ਗੁਰੂ ਸਾਹਿਬ ਜੀ ਦੀ ਸ਼ਹੀਦੀ ਸੰਸਾਰ ‘ਚ ਨਿਵੇਕਲਾ ਵਰਤਾਰਾ – ਸੰਤ ਅਮੀਰ ਸਿੰਘ ਜੀ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਗੁਰਪੁਰਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਵੱਲੋਂ ਗੁਰਮਤਿ ਪ੍ਰਚਾਰ ਲਈ ਅਰੰਭੇ ਕਾਰਜਾਂ ਅਧੀਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸੈਮੀਨਰ ਦੀ ਆਰੰਭਤਾ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਵੱਲੋਂ ਗਾਇਨ ਗੁਰਬਾਣੀ ਸਬਦ ਨਾਲ ਹੋਈ । ਇਸ ਸੈਮੀਨਾਰ ਵਿੱਚ ਪ੍ਰੋ: ਸੁਖਦਿਆਲ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪ੍ਰੋ: (ਡਾ਼:) ਦਲਜੀਤ ਸਿੰਘ ਸਾਬਕਾ ਵਾਈਸ ਚਾਂਸਲਰ ਰਿਆਤ ਬਾਹਰਾ ਯੂਨੀਵਰਸਿਟੀ, ਡਾ: ਅਨੁਰਾਗ ਸਿੰਘ ਉੱਘੇ ਵਿਦਵਾਨ ਵੱਲੋਂ ਖੋਜ ਭਰਪੂਰ ਪਰਚੇ ਪੜ੍ਹੇ ਗਏ। ਅੱਜ ਦੇ ਸੈਮੀਨਾਰ ਵਿੱਚ ਪ੍ਰੋ: ਸੁਖਦਿਆਲ ਸਿੰਘ ਨੇ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਬੋਲਦਿਆਂ ਸ਼ਹਾਦਤ ਵਿਚਲੇ ਫ਼ਲਸਫ਼ੇ ਨੂੰ ਬੜੇ ਡੂੰਘੀ ਇਤਿਹਾਸਿਕ ਹਵਾਲਿਆਂ ਨਾਲ ਸਮਝਾਇਆ ਅਤੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਪੱਸ਼ਟ ਕੀਤਾ ਗੁਰੂ ਸਾਹਿਬ ਜੀ ਦਾ ਜੀਵਨ ਇੱਕ ਬਹੁਤ ਅਲੌਕਿਕ ਹੈ ਅਤੇ ਸਾਡੀ ਜ਼ਿੰਦਗੀ ਲਈ ਬਹੁਤ ਪ੍ਰੇਰਣਾ ਸ੍ਰੋਤ ਹੈ, ਉਥੇ ਡਾ: ਅਨੁਰਾਗ ਸਿੰਘ ਜੀ ਨੇ ਮੌਜੂਦਾ ਸਮੇਂ ਵਿੱਚ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਲੈ ਕੇ ਕੁਝ ਭਰਮ- ਭੁਲੇਖੇ ਪਾਏ ਜਾਂਦੇ ਹਨ ਉਹਨਾਂ ਨੂੰ ਨਵਿਰਤ ਕਰਦਿਆਂ ਡੂੰਘੇ ਵਿਚਾਰ ਪੇਸ਼ ਕੀਤੇ । ਡਾ: ਦਲਜੀਤ ਸਿੰਘ ਹੋਰਾਂ ਨੇ ਆਪਣੇ ਖੋਜ ਭਰਪੂਰ ਪੇਪਰ ਰਾਹੀਂ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਸਮਾਗਮ ਦੀ ਸਮਾਪਤੀ ਤੇ ਧੰਨਵਾਦੀ ਸ਼ਬਦ ਪ੍ਰਗਟ ਕਰਦਿਆਂ ਜਵੱਦੀ ਟਕਸਾਲ ਦੇ ਮੁਖੀ ਸੰਤ ਅਮੀਰ ਸਿੰਘ ਜੀ ਨੇ ਕਿਹਾ ਗੁਰੂ ਸਾਹਿਬ ਜੀ ਦੀ ਸ਼ਹਾਦਤ ਇੱਕ ਅਲੌਕਿਕ ਵਰਤਾਰਾ ਹੈ, ਗੁਰੂ ਸਾਹਿਬ ਜੀ ਨੇ ਆਪਣੀ ਸ਼ਹਾਦਤ ਦੇ ਕੇ ਸਭ ਦੀ ਪੱਤ ਢੱਕੀ ਉੱਥੇ ਹਿੰਦੁਸਤਾਨ ਉਸ ਸ਼ਹਾਦਤ ਦਾ ਸਦਾ ਰਿਣੀ ਰਹੇਗਾ, ਕਿਉਂਕਿ ਗੁਰੂ ਸਾਹਿਬ ਜੀ ਨੇ ਤਿਲਕ ਜੰਝੂ ਦੀ ਰਖਵਾਲੀ ਵਾਸਤੇ ਇਸ ਸ਼ਹਾਦਤ ਦੇ ਵਰਤਾਰੇ ਨੂੰ ਵਰਤਾਇਆ ਔਰ ਦੁਨੀਆ ਵਿੱਚ ਪਹਿਲੇ ਪੈਗ਼ੰਬਰ ਜੋ ਕਿ ਕਿਸੇ ਦੇ ਧਰਮ ਵਾਸਤੇ ਆਪਣੇ ਆਪ ਨੂੰ ਕੁਰਬਾਨ ਕੀਤਾ, ਬਾਬਾ ਜੀ ਨੇ ਕਿਹਾ ਸਾਨੂੰ ਗੁਰੂ ਸਾਹਿਬ ਜੀ ਦੀ ਸਿੱਖਿਆਵਾਂ ਤੇ ਚੱਲਣ ਦੀ ਡਾਢੀ ਜ਼ਰੂਰਤ ਹੈ ਅੱਜ ਦੇ ਇਸ ਸੈਮੀਨਾਰ ਵਿੱਚ ਉਪਰੋਕਤ ਵਕਤਿਆਂ ਤੋਂ ਇਲਾਵਾ ਡਾ: ਜੋਗਿੰਦਰ ਸਿੰਘ ਉੱਘੇ ਕੀਟ ਵਿਗਿਆਨੀ, ਡਾ: ਮੇਜਰ ਸਿੰਘ ਉੱਘੇ ਵਿਦਵਾਨ. ਬਲ਼ਬੀਰ ਸਿੰਘ ਸੇਖੋਂ, ਸ੍ਰ: ਜੋਗਿੰਦਰ ਸਿੰਘ ਜੀ ਰਿਟਾਇਰਡ ਡੀ.ਐਸ.ਪੀ., ਡਾ: ਸੁਖਦੇਵ ਸਿੰਘ, ਉੱਘੇ ਸਮਾਜ ਸੇਵਕ ਸ੍ਰ: ਕੁਲਵਿੰਦਰ ਸਿੰਘ ਬੈਨੀਪਾਲ, ਭਾਈ ਮੇਜ਼ਰ ਸਿੰਘ ਖਾਲਸਾ, ਬਲਜੀਤ ਸਿੰਘ ਬੀਤਾ, ਗੁਰਪ੍ਰੀਤ ਸਿੰਘ ਤੂਰ ਸਾਬਕਾ ਡੀ. ਆਈ.ਜੀ, ਸ੍ਰ: ਤੇਜ ਪ੍ਰਤਾਪ ਸਿੰਘ ਸੰਧੂ, ਬਲਬੀਰ ਸਿੰਘ ਸ਼ੇਖੋਂ, ਦਲਬੀਰ ਸਿੰਘ ਮੱਕੜ, ਸ੍ਰ: ਗੁਰਦੇਵ ਸਿੰਘ, ਸ੍ਰ: ਨਾਇਬ ਸਿੰਘ, ਲਖਬੀਰ ਸਿੰਘ ਰਣੀਆਂ, ਪੱਤਰਕਾਰ ਪ੍ਰਿਤਪਾਲ ਸਿੰਘ, ਉਸਤਾਦ ਜਤਿੰਦਰ ਪਾਲ ਸਿੰਘ ਅਤੇ ਸਮੂਹ ਸਾਧ ਸੰਗਤਾਂ ਨੇ ਆਪਣੀਆਂ ਹਾਜ਼ਰੀਆਂ ਭਰੀਆਂ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



