ਰਾਏਕੋਟ, (ਸਮਾਜ ਵੀਕਲੀ) ਗੁਰਭਿੰਦਰ ਗੁਰੀ :- ਪਾਕਿਸਤਾਨ ਦੇ ਸਾਬਕਾ ਐਮ.ਪੀ ਅਤੇ ਰਾਏਕੋਟ ਦੇ ਨਵਾਬ ਰਾਏ ਕੱਲ੍ਹਾ ਦੇ ਵੰਸ਼ਜ ਰਾਏ ਅਜ਼ੀਜ ਉੱਲਾ ਖਾਂ ਨੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਆਗਮਨ ਪੁਰਬ ਮੌਕੇ ਸਮੂਹ ਸੰਗਤਾਂ ਨੂੰ ਕੈਨੇਡਾ ਤੋਂ ਭੇਜੇ ਇਕ ਸੰਦੇਸ਼ ਰਾਹੀਂ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਦੇ ਏਕਤਾ ਦਾ ਸੰਦੇਸ਼ ਦਿੱਤਾ ਤੇ ਦੱਸਿਆ ਕਿ ਧਰਮ ਕਿਸੇ ਇੱਕ ਕੌਮ ਜਾਂ ਮਜ਼ਹਬ ਦੀ ਜਾਇਦਾਦ ਨਹੀਂ, ਸਗੋਂ ਸਭ ਲਈ ਇੱਕ ਰਾਹ ਹੈ ਜੋ ਸੱਚ ਤੇ ਪ੍ਰੇਮ ਤੱਕ ਪਹੁੰਚਦਾ ਹੈ। ਟੈਲੀਫੋਨ ਸੰਦੇਸ਼ ਵਿੱਚ ਸ੍ਰੀ ਰਾਏ ਅਜ਼ੀਜ਼ ਉੱਲਾ ਖਾਂ ਅਤੇ ਉਨ੍ਹਾਂ ਦੇ ਬੇਟੇ ਰਾਏ ਮੁਹੰਮਦ ਅਲੀ ਖਾਂ ਨੇ ਕਿਹਾ ਕਿ ਅੱਜ ਸਾਰੇ ਸਿੱਖ ਜਗਤ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੂਹ ਮਨੁੱਖਤਾ ਨੂੰ ਸੱਚਾਈ, ਇਮਾਨਦਾਰੀ ਅਤੇ ਭਾਈਚਾਰੇ ਦਾ ਰਾਹ ਦੱਸਿਆ। ਉਨ੍ਹਾਂ ਦਾ ਪਵਿੱਤਰ ਉਪਦੇਸ਼ “ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ” ਅੱਜ ਵੀ ਜੀਵਨ ਦਾ ਸੱਚਾ ਮਾਰਗ ਦਰਸਾਉਂਦਾ ਹੈ। ਉਹਨਾਂ ਕਿਹਾ ਨਹੀਂ ਕਿ ਰਾਏਕੋਟ ਨਗਰ ਨਾਲ ਉਨ੍ਹਾਂ ਦੇ ਪਰਿਵਾਰ ਦਾ ਗੂੜ੍ਹਾ ਰਿਸ਼ਤਾ ਹੈ ਅਤੇ ਸਾਡੇ ਪੁਰਖਿਆਂ ਵਲੋਂ ਕੀਤੀ ਗਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੇਵਾ ਬਦਲੇ ਸੰਗਤ ਵਲੋਂ ਜੋ ਸਾਨੂੰ ਮਾਣ ਅਤੇ ਸਤਕਾਰ ਮਿਲਦਾ ਹੈ, ਇਸ ਲਈ ਉਨ੍ਹਾਂ ਦਾ ਵੀ ਇਹ ਫ਼ਰਜ ਬਣਦਾ ਹੈ ਕਿ ਉਹ ਗੁਰੂਆਂ ਨਾਲ ਸਬੰਧਤ ਦਿਹਾੜੇ ਇੱਕ ਦੂਜੇ ਨਾਲ ਰਲ ਮਿਲ ਮਨਾਉਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



