ਰਾਏਕੋਟ, (ਸਮਾਜ ਵੀਕਲੀ) ( ਗੁਰਭਿੰਦਰ ਗੁਰੀ ) : ਸਿੱਖ ਧਰਮ ਦੇ ਮੋਢੀ ਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਰਾਏਕੋਟ ਦੇ ਪੁਰਾਣਾ ਬੱਸ ਅੱਡਾ ਮਾਰਕੀਟ ਦੇ ਦੁਕਾਨਦਾਰਾਂ ਅਤੇ ਪੱਤਰਕਾਰਾਂ ਵੱਲੋਂ ਕੜਾਹ ਪ੍ਰਸ਼ਾਦ ਲਗਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸਾਬਕਾ ਸੰਸਦੀ ਸਕੱਤਰ, ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਖਾਲਸਾ ਨੇ ਜਗਤ ਗੁਰੂ, ਸਿੱਖ ਧਰਮ ਦੇ ਮੋਢੀ, ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੂਹ ਮਨੁੱਖਤਾ ਨੂੰ ਸੱਚਾਈ, ਇਮਾਨਦਾਰੀ ਅਤੇ ਭਾਈਚਾਰੇ ਦਾ ਰਾਹ ਦੱਸਿਆ। ਉਨ੍ਹਾਂ ਦਾ ਪਵਿੱਤਰ ਉਪਦੇਸ਼ “ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ” ਅੱਜ ਵੀ ਜੀਵਨ ਦਾ ਸੱਚਾ ਮਾਰਗ ਦਰਸਾਉਂਦਾ ਹੈ। ਇਸ ਮੌਕੇ ਸੁਸ਼ੀਲ ਕੁਮਾਰ, ਰਾਮ ਗੋਪਾਲ ਰਾਏਕੋਟੀ, ਜੱਗਾ ਚੋਪੜਾ, ਪ੍ਰਧਾਨ ਸੰਜੀਵ ਕੁਮਾਰ ਭੱਲਾ, ਗੁਰਭਿੰਦਰ ਗੁਰੀ ਸੁਸ਼ੀਲ ਵਰਮਾਂ, ਸੰਦੀਪ ਸਿੰਘ ਸੋਨੀ ਬਾਬਾ, ਮੁਹੰਮਦ ਅਖ਼ਤਰ ਜੁਬੇਰੀ, ਪ੍ਰਦੀਪ ਨਾਰੰਗ ਲਵਲੀ, ਰਣਜੀਤ ਸਿੰਘ ਬੀਕਾ ਨੇਰ, ਹਾਕਮ ਸਿੰਘ ਬਾਲਾ ਜੀ ਵਾਲੇ, ਮਹਿੰਦਰ ਸਿੰਘ ਬੱਸੀਆਂ, ਠੇਕੇਦਾਰ ਧਰਮਪਾਲ ਕਾਕਾ, ਮਾਸਟਰ ਰਾਜਨ ਸਿੰਘ, ਬਲਜੀਤ ਸਿੰਘ ਮਹਿਲ ਕਲਾਂ, ਰਾਜੂ (ਚਸ਼ਨ ਇਲੈਕ੍ਰਟੀਕਲਜ਼), ਇਸ਼ਾਨ ਸ਼ਰਮਾਂ, ਨੇਵਿਸ਼ ਨਾਰੰਗ, ਚਮਕੌਰ ਸਿੰਘ ਦਿਓਲ, ਜੈਲਦਾਰ ਸਿੰਘ, ਆਤਮਾ ਸਿੰਘ ਲੋਹਟਬੱਦੀ, ਮੁਹੰਮਦ ਇਮਰਾਨ, ਪ੍ਰੇਮ ਸਿੰਘ ਧਾਮੀ ਤੇ ਹੋਰ ਸੇਵਾਦਾਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



