HOME ਝੋਨੇ ਦਾ ਝਾੜ ਘੱਟਣ ਨਾਲ ਕਿਸਾਨਾਂ ਨੂੰ ਲੱਗਾ ਭਾਰੀ ਰਗੜਾ ਸਰਕਾਰ...

ਝੋਨੇ ਦਾ ਝਾੜ ਘੱਟਣ ਨਾਲ ਕਿਸਾਨਾਂ ਨੂੰ ਲੱਗਾ ਭਾਰੀ ਰਗੜਾ ਸਰਕਾਰ ਕੁੱਝ ਬਾਂਹ ਫੜੇ — ਕੁੱਲ ਹਿੰਦ ਕਿਸਾਨ ਸਭਾ

2
ਮਹਿਤਪੁਰ  (ਸਮਾਜ ਵੀਕਲੀ)  ( ਹਰਜਿੰਦਰ ਸਿੰਘ ਚੰਦੀ ) -ਜਿੱਥੇ ਪੰਜਾਬ ਦੇ ਦਰਿਆਵਾਂ ਨੇੜਲੇ ਲੋਕਾਂ ਫ਼ਸਲਾਂ ਤੇ ਘਰ ਤਬਾਹ ਹੋਣ ਨਾਲ ਬਹੁਤ ਵੱਡੀ ਮਾਰ ਪਈ ਹੈ ਉੱਥੇ ਬਚੇ ਇਲਾਕਿਆਂ ਵਿੱਚ ਝੋਨੇ ਦਾ ਝਾੜ ਵੀ ਬਹੁਤ ਘੱਟ ਨਿਕਲਿਆ ਹੈ। ਲੱਗ ਭੱਗ ਪੰਜ ਸੱਤ ਕੁਇੰਟਲ ਪ੍ਰਤੀ ਏਕੜ। ਅਜਿਹੇ ਹਾਲਤਾਂ ਵਿੱਚ ਸਰਕਾਰ ਨੂੰ ਛੋਟੇ ਤੇ ਦਰਮਿਆਨੇ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਸੰਦੀਪ ਅਰੋੜਾ,ਜਿਲਾ ਸਕੱਤਰ ਦਿਲਬਾਗ ਸਿੰਘ ਚੰਦੀ ਨੇ ਕਿਹਾ ਕਿ ਅਜਿਹੇ ਮਾੜੇ ਹਲਾਤ ਵਿੱਚ ਆਮ ਕਿਸਾਨ ਹੋਰ ਕਰਜ਼ੇ ਦੇ ਬੋਝ ਥੱਲੇ ਆ ਜਾਂਦਾ ਹੈ। ਇਸ ਕਰਕੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਘਾਟੇ ਦੀ ਪੂਰਤੀ ਲਈ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਬਿਨਾਂ ਵਿਆਜ ਲੋੜੀਂਦਾ ਕਰਜ਼ਾ ਦਿੱਤਾ ਜਾਵੇ। ਉਹਨਾਂ ਇਹ ਵੀ ਯਾਦ ਕਰਾਇਆ ਕਿ ਦੂਜੇ ਪਾਸੇ ਬਹੁਤ ਥਾਵਾਂ ਤੇ ਵੱਧ ਸਿੱਲ ਦੇ ਬਹਾਨੇ ਤੇ ਵੀ ਕਿਸਾਨਾਂ ਨੂੰ ਕਾਫੀ ਰਗੜਾ ਮੰਡੀਆਂ ਵਿੱਚ ਲੱਗਾ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਸਯੁੰਕਤ ਕਿਸਾਨ ਮੋਰਚੇ ਦੀ ਸਲਾਹ ਨਾਲ ਯੋਗ ਖੇਤੀ ਨੀਤੀ ਬਣਾਵੇ ਤਾਂ ਕਿ ਅਜਿਹੇ ਮਾੜੇ ਹਲਾਤ ਵਿੱਚ ਘਾਟੇ ਦੀ ਪੂਰਤੀ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਦੀਪ ਸਿੱਧੂ ਬਲਵੀਰ ਸਿੰਘ, ਸੁਖਚੈਨ ਸਿੰਘ, ਬਲਵਿੰਦਰ ਸਿੰਘ, ਸਤਨਾਮ ਸਿੰਘ
ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪਿੰਡ ਹੁੰਬੜਾਂ ਅਤੇ ਹੰਸਾਲਾ ਲਈ ਅਹਿਮ ਜਲ ਸਪਲਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ
Next articleਸ੍ਰੀ ਗੁਰੂ ਹਰਿ ਰਾਏ ਜੀ