HOME ਬਾਪੂ ਤੇਰੇ ਬਿਨਾਂ

ਬਾਪੂ ਤੇਰੇ ਬਿਨਾਂ

ਸਮਾਜ ਵੀਕਲੀ ਯੂ ਕੇ

ਸੂਰਜ ਜੋ ਸੀ ਘਰ ਦਾ ਅੱਜ ਮੁਰਝਾ ਗਿਆ,
ਐਸ. ਪੀ. ਦੇ ਪੱਲੇ ਰੋਣੇ ਉਮਰਾਂ ਦੇ ਪਾ ਗਿਆ
ਕਰ ਕਰ ਮਿਹਨਤਾਂ ਤੂੰ ਐਨੇ ਜੋਗਾ ਕੀਤਾ ਏ
ਵਿੱਚ ਸੰਸਾਰ ਦੇ ਤੂੰ ਖੜਨ ਜੋਗਾ ਕੀਤਾ ਏ
ਤੁਰਨਾ ਸਿਖਾਕੇ ਮਾਰੀ ਅੰਬਰੀਂ ਉਡਾਰੀ ਏ
ਐਡੀ ਦੂਰ ਕਿਹੜੀ ਜਾ ਕੇ ਚੋਗ ਖਿਲਾਰੀ ਏ
ਪਿਉ ਬਿਨਾਂ ਘਰ ਸੁੰਨਾ ਵੱਢ – ਵੱਢ ਖਾਂਦਾ ਏ
ਸਕਿਆਂ ਸੰਬੰਧੀਆਂ ਦਾ ਮੋਹ ਨਹੀਉਂ ਆਉਂਦਾ ਏ
ਪੋਤਿਆਂ ਦੇ ਸਿਰ ਹੱਥ ਮਿਹਰਾਂ ਦੇ ਰੱਖੇ ਨੇ
ਜਾਨ ਤੋਂ ਪਿਆਰੇ ਸਭ ਸਾਂਭ ਸਾਂਭ ਰੱਖੇ ਨੇ
ਮਾਂ ਹਰਜਿੰਦਰ ਚ ਤੇਰੀ ਜਾਨ ਰਹੀ ਵਸਦੀ
ਉਹ ਵੀ ਤੈਨੂੰ ਸਦਾ ਰਹੀ ਵੇਖ ਵੇਖ ਹੱਸਦੀ
ਪ੍ਰਾਤਿਕ ਤੇ ਰੂਪ ਲਈ ਸਦਾ ਰਿਹਾ ਤਰਸਦਾ
ਹਰ ਵੇਲੇ ਫੋਟੋ ਸੀ ਪਰਸ ਵਿੱਚ ਰੱਖਦਾ
ਖੋਲਿਆ ਨਾ ਦੁੱਖ ਕਦੇ ਮਿੰਨਤਾਂ ਕਰ ਹਾਰ ਗਏ
ਪਤਾ ਨੀ ਝਮੇਲੇ ਕਿਹੜੇ ਤੈਨੂੰ ਡੈਡ ਮਾਰ ਗਏ
ਗੁਰਪ੍ਰੀਤ ਤੇ ਵਨੀਤਾ ਲਈ ਪਿਉ ਬਣ ਖੜਿਆ
ਮਾੜੇ ਸਮਿਆਂ ਦੇ ਵਿੱਚ ਉਹਨਾਂ ਲਈ ਤੂੰ ਲੜਿਆ
ਜਤਿੰਦਰ ਦੇ ਆਉਣ ਤੇ ਤੂੰ ਫੁੱਲਾ ਨੀ ਸਮਾਉਂਦਾ ਸੀ
ਮੰਮੀ ਕੋਲੋਂ ਕਹਿਕੇ ਹਮੇਸ਼ਾ ਸਾਗ ਬਣਵਾਉਂਦਾ ਸੀ
ਬਨੀ, ਸੁਖਪ੍ਰੀਤ ਤੈਨੂੰ ਯਾਦ ਕਰ ਰੋਏ ਨੇ
ਤੇਰੇ ਬਿਨਾ ਅੱਜ ਉਹ ਇਕੱਲੇ ਸਭ ਹੋਏ ਨੇ
ਸੰਦੀਪ ਤੇ ਕਿਰਨ ਨਾਲ ਰਿਹਾ ਮੁਸਕਰਾਉਂਦਾ ਤੂੰ
ਵੰਨ ਸੁਵੰਨੇ ਖਾਣੇ ਸੀ ਉਹਨਾਂ ਲਈ ਲਿਆਂਦਾ ਤੂੰ
ਦਲਵੀਰ, ਜਸਵੀਰ ਬਿਨਾਂ ਬਿੰਦ ਨੀ ਸੀ ਸਾਰਦਾ
ਹਰ ਵੇਲੇ ਰਹਿੰਦਾ ਸੀ ਅਵਾਜ਼ਾਂ ਉਹਨਾਂ ਮਾਰਦਾ
ਦਿਲਕਰਨ, ਰਣਬੀਰ ਵਿੱਚ ਵਸਦੀ ਤੇਰੀ ਜਾਨ ਸੀ
ਉਹਨਾਂ ਨਾਲ ਜੁੜੇ ਤੇਰੇ ਲੱਖਾਂ ਅਰਮਾਨ ਸੀ
ਕੀਤਾ ਮੇਰਾ ਤੂੰ ਬਥੇਰਾ ਪਰ ਜਤਾਇਆ ਤੈਥੋਂ ਗਿਆ ਨਾ
ਚਾਹ ਕੇ ਵੀ ਕੁੱਝ ਮੇਰੇ ਬਾਰੇ ਕਿਹਾ ਨਾ
ਕਿੰਨੀਆਂ ਹੀ ਗੱਲਾਂ ਡੈਡ ਨਾਲ ਤੂੰ ਲੈ ਗਿਆ
ਐੱਸ.ਪੀ. ਤਾਂ ਬਸ ਹੱਥ ਮਲਦਾ ਹੀ ਰਹਿ ਗਿਆ
ਭੁੱਲ੍ਹਾਂ ਚੁੱਕਾਂ ਹੋਈਆਂ ਡੈਡ ਕਰ ਦੇਵੀਂ ਮੁਆਫ ਤੂੰ
ਸਾਡੇ ਲਈ ਡੈਡ ਸੀ ਸਭ ਤੋਂ ਹੀ ਖਾਸ ਤੂੰ
ਅਮਰ ਸੀ, ਅਮਰ ਹੀ ਤੂੰ ਰਹਿਣਾ ਸਦਾ ਦਿਲਾਂ ‘ਚ
ਮਹਿਕ ਨਹੀਓਂ ਜਾਣੀ ਕਦੇ ਜਿੰਦਗੀ ਦੇ ਪਲਾਂ ‘ਚ

ਐੱਸ. ਪੀ. ਸਿੰਘ
ਲੈਕਚਰਾਰ ਫਿਜਿਕਸ
9888045355

Previous article’70 ਦੁਕਾਨਾਂ ਸੜ ਕੇ ਸੁਆਹ, 3 ਕਰੋੜ ਰੁਪਏ ਦੇ ਪਟਾਕੇ ਸੜ ਗਏ’, ਪਟਾਕਾ ਬਾਜ਼ਾਰ ਸੜ ਗਿਆ
Next articleIWA GB Condemns Tory MP’s Racist Call to Deport Legally-Settled Families