ਭੋਗ ਤੇ ਵਿਸ਼ੇਸ਼
(ਸਮਾਜ ਵੀਕਲੀ) ਡਾਕਟਰ ਉਜਾਗਰ ਸਿੰਘ ਸੂਰੀ ਦਾ ਜਨਮ 8 ਫਰਵਰੀ 1957 ਨੂੰ ਮਾਤਾ ਕੁਲਵੰਤ ਕੌਰ ਦੀ ਕੁੱਖੋਂ ਪਿਆ ਸਰਦਾਰ ਤਰਸੇਮ ਸਿੰਘ ਸੂਰੀ ਦੇ ਘਰ ਪਿੰਡ ਲੋਹਟ ਤਹਿਸੀਲ ਬਲਾਚੌਰ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਇਆ। ਇਹਨਾਂ ਨੇ ਆਪਣੀ ਮੁਢਲੀ ਪੜ੍ਹਾਈ ਸ਼ੁਰੂ ਕਰਕੇ ਖਾਲਸਾ ਸਕੂਲ ਮਹਿੰਦੀਪੁਰ (ਬਲਾਚੌਰ ) ਵਿਖੇ ਮੈਟ੍ਰਿਕ ਕਰਨ ਉਪਰੰਤ ਹੁਸ਼ਿਆਰਪੁਰ ਦੇ ਇਕ ਪ੍ਰਸਿੱਧ ਡਾਕਟਰ ਦੇ ਕੋਲ ਰਹਿ ਕੇ 6 ਸਾਲ ਡਾਕਟਰੀ ਕਿਤੇ ਦੀ ਸਿਖਲਾਈ ਹਾਸਿਲ ਕੀਤੀ ਅਤੇ ਫਿਰ ਆਪਣੇ ਜੱਦੀ ਪਿੰਡ ਲੋਹਟ ਵਿਚ ਆ ਕੇ ਆਪਣਾ ਕਲਿਨਿਕ ਖੋਲ੍ਹ ਕੇ ਇਲਾਕੇ ਦੇ ਮਰੀਜ਼ਾਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਇੱਥੇ ਕੁਝ ਸਮੇਂ ਵਿਚ ਹੀ ਡਾਕਟਰ ਉਜਾਗਰ ਸਿੰਘ ਸੂਰੀ ਨੇ ਪ੍ਰਸਿੱਧੀ ਹਾਸਲ ਕਰ ਲਈ ਅਤੇ ਫਿਰ ਆਪਣਾ ਕਲਿਨਿਕ ਭੱਦੀ ਰੋਡ ਬਲਾਚੌਰ ਵਿਖੇ ਖੋਲ੍ਹ ਦਿੱਤਾ ਅਤੇ ਉਨ੍ਹਾਂ ਨੇ ਛੋਟੀ ਉਮਰ ਵਿਚ ਹੀ ਵੱਡੀਆਂ ਮੱਲਾਂ ਮਾਰਦੀਆਂ ਬਲਾਚੌਰ ਦੇ ਕਲਿਨਿਕ ਵਿਚ ਲਗਾਤਾਰ 14 – 14 ਘੰਟੇ ਸਖਤ ਮਿਹਨਤ ਕਰਕੇ ਇਲਾਕਾ ਭਰ ਦੇ ਲੋਕਾਂ ਨੂੰ ਸਿਹਤ ਵਧੀਆ ਸਿਹਤ ਸਹੂਲਤਾਂ ਦਿੱਤੀਆਂ ਇਹ ਕੁਦਰਤ ਦਾ ਅਜੀਬ ਕ੍ਰਿਸ਼ਮਾ ਸੀ ਕੇ ਉਨ੍ਹਾਂ ਨੇ ਡਾਕਟਰੀ ਦੀ ਪ੍ਰੈਕਟਿਸ ਕਰਦਿਆਂ ਵੱਡੇ ਵੱਡੇ ਨਾਮਵਰ ਡਾਕਟਰਾਂ ਨੂੰ ਵੀ ਮਾਤ ਪਾ ਦਿੱਤੀ। ਕੁਦਰਤ ਵਲੋਂ ਬਖਸ਼ੀ ਹੋਈ ਹੱਥ ਜੱਸ ਦੀ ਦਾਤ ਕਾਰਨ ਸੂਰੀ ਕਲਿਨਿਕ ਵਿਚ ਰੋਜ਼ਾਨਾ ਸ਼ੈਕੜੇ ਮਰੀਜਾਂ ਦੀਆ ਲੰਬੀਆਂ ਕਤਾਰਾਂ ਲੱਗਣ ਲੱਗ ਪਈਆ ਅਤੇ ਮਰੀਜ਼ ਠੀਕ ਹੁੰਦੇ ਗਏ ਅਤੇ ਇਲਾਕੇ ਦੇ ਲੋਕਾਂ ਵਿਚ ਡਾਕਟਰ ਉਜਾਗਰ ਸਿੰਘ ਸੂਰੀ ਦੀ ਸ਼ੋਹਰਤ ਵੱਧਦੀ ਗਈ ਡਾਕਟਰ ਸੂਰੀ ਨੂੰ ਕੁਦਰਤ ਨੇ ਬੁਲੰਦੀਆਂ ਦੇ ਸਿਖਰਾਂ ਤੇ ਪਹੁੰਚਾ ਦਿੱਤਾ। ਉਪਰੰਤ ਉਨ੍ਹਾਂ ਨੇ ਆਪਣੇ ਕਲਿਨਿਕ ਦੀ ਜਗ੍ਹਾ ਤੇ ਹੀ ਕਰੋੜਾਂ ਰੁਪਏ ਖਰਚ ਕੇ ਇੱਕ ਵੱਡਾ ਹਸਪਤਾਲ ਬਣਾ ਦਿੱਤਾ। ਜਿੱਥੇ ਮਰੀਜ਼ਾਂ ਨੂੰ ਹੋਰ ਵੀ ਵਧੀਆ ਸਹੂਲਤਾਂ ਮਿਲਣ ਲੱਗ ਪਈਆਂ ਅਤੇ ਇਸ ਹਸਪਤਾਲ ਵਿਚ ਔਰਤਾਂ ਅਤੇ ਆਮ ਲੋਕਾਂ ਦੇ ਇਲਾਜ ਵਲੋਂ ਅਪਰੇਸ਼ਨ ਹੋਣ ਲੱਗ ਪਏ ਹਨ। ਅਤੇ ਪੈਸੇ ਦੀ ਬਹੁਤੀ ਪ੍ਰਵਾਹ ਨਾ ਕਰਦੀਆਂ ਹੋਈਆਂ ਡਾਕਟਰੀ ਪੇਸ਼ੇ ਵਿਚ ਡਾ ਸੂਰੀ ਗਰੀਬਾਂ ਦੇ ਮਸੀਹੇ ਵਜੋਂ ਪ੍ਰਸਿੱਧ ਹੋ ਗਏ।ਅਤੇ ਉਨ੍ਹਾਂ ਨੇ ਆਪਣੀ ਨੇਕ ਕਮਾਈ ਵਿੱਚੋਂ ਇਲਾਕੇ ਦੇ ਧਾਰਮਿਕ ਸਥਾਨਾਂ ਲਈ ਵਡਮੁੱਲਾ ਯੋਗਦਾਨ ਪਾਇਆ ਉਨ੍ਹਾਂ ਨੇ ਆਪਣੇ ਵੱਡੇ ਲੜਕੇ ਅਮਨਪ੍ਰੀਤ ਸਿੰਘ ਸੂਰੀ ਨੂੰ ਸਮੇਤ ਪਰਿਵਾਰ ਅਮਰੀਕਾ ਵਿਚ ਸੈਟ ਕਰ ਦਿੱਤਾ ਜਦੋਂ ਕੇ ਆਪਣੇ ਛੋਟੇ ਲੜਕੇ ਡਾਕਟਰ ਭੁਪਿੰਦਰ ਜੀਤ ਸਿੰਘ ਸੂਰੀ ਅਤੇ ਆਪਣੀ ਨੂੰਹ ਡਾਕਟਰ ਅਮਨਦੀਪ ਕੌਰ ਸੂਰੀ ਨੂੰ ਕੁਆਲੀਫਾਈਡ ਸਪੈਸਲਿਸ਼ਟ ਡਾਕਟਰ ਬਣਾ ਕੇ ਆਪਣੇ ਨਾਲ ਲੰਮੇ ਸਮੇਂ ਤੋਂ ਸੂਰੀ ਹਸਪਤਾਲ ਵਿਚ ਡਾਕਟਰੀ ਸੇਵਾਵਾਂ ਨਿਭਾਉਣ ਦੇ ਯੋਗ ਬਣਾ ਦਿੱਤਾ। ਜੋ ਅੱਜਕਲ ਸੂਰੀ ਹਸਪਤਾਲ ਵਿਚ ਬਾਖੂਬੀ ਸੇਵਾਵਾਂ ਨਿਭਾ ਰਹੇ ਹਨ ਹਮੇਸ਼ਾ ਹਸਮੁੱਖ ਸੁਭਾਅ ਦੇ ਮਾਲਕ ਡਾਕਟਰ ਉਜਾਗਰ ਸਿੰਘ ਸੂਰੀ ਰਾਜਸੀ, ਧਾਰਮਿਕ ਅਤੇ ਸਮਾਜ ਸੇਵੀ ਲੋਕਾਂ ਵਿਚ ਆਪਣਾ ਵੱਡਾ ਰੁਤਬਾ ਰੱਖਦੇ ਸਨ ਜਿਸ ਕਰਕੇ ਗਰੀਬ ਅਤੇ ਅਮੀਰ ਲੋਕ ਹਮੇਸ਼ਾ ਹੀ ਉਨ੍ਹਾਂ ਦਾ ਦਿਲ ਤੋਂ ਸਤਿਕਾਰ ਕਰਦੇ ਸਨ ।ਅਜਿਹੀ ਪ੍ਰਸਿੱਧ ਸਖਸ਼ੀਅਤ ਦੇ ਅਕਾਲ ਚਲਾਣੇ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਉੱਥੇ ਸਮੂਚੇ ਇਲਾਕੇ ਨੂੰ ਕਦੇ ਵੀ ਨਾ ਪੂਰੀਆਂ ਜਾਣ ਵਾਲਾ ਘਾਟਾ ਪਿਆ ਹੈ। ਡਾਕਟਰ ਉਜਾਗਰ ਸਿੰਘ ਸੂਰੀ ਨੂੰ ਲੰਮੇ ਸਮੇਂ ਤੱਕ ਇਲਾਕੇ ਦੇ ਦਿਲਾਂ ਵਿਚ ਵਸਾ ਕੇ ਰੱਖਣਗੇ।
ਸੀਨੀਅਰ ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਨਵਾਂਸ਼ਹਿਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj





