HOME ਰੂਪਨਗਰ ਦੇ ਡੀ ਆਈ ਜੀ ਦੀ ਰਿਸ਼ਵਤ ਕੇਸ ਵਿਚ ਹੋਈ ਗ੍ਰਿਫਤਾਰ ਨੇ...

ਰੂਪਨਗਰ ਦੇ ਡੀ ਆਈ ਜੀ ਦੀ ਰਿਸ਼ਵਤ ਕੇਸ ਵਿਚ ਹੋਈ ਗ੍ਰਿਫਤਾਰ ਨੇ ਪੰਜਾਬ ਵਿੱਚ ਅਫਸਰ ਸ਼ਾਹੀ ਅਤੇ ਸਰਕਾਰ ਦਾ ਚਿਹਰਾ ਬੇਨਕਾਬ ਕੀਤਾ ਹੈ: ਕਰਨ ਸਿੰਘ ਰਾਣਾ

2
ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ) ਪੰਜਾਬ ਦੇ ਲੋਕਾਂ ਦੀਆਂ ਜੇਬਾਂ ਅਤੇ ਖਜ਼ਾਨੇ ਨੂੰ ਵੱਡੀ ਅਫਸਰ ਸ਼ਾਹੀ ਵਲੋਂ ਬੇਰਹਿਮੀ ਨਾਲ ਲੁੱਟਿਆ ਜਾ ਰਿਹਾ ਹੈ। ਲੋਕ ਇਹਨਾਂ ਲੁਟੇਰਿਆਂ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਅੱਜ ਇੱਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਕੱਲ ਰੂਪਨਗਰ ਰੇਂਜ ਦੇ ਡੀ ਆਈ ਜੀ ਦੀ ਰਿਸ਼ਵਤ ਕੇਸ ਵਿੱਚ ਕੀਤੀ ਗ੍ਰਿਫਤਾਰੀ ਨੇ ਪੰਜਾਬ ਵਿੱਚ ਅਫਸਰ ਸ਼ਾਹੀ ਵੱਲੋਂ ਕੀਤੀ ਜਾ ਰਹੀ ਲੋਕਾਂ ਅਤੇ ਖਜ਼ਾਨੇ ਦੀ ਲੁੱਟ ਨੂੰ ਬੇਨਕਾਬ ਕੀਤਾ ਹੈ। ਉਨਾਂ ਚਿੰਤਾ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਪੰਜਾਬ ਸਰਕਾਰ ਦਾ ਚੌਕਸੀ ਵਿਭਾਗ ਅਤੇ ਖ਼ੁਫੀਆ ਤੰਤਰ ਨਕਾਰਾ ਸਾਬਤ ਹੋਇਆ ਹੈ। ਚੌਕਸੀ ਵਿਭਾਗ ਅਤੇ ਖ਼ੁਫੀਆ ਤੰਤਰ ਕੇਵਲ ਛੋਟੇ ਮੁਲਾਜ਼ਮਾਂ ਤੇ ਹੀ ਚੌਕਸੀ ਕਰਦਾ ਹੈ ਅਤੇ ਵੱਡੀ ਅਫਸਰਸ਼ਾਹੀ ਲੋਕਾਂ ਦੀ ਅੰਨੀ ਲੁੱਟ ਕਰ ਰਹੀ ਹੈ। ਉਨਾਂ ਸੀਬੀਆਈ ਪੁਲਿਸ ਦੀ ਸ਼ਲਾਘਾ ਕੀਤੀ ਜਿਸ ਨੇ ਇਕ ਵੱਡੇ ਅਫਸਰ ਨੂੰ ਟਰੈਪ ਵਿੱਚ ਫਸਾ ਕੇ ਰੰਗੇ ਹੱਥੀ ਰਿਸ਼ਵਤ ਲੈਂਦੇ ਨੂੰ ਗ੍ਰਿਫਤਾਰ ਕੀਤਾ। ਹਾਥੀ ਰਾਣਾ ਨੇ ਮੰਗ ਕੀਤੀ ਕਿ ਪੰਜਾਬ ਵਿੱਚ ਵੱਡੀ ਅਫਸਰਸ਼ਾਹੀ ਅਤੇ ਰਾਜਸੀ ਲੋਕਾਂ ਵਿੱਚ ਫੈਲੇ ਭਰਿਸ਼ਟ ਤਤਾਂ ਖਿਲਾਫ ਜੋਰਦਾਰ ਕਾਰਵਾਈ ਚਲਾਈ ਜਾਵੇ ਜੋਰਦਾਰ ਕਾਰਵਾਈ ਚਲਾਈ ਜਾਵੇ । ਪੰਜਾਬ ਸਰਕਾਰ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਵਿੱਚ ਪੈਦਾ ਹੋਏ ਲੁਟੇਰਾ ਗਰੋਹਾਂ ਨੂੰ ਤੁਰੰਤ ਕਾਬੂ ਕਰੇ ਨਹੀਂ ਤਾਂ ਜੇ ਇਹ ਲੁੱਟ ਜਾਰੀ ਰਹੀ ਤਾਂ ਪੰਜਾਬ ਦੇ ਲੋਕਾਂ ਵਿੱਚ ਵੱਡੇ ਪੱਧਰ ਤੇ ਬੇਚੈਨੀ ਪੈਦਾ ਹੋਵੇਗੀ ਅਤੇ ਸਰਕਾਰ ਨੂੰ ਬਹੁਤ ਹੀ ਮਾੜੇ ਸਿੱਟੇ ਭੁਗਤਣੇ ਪੈਣਗੇ। ਸਾਥੀ ਰਾਣਾ ਨੇ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਰਿਸ਼ਟਾਚਾਰ ਖਾਸ ਕਰਕੇ ਵੱਡੀ ਅਫਸਰਸ਼ਾਹੀ ਵਿੱਚ ਫੈਲੇ ਭਰਿਸ਼ਟਾਚਾਰ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਅੱਗੇ ਆਣ ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ। ਇਸ ਮੌਕੇ ਉਨਾਂ ਨਾਲ ਸਾਥੀ ਬਲਦੇਵ ਸਿੰਘ ਬੱਲੀ ਅਤੇ ਹਰਪਾਲ ਸਿੰਘ ਮੱਕੋਵਾਲ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਾਕਿਸਤਾਨ ਨੇ ਵੀ ਅਫਗਾਨਿਸਤਾਨ ਅੱਗੇ ਝੁਕਿਆ ਹੈ, ਅਤੇ ਹੁਣ ਸ਼ਾਹਬਾਜ਼ ਸ਼ਰੀਫ ਨੇ ਕਿਹਾ ਹੈ, “ਅਸੀਂ ਗੱਲਬਾਤ ਲਈ ਤਿਆਰ ਹਾਂ।”
Next articleਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਬਲਾਕ ਫ਼ਿਲੌਰ ਦੀ ਸਰਬਸੰਮਤੀ ਨਾਲ਼ ਚੋਣ, ਲੇਖ ਰਾਜ ਪੰਜਾਬੀ ਪ੍ਰਧਾਨ, ਅਸ਼ੋਕ ਕੁਮਾਰ ਸੰਗਤਪੁਰ ਸਕੱਤਰ, ਸਰਬਜੀਤ ਢੇਸੀ ਪ੍ਰੈਸ ਸਕੱਤਰ ਅਤੇ ਸੁਸ਼ੀਲ ਕੁਮਾਰ ਵਿੱਤ ਸਕੱਤਰ ਚੁਣੇ ਗਏ