ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) – ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਸਭਾ ਰਜਿ. ਹੁਸ਼ਿਆਰਪੁਰ ਵਲੋ ਸਭਾ ਦੇ ਪ੍ਰਧਾਨ ਬਲਵੀਰ ਸਿੰਘ ਹੀਰ ਪੰਜਗਰਾਈ, ਬੀ ਆਰ ਬੱਧਣ, ਚਰਨਜੀਤ ਸਿੰਘ ਭਲੇਟ, ਬਲਵਿੰਦਰ ਕੌਰ, ਹਰਵਿੰਦਰ ਸਿੰਘ ਬੰਗੜ, ਜਸਵਿੰਦਰ ਸਿੰਘ ਅਟੱਲਗੜ੍ਹ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮ੍ਰਪਿਤ 25ਵਾਂ ਇੰਟਰਨੈਸ਼ਨਲ ਕੀਰਤਨ ਦਰਬਾਰ 9 ਨਵੰਬਰ ਨੂੰ ਸਵੇਰੇ 9 ਵਜੇ ਤੋ ਲੈਕੇ ਸ਼ਾਮ 5 ਵਜੇ ਤੱਕ ਰੋਸ਼ਨ ਗਰਾਊਂਡ ਹੁਸ਼ਿਆਰਪੁਰ ਵਿਖੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਬਲਵੀਰ ਸਿੰਘ ਹੀਰ ਨੇ ਦੱਸਿਆ ਕਿ ਇਹ ਮਹਾਨ ਕੀਰਤਨ ਦਰਬਾਰ ਇਲਾਕੇ ਦੀਆਂ ਸ੍ਰੀ ਗੁਰੂ ਰਵਿਦਾਸ ਸਭਾਵਾਂ, ਭਗਵਾਨ ਵਾਲਮੀਕ ਸਭਾਵਾਂ, ਡਾਕਟਰ ਭੀਮ ਰਾਓ ਅੰਬੇਦਕਰ ਸਭਾਵਾਂ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਇਸ ਮਹਾਨ ਕੀਰਤਨ ਦਰਬਾਰ ਵਿੱਚ ਲੰਗਰ ਦੀ ਸੇਵਾ ਸ੍ਰੀ ਗੁਰੂ ਰਵਿਦਾਸ ਸਭਾ ਰਹੀਮਪੁਰ, ਪਡੋਰੀ ਬੀਬੀ, ਭਟਰਾਣਾ, ਤਾਜੋਵਾਲ, ਚਾਹ ਪਕੌੜਿਆਂ ਦੀ ਸੇਵਾ ਸ੍ਰੀ ਗੁਰੂ ਰਵਿਦਾਸ ਸਭਾ ਬਸੀ ਦੌਲਤ ਖਾਂ, ਮੜੂਲੀ ਬ੍ਰਾਹਮਣਾ, ਜੋੜਿਆਂ ਦੀ ਸੇਵਾ ਸੰਤ ਭੋਲਾ ਦਾਸ ਕਮੇਟੀ ਮੱਛਰੀਵਾਲ, ਗੁਰੂ ਰਵਿਦਾਸ ਸਭਾ ਪ੍ਰੇਮਗੜ੍ਹ, ਸਤਿਆਲ, ਮੋਟਰਸਾਈਕਲ ਸਕੂਟਰ ਤੇ ਸਾਈਕਲਾਂ ਲਈ ਪਾਰਕਿੰਗ ਦੀ ਸੇਵਾ ਸ੍ਰੀ ਗੁਰੂ ਰਵਿਦਾਸ ਸਭਾ ਰਣਜੀਤ ਨਗਰ ਹੁਸ਼ਿਆਰਪੁਰ ਵੱਲੋਂ ਕੀਤੀ ਜਾਵੇਗੀ ! ਉਹਨਾਂ ਦੱਸਿਆ ਕਿ ਇਸ ਮਹਾਨ ਕੀਰਤਨ ਦਰਬਾਰ ਵਿੱਚ 108 ਸੰਤ ਸਰਵਨ ਦਾਸ ਜੀ ਸੱਚ ਖੰਡ ਡੇਰਾ ਬੋਹਣ, 108 ਸੰਤ ਨਿਰਮਲ ਦਾਸ ਜੀ ਗੱਦੀ ਨਸ਼ੀਨ ਬਾਬੇ ਜੋੜੇ ਰਾਏਪੁਰ ਰਸੂਲਪੁਰ, 108 ਸੰਤ ਸਤਨਾਮ ਦਾਸ ਜੀ ਗੱਜਰਮਹਿਦੂਦ ਵਾਲੇ, 108 ਸੰਤ ਰਾਜੇਸ਼ ਦਾਸ ਜੀ ਸੱਚ ਖੰਡ ਡੇਰਾ ਬਜਵਾੜਾ, 108 ਸੰਤ ਬਾਬਾ ਕੁਲਵੰਤ ਦਾਸ ਜੀ ਭਰੋਮਜਾਰਾ ਵਾਲੇ, 108 ਸੰਤ ਪ੍ਰਦੀਪ ਦਾਸ ਜੀ ਸੱਚ ਖੰਡ ਡੇਰਾ ਕਠਾਰ, 108 ਸੰਤ ਰਾਮੇਸ਼ ਦਾਸ ਜੀ ਸੱਚ ਖੰਡ ਡੇਰਾ ਸ਼ੇਰਪੁਰ ਢਕੋਂ ਕਲਰਾਂ, 108 ਸੰਤ ਸ਼ੀਤਲ ਦਾਸ ਜੀ ਸੱਚ ਖੰਡ ਡੇਰਾ ਕਾਲੇਵਾਲ ਭਗਤਾਂ ਵਾਲੇ, 108 ਸੰਤ ਬਾਬਾ ਜਗੀਰ ਸਿੰਘ ਨੰਦਾ ਚੌਰ ਵਾਲੇ, 108 ਸੰਤ ਬਾਬਾ ਰੋਸ਼ਨ ਸਿੰਘ ਬੂਲਾਬੜੀ, 108 ਸੰਤ ਮੀਨਾ ਜੀ ਸੱਚ ਖੰਡ ਡੇਰਾ ਰਤਨਪੁਰੀ ਜੇਜੋਂ ਦੁਆਬਾ,
108 ਸੰਤ ਮਹਾਂਵੀਰ ਸਿੰਘ ਜੀ ਸੱਚ ਖੰਡ ਡੇਰਾ ਬੂੰਗਾ ਸਾਹਿਬ ਤਾਜੇਵਾਲ, 108 ਸੰਤ ਬਾਬਾ ਰਾਮ ਮੂਰਤੀ ਜੀ ਸੱਚ ਖੰਡ ਡੇਰਾ ਨਾਰਾ, 108 ਸੰਤ ਧਰਮ ਪਾਲ ਜੀ ਵਿਰਦੀ ਸੱਚ ਖੰਡ ਡੇਰਾ ਸ਼ੇਰਗੜ੍ਹ, 108 ਸੰਤ ਗੁਰਮੇਲ ਦਾਸ ਜੀ ਸੱਚ ਖੰਡ ਡੇਰਾ ਰਹੀਮਪੁਰ, ਗੱਦੀ ਨਸ਼ੀਨ ਰਾਜੂ ਬਾਬਾ ਸ਼ੇਰਗੜ੍ਹ, ਸੰਗਤ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕਰਨਗੇ ! ਉਹਨਾਂ ਦੱਸਿਆ ਕਿ ਇਸ ਮਹਾਨ ਕੀਰਤਨ ਦਰਬਾਰ ਵਿੱਚ ਭਾਈ ਸਾਹਿਬ ਭਾਈ ਜਸਵੰਤ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਭਾਈ ਸਾਹਿਬ ਭਾਈ ਅਮਰਜੀਤ ਸਿੰਘ ਅੰਮ੍ਰਿਤਸਰ ਵਾਲੇ, ਭਾਈ ਸਾਹਿਬ ਭਾਈ ਗੁਰਮੇਲ ਸਿੰਘ ਨਿਮਾਣਾ ਲੁਧਿਆਣਾ ਵਾਲੇ, ਭਾਈ ਸਾਹਿਬ ਭਾਈ ਮਨਜੀਤ ਸਿੰਘ ਟਾਂਡੇ ਵਾਲੇ, ਭਾਈ ਸਾਹਿਬ ਭਾਈ ਸੁਨੀਲ ਕੁਮਾਰ ਸੋਨੂ ਗੁਰੂ ਕੇ ਦਾਸ ਕੀਰਤਨੀ ਜੱਥਾ ਬੂਟਾ ਮੰਡੀ ਜਲੰਧਰ ਵਾਲੇ, ਭਾਈ ਸਾਹਿਬ ਭਾਈ ਮਲਕੀਤ ਸਿੰਘ ਖਾਨਪੁਰ ਥਿਆੜਾ ਵਾਲੇ, ਭਾਈ ਸਾਹਿਬ ਭਾਈ ਬਲਕਾਰ ਸਿੰਘ ਬੇਗਮਪੁਰਾ ਹੁਸ਼ਿਆਰਪੁਰ ਵਾਲੇ,ਭਾਈ ਸਾਹਿਬ ਭਾਈ ਰਾਜ ਕੁਮਾਰ ਰਾਜੂ ਸ਼ੇਰਪੁਰੀ ਅਤੇ ਸ਼ਾਥੀ, ਭਾਈ ਸਾਹਿਬ ਭਾਈ ਸੂਰਜੀਤ ਸਿੰਘ ਮਜਬੂਰ ਹੁਸ਼ਿਆਰਪੁਰ ਵਾਲੇ,ਬੀਬੀ ਦਿਲਜੀਤ ਕੌਰ ਗੁਰਮਤਿ ਕੀਰਤਨੀ ਜੱਥਾ ਹੁਸ਼ਿਆਰਪੁਰ ਵਾਲੇ, ਭਾਈ ਸਾਹਿਬ ਭਾਈ ਬਹਾਦਰ ਸਿੰਘ ਕਥਾ ਵਾਚਕ ਮਿੱਠਾ ਟਿਵਾਣਾ ਹੁਸ਼ਿਆਰਪੁਰ ਵਾਲੇ ਨਿਰੋਲ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ।
ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਸਭਾ ਰਜਿ. ਹੁਸ਼ਿਆਰਪੁਰ ਵਲੋ 25ਵਾਂ ਇੰਟਰਨੈਸ਼ਨਲ ਕੀਰਤਨ ਦਰਬਾਰ 9 ਨਵੰਬਰ ਨੂੰ : ਬਲਵੀਰ ਸਿੰਘ ਹੀਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



