HOME ਦੀਵਾਲੀ

ਦੀਵਾਲੀ

ਗੁਰਦੀਪ ਸਿੰਘ ਮੁਕੱਦਮ

     (ਸਮਾਜ ਵੀਕਲੀ)  ਖੁਸ਼ੀਆਂ ਅਤੇ ਚਾਵਾਂ ਭਰਿਆ ਤਿਉਹਾਰ ਦੀਵਾਲੀ, ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਵੱਖ ਵੱਖ ਕਾਰਨਾਂ / ਮਾਨਤਾਵਾਂ ਤਹਿਤ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਉੱਤਰ ਭਾਰਤੀ ਰਾਜਾਂ ਵਿੱਚ , ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਚੋਦਾਂ ਸਾਲ ਦਾ ਬਨਵਾਸ ਕੱਟਣ ਤੋਂ ਬਾਅਦ ਅਯੋਧਿਆ ਵਾਪਸ ਪਹੁੰਚਣ ਦੀ ਖੁਸ਼ੀ ਚ ਮਨਾਇਆ ਜਾਂਦਾ ਹੈ,ਬੰਗਾਲ ਤੇ ਦੱਖਣੀ ਰਾਜਾਂ ਚ ਮਾਂ ਦੁਰਗਾ ਵਲੋਂ ਰਾਖਸ਼ਸਾਂ ਦਾ ਨਾਸ਼ ਕਰਨ ਦੀ ਖੁਸ਼ੀ ਵਜੋਂ ਮਨਾਇਆ ਜਾਂਦਾ ਹੈ।ਸਿੱਖ ਭਾਈਚਾਰੇ ਵਲੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ, ਹੋਰ ਚਾਲੀ ਰਾਜਿਆਂ ਨਾਲ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋ ਕੇ ਸ੍ਰੀ ਅਮ੍ਰਿਤਸਰ ਪੁਹੰਚਣ ਤੇ ਬੰਦੀਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ।ਬੇਸ਼ਕ ਅੱਜ ਦੀਵਾਲੀ ਦਾ ਤਿਉਹਾਰ ਅੰਤਰਰਾਸ਼ਟਰੀ ਪੱਧਰ ਤੇ ਮਨਾਇਆ ਜਾਂਦਾ ਹੈ। ਸਿੰਘਾਪੁਰ, ਮਲੇਸ਼ੀਆ, ਸੂਰੀਨਾਮ, ਫ਼ਿਜ਼ੀ ਤੇ ਹੋਰ ਕਈ ਦੇਸ਼ਾਂ ਵਿੱਚ ਦੀਵਾਲੀ ਦੀ ਸਰਕਾਰੀ ਛੁੱਟੀ ਹੁੰਦੀ ਹੈ। ਪਰ ਵਧਦੇ ਪ੍ਰਦੂਸ਼ਣ , ਮਹਿੰਗਾਈ,ਅਤੇ ਨਕਲੀ ਮਿਠਾਆਈਆਂ ਨੇ ਦੀਵਾਲੀ ਦੀਆਂ ਖੁਸ਼ੀਆਂ ਨੂੰ ਫਿੱਕਾ ਕਰ ਦਿੱਤਾ ਹੈ।ਕਦੇ ਸਮਾਂ ਸੀ ਜਦੋਂ ਦੀਵਾਲੀ ‘ਤੇ ਹਰ ਘਰ ਲੱਡੂ ਬਣਿਆ ਕਰਦੇ ਸਨ ਤੇ ਹਰ ਘਰ ਪਕੋੜੇ, ਭੱਲੇ ਆਦਿ ਪਕਾਉਣ ਲਈ ਕੜਾਹੀ ਚੱੜਦੀ ਸੀ। ਅੱਠ – ਦਸ ਦਿਨ ਤੱਕ ਦੀਵਾਲੀ ਦੀਆਂ ਖੁਸ਼ੀਆਂ ਰਹਿੰਦੀਆਂ ਸਨ। ਪ੍ਰਦੂਸ਼ਣ ਰਹਿਤ ਸਰੋਂ ਦੇ ਤੇਲ ਦੀ ਦੀਪਮਾਲਾ ਕੀਤੀ ਜਾਂਦੀ ਸੀ। ਚਿੜਚਿੜਾਂ ਤੇ ਹਲਕੇ ਪਟਾਕੇ ਚਲਾਏ ਜਾਂਦੇ ਸਨ।ਇਹ ਜਾਣਦੇ ਹੋਏ ਵੀ ਕਿ ਬਜ਼ਾਰ ‘ਚ ਨਕਲੀ ਮਠਿਆਈਆਂ, ਜੋ ਜ਼ਹਿਰ ਤੋਂ ਘੱਟ ਨਹੀਂ, ਧੜੱਲੇ ਨਾਲ ਵਿਕ ਰਹੀਆਂ ਹਨ,ਅਸੀਂ ਆਪ ਬੇਸ਼ਕ ਨਾਂ ਖਾਈਏ,ਪਰ ਆਪਣੇ ਅਜੀਜ਼ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਖੂਬ ਖਿਲਾ ਰਹੇ ਹਾਂ।ਅੱਜ ਆਧੁਨਿਕਤਾ ਨੇ ਦੀਵਾਲੀ ਨੂੰ ਆਪਣੀ ਲਪੇਟ ਚ ਲੈ ਲਿਆ ਹੈ। ਅਸੀਂ ਇੱਕ ਦਿਨ ਦੀਆਂ ਖੁਸ਼ੀਆਂ  ਲਈ ਆਪਣੀ ਸਿਹਤ ਅਤੇ ਵਾਤਾਵਰਣ ਨਾਲ ਖਿਲਵਾੜ ਕਰ ਰਹੇ ਹਾਂ।ਜਿਸ ਬਾਰੇ ਸਾਨੂੰ ਸਾਰਿਆਂ ਨੂੰ ਗੰਭੀਰਤਾ ਨਾਲ ਸੋਚਣ ਦੀ ਜਰੂਰਤ ਹੈ। ਆਓ ਸਾਰੇ ਮਿਲ ਕੇ, ਦੋ ਦੋ ਪੌਦੇ ਲਾਈਏ ਅਤੇ ਦੀਵਾਲੀ ਦੇ ਤਿਉਹਾਰ ਨੂੰ ਹੋਰ ਵੀ ਖੂਬਸੂਰਤ ਤੇ ਹਰਾ ਭੱਰਾ ਬਣਾਈਏ।
ਗੁਰਦੀਪ ਸਿੰਘ ਮੁਕੱਦਮ
ਪਿੰਡ ਲਧਾਣਾ ਝਿੱਕਾ
9878160133

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੈਬਨਿਟ ਮੰਤਰੀ ਡਾ. ਰਵਜੋਤ ਤੇ ਰੈੱਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਵਿਸ਼ੇਸ਼ ਬੱਚਿਆਂ ਨਾਲ ਦੀਵਾਲੀ ਮਨਾਈ
Next articleਐਬੂਲੈਂਸ ਅਤੇ ਐਕਟਿਵਾ ਸਕੂਟੀ ਦੀ ਟੱਕਰ ‘ਚ’ ਐਕਟੀਵਾ ਸਵਾਰ ਦੀ ਮੌਤ।