HOME ਬਾਬਾ ਨਾਨਕ

ਬਾਬਾ ਨਾਨਕ

5
ਵੀਰਪਾਲ ਭੱਠਲ
(ਸਮਾਜ ਵੀਕਲੀ) 
ਬਾਬਾ ਨਾਨਕ, ਬਾਬਾ ਨਾਨਕ,
ਧਰਤੀ ਉੱਤੇ ਗੇੜਾ ਮਾਰੀ।
ਡੁੱਬ ਚੱਲਿਆ ਸੰਸਾਰ ਇਹ ਤੇਰਾ,
ਫਿਰ ਦੁਬਾਰਾ ਬਾਬਾ ਤਾਰੀ।
ਹੱਕ ਪਰਾਇਆ ਖੋਹ ਖੋਹ ਖਾਂਦੇ,
ਬਣਦੇ ਪਾਪਾਂ ਦੇ ਅਧਿਕਾਰੀ।
ਮਾਰਗਦਰਸ਼ਨ ਕਰਿਓ ਸਤਿਗੁਰੂ,
ਭਟਕੀ ਦੁਨੀਆ ਫਿਰੇ ਵਿਚਾਰੀ।
ਸੱਚੇ ਦਾ ਗਲ ਘੁੱਟਿਆ ਜਾਂਦਾ,
ਝੂਠੇ ਦੀ ਚਲਦੀ ਮੁਕਤਿਆਰੀ।
ਬੋਲ ਬਾਲਾ ਵੱਧ ਗਿਆ ਝੂਠ ਦਾ,
ਸੱਚ ਦਾ ਹੋਕਾ ਬਾਬਾ ਮਾਰੀ।
ਕਾਮ, ਕ੍ਰੋਧ, ਲੋਭ, ਹੰਕਾਰ,
ਮਨ ਤੇ ਬਾਬਾ ਪੈ ਗਏ ਭਾਰੀ।
ਬਾਣੀ ਦੇ ਨਾਲ ਜੋੜਿਓ ਮਨ ਨੂੰ,
ਨਾਲ ਕਿਰਤ ਦੇ ਜ਼ਿੰਦਗੀ ਸਾਰੀ।
ਵੀਰਪਾਲ ਸਰਬੱਤ ਦੇ ਭਲੇ ਲਈ,
ਕਰਦੀ ਇੱਕ ਅਰਦਾਸ ਪਿਆਰੀ।
ਨਾਮ ਜਹਾਜ਼ ਚ ਫਿਰ ਬਿਠਾਇਓ,
ਚੁਰਾਸੀ ਵਿੱਚ ਨਾ ਆਵੇ ਬਾਰੀ।
ਵੀਰਪਾਲ ਭੱਠਲ
Previous articleਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵੱਲੋਂ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ
Next articleਬਿਹਾਰ ਵਿਧਾਨ ਸਭਾ ਚੋਣਾਂ: ਵੋਟਿੰਗ ਦਾ ਪਹਿਲਾ ਪੜਾਅ ਸ਼ੁਰੂ, ਵੋਟਰਾਂ ਵਿੱਚ ਉਤਸ਼ਾਹ; ਪੋਲਿੰਗ ਮਤਦਾਨ ਲਈ ਲੰਬੀਆਂ ਲਾਈਨਾਂ