HOME ਕਹਾਣੀ – ਕਰ ਭਲਾ ਹੋ ਭਲਾ

ਕਹਾਣੀ – ਕਰ ਭਲਾ ਹੋ ਭਲਾ

6
ਸੁਖਮਨਜੀਤ ਕੌਰ
   (ਸਮਾਜ ਵੀਕਲੀ)   ਇੱਕ ਵਾਰ ਦੀ ਗੱਲ ਹੈ ਇੱਕ ਕਿਸਾਨ ਸੀ। ਉਹ ਆਪਣੇ ਪਰਿਵਾਰ ਨਾਲ ਛੋਟੀ ਜਿਹੀ ਝੋਪੜੀ ਵਿੱਚ ਰਹਿੰਦਾ ਸੀ। ਉਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਤੇ ਦੋ ਬੱਚੇ ਸਨ। ਇੱਕ ਸਾਲ ਮੀਂਹ ਨਾ ਪਿਆ, ਖੇਤੀ ਨਾ ਹੋ ਸਕੀ, ਘਰ ਵਿੱਚ ਖਾਣ ਲਈ ਦਾਣੇ ਮੁੱਕ ਗਏ। ਕਿਸਾਨ ਕੰਮ ਦੀ ਤਲਾਸ਼ ਵਿੱਚ ਸ਼ਹਿਰ ਵੱਲ ਤੁਰ ਪਿਆ। ਉਸ ਨੂੰ ਬਹੁਤ ਭੁੱਖ ਲੱਗ ਰਹੀ ਸੀ, ਉਸ ਨੇ ਰਸਤੇ ਵਿੱਚ ਇੱਕ ਫਲਾਂ ਦੀ ਦੁਕਾਨ ਦੇਖੀ। ਪਰ ਉਸ ਨੇ ਵੇਖਿਆ ਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਜੋ ਮੈਂ ਫਲ ਖਰੀਦ ਸਕਾਂ। ਫਿਰ ਉਹ ਅੱਗੇ ਚਲਾ ਗਿਆ ਉੱਥੇ ਉਸ ਨੂੰ ਇੱਕ ਜ਼ਖ਼ਮੀ ਹਾਲਤ ਵਿੱਚ ਬਿੱਲੀ ਮਿਲੀ। ਕਿਸਾਨ ਬਿੱਲੀ ਨੂੰ ਲੈ ਕੇ ਆਪਣੇ ਘਰ ਗਿਆ ਅਤੇ ਉਸ ਦੀ ਮੱਲਮ ਪੱਟੀ ਕੀਤੀ।  ਉਸ ਦੀ ਪਤਨੀ ਨੇ ਕਿਹਾ ਕਿ ਤੁਸੀਂ ਤਾਂ ਕੰਮ ਦੀ ਤਲਾਸ਼ ਵਿੱਚ ਗਏ ਸੀ, ਫਿਰ ਇਹ ਬਿੱਲੀ ਕਿੱਥੋਂ ਲੈ ਕੇ ਆਏ। ਕਿਸਾਨ ਨੇ ਕਿਹਾ ਰਸਤੇ ਵਿੱਚ ਇਹ ਬਿੱਲੀ ਜ਼ਖਮੀ ਹਾਲਤ ਵਿੱਚ ਪਈ ਸੀ  ਅਤੇ ਫਿਰ ਸ਼ਾਮ ਵੀ ਤਾਂ ਹੋ ਗਈ ਸੀ ਇਸ ਕਰਕੇ ਮੈਂ ਇਸ ਬਿੱਲੀ ਨੂੰ ਘਰ ਲੈ ਆਇਆ । ਫਿਰ ਸਾਰਾ ਪਰਿਵਾਰ ਖਾਣਾ ਖਾ ਕੇ ਸੋ ਗਿਆ ਅਤੇ ਸਵੇਰੇ ਕਿਸਾਨ ਨੇ ਦੇਖਿਆ ਕਿ ਬਿੱਲੀ ਹੁਣ ਕੁਝ ਠੀਕ ਹੋ ਗਈ ਸੀ ।ਕਿਸਾਨ ਬਿੱਲੀ  ਨੂੰ ਠੀਕ ਦੇਖ ਕੇ ਖੁਸ਼ ਹੋਇਆ। ਉਸੇ ਸਮੇਂ ਉਹਨਾਂ ਦੇ ਘਰ ਪਿੰਡ ਦਾ ਸਰਪੰਚ ਆਇਆ ਅਤੇ ਉਸ ਨੇ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੂੰ ਕੰਮ ਦੀ ਤਲਾਸ਼ ਹੈ ਉਹ ਮੇਰੀ ਦੁਕਾਨ ਤੇ ਕੰਮ ਕਰ ਸਕਦੇ ਹਨ। ਕਿਸਾਨ ਨੇ ਸਰਪੰਚ ਨੂੰ ਕਿਹਾ ਮੈਨੂੰ ਕੰਮ ਦੀ ਤਲਾਸ਼ ਹੈ, ਤੁਸੀਂ ਮੈਨੂੰ ਕੰਮ ਤੇ ਰੱਖ ਸਕਦੇ ਹੋ। ਸਰਪੰਚ ਨੇ ਕਿਹਾ ਹਾਂ ਠੀਕ ਹੈ,ਤੂੰ ਕੱਲ ਤੋਂ ਮੇਰੀ ਦੁਕਾਨ ਤੇ ਆ ਜਾਵੀ।ਕਿਸਾਨ ਅਤੇ ਉਸ ਦਾ ਪਰਿਵਾਰ ਹੁਣ ਬਹੁਤ ਖੁਸ਼ ਹੋ ਗਿਆ। ਜਦ ਸਵੇਰ ਹੋਈ ਤਾਂ ਕਿਸਾਨ ਸਰਪੰਚ ਦੀ ਦੁਕਾਨ ਤੇ ਚਲਾ ਗਿਆ ਅਤੇ ਬਹੁਤ ਮਿਹਨਤ ਨਾਲ ਕੰਮ ਕਰਨ ਲੱਗ ਪਿਆ। ਉਸਨੇ ਸੋਚਿਆ ਕਿ ਮੇਰਾ ਗਰੀਬ ਪਰਿਵਾਰ ਹੁਣ ਥੋੜ੍ਹਾ ਸੌਖਾ ਹੋ ਜਾਵੇਗਾ। ਹੌਲੀ-ਹੌਲੀ ਉਸ ਦਾ ਪਰਿਵਾਰ ਸੱਚ-ਮੁੱਚ ਗਰੀਬੀ ਤੋਂ ਆਜ਼ਾਦ ਹੋ ਰਿਹਾ ਸੀ। ਕਿਸਾਨ ਨੇ ਸੋਚਿਆ ਕਿ ਇਹ ਸਭ ਸ਼ਾਇਦ ਉਸ ਵੱਲੋਂ ਜ਼ਖ਼ਮੀ ਬਿੱਲੀ ਦੀ ਜਾਨ ਬਚਾਉਣ  ਕਾਰਨ ਹੋਇਆ ਹੈ।ਉਸ ਦੀ  ਜਾਨ ਬਚਾਉਣ ਦਾ ਫਲ ਮੈਨੂੰ ਮਿਲ ਗਿਆ।ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਹੈ।
ਸੁਖਮਨਜੀਤ ਕੌਰ
ਜਮਾਤ – ਛੇਵੀਂ 
ਸਰਕਾਰੀ ਮਿਡਲ ਸਕੂਲ ਜਾਗੋ ਚਨਾਰਥਲ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ “ਵੱਲੋ “ ਸਿਰਜਨਾ ਦੇ ਆਰ ਪਾਰ “ ਪ੍ਰੋਗਰਾਮ ਵਿੱਚ
Next articleBhadant Gyaneshwar and His Contribution to the Buddhist World