕੇ ਤੇ ਮੁਖਤਿਆਰ ਸਿੰਘ ਝੰਡੇਰ ਨੇ ਆਪਣੇ ਨਾਨਾ ਸ਼ਹੀਦ ਸਿੱਖ ਫੌਜੀ ਅਮਰ ਸਿੰਘ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਕੁਰਬਾਨੀ ਤੇ ਫ਼ਖ਼ਰ ਮਹਿਸੂਸ ਕੀਤਾ। ਇਸ ਮੌਕੇ ਤੇ ਇਸ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਲੈਸਟਰ ਸਿਟੀ ਕੌਂਸਲ ਦੇ ਸਾਬਕਾ ਅਸਿਸਟੈਂਟ ਮੇਅਰ ਪਿਆਰਾ ਸਿੰਘ ਕਲੇਰ ਅਤੇ ਸਾਬਕਾ ਲੌਂਗ ਮੇਅਰ ਅਤੇ ਕੌਂਸਲਰ ਦੀਪਕ ਬਜਾਜ ਨੇ ਦੱਸਿਆ ਕਿ ਤਕਰੀਬਨ ਇਕ ਲੱਖ ਪੌਂਡ ਦੀ ਲਾਗਤ ਨਾਲ ਵਿਕਟੋਰੀਆ ਪਾਰਕ ਵਿੱਚ ਲਗਾਏ ਗਏ ਇਸ ਸ਼ਹੀਦ ਸਿੱਖ ਫੌਜੀ ਦੇ ਬੁੱਤ ਨੂੰ ਦੇਖ ਕੇ ਇੰਗਲੈਂਡ ਦੇ ਜੰਮਪਲ ਸਿੱਖ ਪਰਿਵਾਰਾਂ ਦੇ ਬੱਚੇ ਆਪਣੀ ਕੌਮ ਦੇ ਜੋਧਿਆਂ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂ ਹੁੰਦੇ ਹਨ, ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਚ ਵੀ ਸਿੱਖ ਇਤਿਹਾਸ ਨਾਲ ਸੰਬੰਧਿਤ ਹੋਰ ਸੁਰਬੀਰਾ ਦੇ ਬੁੱਤ ਲੈਸਟਰ ਸ਼ਹਿਰ ਚ ਲਾਉਣ ਲਈ ਉਪਰਾਲੇ ਕੀਤੇ ਜਾਣਗੇ।



