
ਵੈਨਕੂਵਰ, (ਸਮਾਜ ਵੀਕਲੀ) ( ਮਲਕੀਤ ਸਿੰਘ)- ਪਿਛਲੇ 11 ਸਾਲਾਂ ਤੋਂ ਅੰਗਰੇਜ਼ੀ ਭਾਸ਼ਾ ਚ ਪ੍ਰਕਾਸ਼ਿਤ ਹੁੰਦੇ ਪ੍ਰਸਿੱਧ ਕੈਨੇਡਾ ਟੈਬਲਾਈਡ ਮੈਗਜ਼ੀਨ ਦਾ ਦਿਵਾਲੀ ਵਿਸ਼ੇਸ਼ ਅੰਕ ਰੀਲੀਜ ਕੀਤਾ ਗਿਆ। ਇਸ ਸੰਬੰਧ ਵਿੱਚ ਸਰੀ ਸਥਿਤ 124 -82 ਐਵਨਿਊ ਤੇ ਸਥਿਤ ਟਰੇਡ ਮੈਨ ਐਸੋਸੀਏਸ਼ਨ ਆਫ ਬੀਸੀ ਦੇ ਦਫਤਰ ਵਿੱਚ ਆਯੋਜਿਤ ਕਰਵਾਏ ਗਏ
ਇੱਕ ਸੰਖੇਪ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਹੋਰਨਾਂ ਸ਼ਖਸੀਅਤਾਂ ਤੋਂ ਇਲਾਵਾ ਮੈਗਜ਼ੀਨ ਦੇ ਮੈਨੇਜਿੰਗ ਡਾਇਰੈਕਟਰ ਜਸਵਿੰਦਰ ਸਿੰਘ ਦਿਲਾਵਰੀ,ਪ੍ਰੋਫੈਸਰ ਸੀ ਜੇ ਸਿੱਧੂ ਸਾਂਝਾ ਟੀਵੀ ਹਰਪ੍ਰੀਤ ਸਿੰਘ ਮਾਨ ਕਟਲਾ,ਹਰਦਮ ਮਾਨ,ਐਡਵੋਕੇਟ ਅਵਤਾਰ ਸਿੰਘ ਧਨੋਆ, ਨਿਰੰਜਨ ਸਿੰਘ ਲਹਿਲ ,ਰਜੇਸ਼ ਜਿੰਦਲ, ਅਸ਼ਵਨੀ ਕਾਲੀਆ,ਅੰਮ੍ਰਿਤਪਾਲ ਸਿੰਘ ਢੋਟ ,ਬਲਬੀਰ ਢਿੱਲੋ, ਦੁਪਿੰਦਰ ਕੌਰ ਸਰਾਂ, ਇਕਬਾਲ ਬੈਂਸ,ਹਮੀਦ ਖਾਨ ਵਫਾ|,ਅਜਮੇਰ ਸਿੰਘ ਭਾਗਪੁਰ ,ਅਮਰ ਢਿਲੋ,ਤਸੀਰ ਕਪਲਾ ,ਗੁਲਾਬ ਅਰੋੜਾ, ਜਿਆ ਸ਼ਰਮਾ ,ਦਿਵ ਕਾ ਰਾਣਾ ਡਡਵਾਲ ,ਸੰਜੀਵ ਸ਼ਰਮਾ,ਸ਼ੈਮ ਸ਼ਰਮਾ, ਰਵੀ ਕਾਲੀਆ ,ਦਮਨਜੀਤ ਸਿੰਘ ਬਾਸੀ, ਗੁਰਜੋਤ ਸਿੰਘ ਚੀਮਾ,ਓਕਾਰ ਸਿੰਘ ਸਿੱਧੂ ਮੋਹਾਲੀ,ਹਰਪ੍ਰੀਤ ਕੌਰ ਜੋਸ਼ਨਅਤੇ ਮਲਕੀਤ ਸਿੰਘ ਰੰਧਾਵਾ ਵੀ ਹਾਜ਼ਰ ਸਨ| ਅੱਜ ਜਾਰੀ ਕੀਤੇ ਗਏ ਇਸ ਮੈਗਜ਼ੀਨ ਦੇ ਦਿਵਾਲੀ ਵਿਸ਼ੇਸ਼ ਅੰਕ ਚ ਕੈਨੇਡਾ ਦੀ ਉੱਘੀ ਸ਼ਖਸ਼ੀਅਤ ਰਮਨ ਸ਼ਰਮਾ ਦੀ ਤਸਵੀਰ ਮੈਗਜ਼ੀਨ ਦੇ ਮੁੱਖ ਪੇਜ ਤੇ ਪ੍ਰਕਾਸ਼ਿਤ ਕੀਤੀ ਗਈ ਅਤੇ ਨਾਲ ਦੀ ਨਾਲ ਉਹਨਾਂ ਦੀ ਕਵਰ ਸਟੋਰੀ ਵੀ ਪ੍ਰਕਾਸ਼ਿਤ ਕੀਤੀ ਗਈ| ਅਖੀਰ ਵਿੱਚ ਉਕਤ ਮੈਗਜ਼ੀਨ ਦੇ ਡਾਇਰੈਕਟਰ ਜਸਵਿੰਦਰ ਸਿੰਘ ਦਿਲਾਵਰੀ ਵੱਲੋਂ ਆਏ ਹੋਏ ਸਾਰੇ ਹੀ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ| ਇੱਥੇ ਇਹ ਵੀ ਜਿਕਰ ਯੋਗ ਹੈ ਕਿ ਕਿ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਕਾਰਜਾਂ ਲਈ ਯਤਨਸ਼ੀਲ ਉਕਤ ਮੈਗਜ਼ੀਨ ਦੇ ਮੈਨੇਜਿੰਗ ਡਾਇਰੈਕਟਰ ਜਸਵਿੰਦਰ ਸਿੰਘ ਦਿਲਾਵਰੀ ਵੱਲੋਂ ਸਮੇਂ-ਸਮੇਂ ਤੇ ਲੋਕ ਭਲਾਈ ਦੇ ਕਾਰਜਾਂ ਚ ਵੱਧ ਚੜ ਕੇ ਹਿੱਸਾ ਲਿਆ ਜਾਂਦਾ ਹੈ ਅਤੇ ਇਸ ਮੰਤਵ ਲਈ ਉਹ ਪਿਛਲੇ ਕੁਝ ਮਹੀਨਿਆਂ ਤੋਂ ਉਹਨਾਂ ਵੱਲੋਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਚੜ੍ਹਦੀ ਕਲਾ ਬ੍ਰਦਰਹੁਡਜ ਵੈਲਫੇਅਰ ਐਸੋਸੀਏਸ਼ਨ ਦਾ ਗਠਨ ਕਰਕੇ ਸਮਾਜ ਭਲਾਈ ਕਾਰਜਾਂ ਚ ਯੋਗਦਾਨ ਪਾਇਆ ਜਾਂਦਾ ਪਾਇਆ ਜਾ ਰਿਹਾ ਹੈ
ਕੈਨੇਡਾ ਟੈਬਲਾਈਡ ਮੈਗਜ਼ੀਨ ਦਾ ਦਿਵਾਲੀ ਵਿਸ਼ੇਸ਼ ਅੰਕ ਰੀਲੀਜ ਕਈ ਉੱਘੀਆਂ ਸ਼ਖਸੀਅਤਾਂ ਨੇ ਕੀਤੀ ਸ਼ਿਰਕਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



