HOME ਗ੍ਰਾਮ ਪੰਚਾਇਤ ਛੋਕਰਾਂ ਵਲੋਂ ਲਗਾਏ ਗਏ ਕੈਂਪ ਦੌਰਾਨ 54 ਮਰੀਜਾਂ ਦਾ ਚੈੱਕ-ਅੱਪ

ਗ੍ਰਾਮ ਪੰਚਾਇਤ ਛੋਕਰਾਂ ਵਲੋਂ ਲਗਾਏ ਗਏ ਕੈਂਪ ਦੌਰਾਨ 54 ਮਰੀਜਾਂ ਦਾ ਚੈੱਕ-ਅੱਪ

2

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)-ਕਰੀਬੀ ਪਿੰਡ ਛੋਕਰਾਂ ਵਿਖੇ ਗ੍ਰਾਮ ਪੰਚਾਇਤ ਵਲੋਂ ਸੇਠ ਹਸਪਤਾਲ ਸੇਠ ਆਈ ਹਸਪਤਾਲ ਮੁਕੰਦਪੁਰ ਰੋਡ ਬੰਗਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ | ਇਸ ਮੌਕੇ ਡਾ. ਸੇਠ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ ਦੀ ਟੀਮ ਨੇ 54 ਮਰੀਜਾਂ ਦਾ ਚੈੱਕ-ਅੱਪ ਕੀਤਾ | ਇਸ ਦੌਰਾਨ 14 ਮਰੀਜਾਂ ਨੂੰ  ਐੱਨਕਾਂ ਦਿੱਤੀਆਂ ਗਈਆਂ | 4 ਮਰੀਜਾਂ ਨੂੰ  ਮੁਫਤ ਦਵਾਈ ਦਿੱਤੀ ਗਈ ਤੇ 7 ਮਰੀਜਾਂ ਨੂੰ  ਕਾਲੇ ਤੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਦੀ ਸਲਾਹ ਦਿੱਤੀ ਗਈ | ਇਸ ਮੌਕੇ ਸਰੰਪਚ ਐਡਵੋਕੇਟ ਕ੍ਰਿਪਾਲ ਸਿੰਘ ਪਾਲੀ ਵਲੋਂ ਆਈ ਹੋਈ ਮਾਹਿਰ ਡਾਕਟਰਾਂ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਕੈਂਪ ਦੌਰਾਨ ਸਰਪੰਚ ਐਡਵੋਕੇਟ ਕ੍ਰਿਪਾਲ ਸਿੰਘ ਪਾਲੀ, ਮੁਖੁਤਿਆਰ ਰਾਮ ਪੰਚ, ਬੀਬੀ ਛਿੰਦੋ ਪੰਚ, ਜਤਿੰਦਰਜੀਤ ਕੌਰ ਪੰਚ, ਕਿਰਨਜੀਤ ਕੌਰ ਪੰਚ ਤੇ ਹੋਰ ਮੋਹਤਬਰ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleआरएसएस की स्थापना शुरुआती दलित लामबंदी के विरुद्ध भी एक प्रतिक्रिया थी
Next articleਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜਾਗਿ੍ਤੀ ਯਾਤਰਾ ਦਾ ਬੱਛੂਆਂ ਟੋਲ ਪਲਾਜ਼ਾ ਪਹੁੰਚਣ ਤੇ ਸੰਗਤਾਂ ਨੇ ਕੀਤਾ ਨਿੱਘਾ ਸਵਾਗਤ