HOME ਪਿੰਡ ਰੈਲ ਮਾਜਰਾ ਦੇ ਸਰਵਿਸ ਰੋਡ ਤੇ ਟਰੱਕ ਅਤੇ ਕਾਰ ਦੀ...

ਪਿੰਡ ਰੈਲ ਮਾਜਰਾ ਦੇ ਸਰਵਿਸ ਰੋਡ ਤੇ ਟਰੱਕ ਅਤੇ ਕਾਰ ਦੀ ਟੱਕਰ ਜਾਨੀ ਨੁਕਸਾਨ ਦਾ ਬਚਾਅ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ

5

ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ ਰੋਪੜ੍ਹ ਨੈਸ਼ਨਲ ਹਾਈਵੇ ਤੇ ਨੇੜੇ ਰੈਲਮਾਜਰਾ ਦੇ ਸਰਵਿਸ ਰੋਡ ਤੇ ਟਰੱਕ ਅਤੇ ਕਾਰ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ  ਐਸ ਐਸ ਐਫ ਟੀਮ ਦੇ ਏ ਐਸ ਆਈ ਇੰਚਾਰਜ ਕੁਲਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ  ਕਿ  ਪਿੰਡ ਰੈਲਮਾਜਰਾ  ਦੇ ਸਰਵਿਸ ਰੋਡ ਤੇ  ਐਕਸੀਡੈਂਟ ਹੋ ਗਿਆ ਹੈ। ਜਦੋ ਉਹਨਾਂ ਦੀ ਟੀਮ ਨੇ ਜਾ ਕੇ ਦੇਖਿਆ ਇੱਕ ਟਰੱਕ ਜੋ ਕਿ ਸਰਵਿਸ ਰੋਡ ਤੋਂ ਰੋਪੜ੍ਹ ਵੱਲੋਂ ਬਲਾਚੌਰ ਸਾਈਡ ਨੂੰ ਜਾ ਰਿਹਾ ਸੀ ਜਦੋਂ ਇਹ ਟਰੱਕ ਪੈਟਰੋਲ ਪੰਪ ਨਜ਼ਦੀਕ ਪਹੁੰਚਿਆ ਤਾਂ  ਰੈਲ ਮਾਜਰਾ ਪਿੰਡ ਤੋਂ ਇੱਕ ਕਾਰ ਅਚਾਨਕ ਰੋਡ ਤੇ ਚੜ੍ਹਨ ਲੱਗੀ ਤਾਂ ਅਚਾਨਕ ਕਾਰ ਆ  ਟਰੱਕ ਦੇ ਪਿਛਲੇ ਟਾਇਰਾਂ ਨਾਲ ਜਾ ਟਕਰਾਈ ਜਿਸ ਨਾਲ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਐਸ ਐਸ ਐਫ ਦੀ ਟੀਮ ਵਲੋਂ ਦੋਨਾਂ ਵਾਹਨਾਂ ਨੂੰ ਰੋਡ ਤੇ ਸਾਈਡ ਕਰਵਾ ਤੇ ਕਰਵਾ ਕੇ ਆਵਾਜਾਈ ਨੂੰ ਸੰਚਾਰੂ ਢੰਗ ਨਾਲ ਬਹਾਲ ਕਰਵਾਈਆਂ ਇਸ ਹਾਦਸੇ ਦੀ ਸੂਚਨਾ ਚੌਂਕੀ ਆਸਰੋਂ ਨੂੰ ਦੇ ਦਿੱਤੀ ਗਈ ਚੌਂਕੀ   ਇੰਚਾਰਜ ਆਸਰੋਂ ਏ ਐਸ ਆਈ ਸਿਕੰਦਰਪਾਲ  ਵਲੋਂ ਦੋਨਾਂ ਵਾਹਨਾਂ ਨੂੰ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ
Next articleHow the BBC Edited Trump’s Speech and Why It Matters