HOME ਪਿੰਡ ਜੌਹਲ ਦਾ ਤੀਸਰਾ ਸ੍ਰੀ ਗੁਰੂ ਰਵਿਦਾਸ ਜੀ ਕਬੱਡੀ ਕੱਪ ਧੂਮ ਧਾਮ...

ਪਿੰਡ ਜੌਹਲ ਦਾ ਤੀਸਰਾ ਸ੍ਰੀ ਗੁਰੂ ਰਵਿਦਾਸ ਜੀ ਕਬੱਡੀ ਕੱਪ ਧੂਮ ਧਾਮ ਨਾਲ ਸੰਪੰਨ

6
ਫਿਲੌਰ/ਅੱਪਰਾ,  (ਸਮਾਜ ਵੀਕਲੀ)  (ਦੀਪਾ)-ਕਰੀਬੀ ਪਿੰਡ ਜੌਹਲ ਵਿਖੇਗ੍ਰਾਮ ਪੰਚਾਇਤ ,ਐਨ.ਆਰ.ਆਈਜ਼ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਕਬੱਡੀ ਕੱਪ ਸ਼ਾਨੋ ਸ਼ੌਕਤ ਤੇ ਧੂਮਧਾਮ ਨਾਲ ਕਰਵਾਇਆ ਗਿਆ | ਕਬੱਡੀ ਕੱਪ ਦਾ ਉਦਘਾਟਨ ਸਰਪੰਚ ਬਲਿਹਾਰ ਸਿੰਘ ਜੋਹਲ, ਬਾਬਾ ਸਤਪਾਲ ਜੌਹਲ ਜੀ ਤੇ  ਪਿੰਡ ਦੀਆਂ ਨਾਮਵਰ ਸ਼ਖਸ਼ੀਅਤਾਂ ਨੇ ਰਲ ਮਿਲ ਕੇ ਕੀਤਾ | ਸਭ ਤੋਂ ਪਹਿਲਾਂ 35 ਕਿਲੋਗ੍ਰਾਮ ਦੇ ਸ਼ੋ ਮੈਚ ਕਰਵਾਏ ਗਏ, ਉਸ ਤੋਂ ਉਪਰੰਤ 45 ਕਿਲੋਗ੍ਰਾਮ ਭਾਰ ਵਰਗ ਦੀਆਂ ਸੱਦੀਆਂ ਹੋਈਆਂ ਚਾਰ ਟੀਮਾਂ ਦੇ ਮੁਕਾਬਲੇ ਕਰਵਾਏ ਗਏ | 45 ਕਿਲੋ ਗ੍ਰਾਮ ਭਾਰ ਵਰਗ ਵਿੱਚੋਂ ਪਹਿਲਾ ਸਥਾਨ ਪਿੰਡ ਜੌਹਲ ਤੇ ਦੂਸਰਾ ਸਥਾਨ ਸਰਹਾਲ ਕਾਜ਼ੀਆਂ ਨੇ ਹਾਸਿਲ ਕੀਤਾ | ਇਸ ਦੇ ਨਾਲ ਹੀ 60 ਕਿਲੋਗ੍ਰਾਮ ਭਾਰ ਵਰਗ ਵਿੱਚੋਂ ਮੌ ਸਾਹਿਬ  ਨੇ ਪਹਿਲਾ ਸਥਾਨ ਤੇ ਦੂਸਰਾ ਸਥਾਨ ਪਿੰਡ ਜੌਹਲ ਨੇ ਪ੍ਰਾਪਤ ਕੀਤਾ | ਇਸ ਤਰ੍ਹਾਂ 75 ਕਿਲੋ ਭਾਰ ਵਰਗ ਦੇ ਵਿੱਚੋਂ ਪਿੰਡ ਜੌਹਲ ਦੀ ਟੀਮ ਨੇ ਪਹਿਲਾ ਸਥਾਨ ਤੇ ਸਰਹਾਲੀ ਦੀ ਟੀਮ ਨੇ ਦੂਸਰੇ ਦਰਜੇ ਦੀ ਜਿੱਤ ਪ੍ਰਾਪਤ ਕੀਤੀ | ਜੇਤੂ ਖਿਡਾਰੀਆਂ ਨੂੰ ਦਿਲ ਖਿੱਚਵੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਬੈਸਟ ਰੇਡਰ ਤੇ ਬੈਸਟ ਜਾਫੀ ਨੂੰ  ਐਲ,.ਈ.ਡੀ ਨਾਲ ਸਨਮਾਨ ਕੀਤਾ ਗਿਆ | ਇਸ ਮੌਕੇ ਤੇ ਇਲਾਕੇ ਦਾ ਮਾਣ ਪ੍ਰਸਿੱਧ ਕਬੱਡੀ ਖਿਡਾਰੀ ਕੋਚ ਮਿੱਠੂ ਚੱਕ ਦੇਸਰਾਜ ਅਤੇ ਤੀਰਥ ਜੌਹਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਦੇ ਨਾਲ ਹੀ ਵਿੱਕੀ ਜੌਹਲ ਦਾ ਸੁਰਜੀਤ ਧਲੇਤਾ (ਯੂ. ਐੱਸ. ਏ) ਵੱਲੋਂ 10 ਹਜ਼ਾਰ ਨਾਲ ਸਨਮਾਨ ਕੀਤਾ ਗਿਆ | ਇਸ ਖੂਬਸੂਰਤ ਤੇ ਮੁਬਾਰਕ ਮੌਕੇ ਤੇ ਪ੍ਰਧਾਨ ਜਸਵਿੰਦਰ ਕੁਮਾਰ ਕਾਲਾ, ਜਨਰਲ ਸਕੱਤਰ ਅਮਰੀਕ ਸਿੰਘ ਜੌਹਲ, ਖਜਾਨਚੀ ਸੁਰਜੀਤ ਕੁਮਾਰ ਕਾਲੂ, ਡਾਕਟਰ ਸਤਨਾਮ ਜੋਹਲ, ਕੁਲਦੀਪ ਦੀਪਾ, ਨਿੰਦੀ, ਰਾਜ ਕੁਮਾਰ ਰਾਜੂ, ਗੁਰਬਖਸ਼ ਰਾਮ, ਸੁਰਿੰਦਰ ਕੁਮਾਰ ਸ਼ਿੰਦੀ, ਕਾਲਾ ਯੂ.ਐਸ.ਏ, ਜਗਰੂਪ ਸਿੰਘ ਇਟਲੀ, ਬੂਟਾ ਰਾਮ ਆਦਿ ਨੇ ਕਬੱਡੀ ਕੱਪ ਵਿੱਚ ਸਹਿਯੋਗ ਦੇਣ ਵਾਲੇ ਪਤਵੰਤੇ ਸੱਜਣਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ | ਨਿਰਮਲ ਸਿੰਘ ਸਿੱਧਵਾਂ ਤੇ ਖਾਨ ਸਾਹਨੇਵਾਲ ਨੇ ਆਪਣੇ ਮਿੱਠੇ ਮਿੱਠੇ ਬੋਲਾਂ ਨਾਲ ਬਹੁਤ ਖੂਬਸੂਰਤ ਤਰੀਕੇ ਨਾਲ ਐਂਕਰਿੰਗ ਦੀ ਸੇਵਾ ਨਿਭਾਈ | ਇਸ ਕਬੱਡੀ ਕੱਪ ਮੌਕੇ ਵੱਡੀ ਗਿਣਤੀ ਵਿੱਚ ਕਬੱਡੀ ਪ੍ਰੇਮੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦਿਲਜੀਤ ਦੋਸਾਂਝ ਦੇ ਸਿਡਨੀ ਕੰਸਰਟ ਵਿੱਚ ਵਿਵਾਦ ਖੜ੍ਹਾ ਹੋ ਗਿਆ; ਕਿਰਪਾਨ ਧਾਰਨ ਕਰਨ ਵਾਲੇ ਸਿੱਖਾਂ ਨੂੰ ਦਾਖਲੇ ਤੋਂ ਮਨ੍ਹਾ ਕੀਤਾ ਗਿਆ
Next articleਦਿੱਲੀ ਵਿੱਚ ਪ੍ਰਦੂਸ਼ਣ ਘਟਾਉਣ ਲਈ ਤਿਆਰੀਆਂ ਪੂਰੀਆਂ, ਅੱਜ ਨਕਲੀ ਮੀਂਹ ਪੈ ਸਕਦਾ ਹੈ