ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ) 27 ਵਾਂ ਰਾਜਪੱਧਰੀ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 5 ਤੋਂ 10 ਦਸੰਬਰ ਤੱਕ ਸਿੱਖ ਨੈਸ਼ਨਲ ਬੰਗਾ ਦੀ ਗਰਾਉਂਡ ਵਿਖੇ ਕਰਵਾਇਆ ਜਾ ਰਿਹਾ ਹੈ । ਟੂਰਨਾਮੈਂਟ ਦੀ ਤਿਆਰੀ ਸੰਬੰਧੀ ਸ਼ਹੀਦ ਭਗਤ ਸਿੰਘ ਯਾਦਗਾਰੀ ਟੂਰਨਾਮੈਂਟ ਕਮੇਟੀ ਦੀ ਪਹਿਲੀ ਮੀਟਿੰਗ ਅਨਮੋਲ ਪੈਲੇਸ ਬੰਗਾ ਵਿਖੇ ਕੀਤੀ ਗਈ । ਇਸ ਮੀਟਿੰਗ ਦੀ ਪ੍ਰਧਾਨਗੀ ਸ. ਹਰਦੇਵ ਸਿੰਘ ਕਾਹਮਾ ਵੱਲੋਂ ਕੀਤੀ ਗਈ । ਮੀਟਿੰਗ ਵਿਚ ਟੂਰਨਾਮੈਂਟ ਨੂੰ ਲੈ ਕੇ ਅਹਿਮ ਫੈਸਲੇ ਕੀਤੇ ਗਏ । ਇਲਾਕੇ ਦੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਇਸ ਵਾਰ ਟੂਰਨਾਮੈਂਟ ਵਿਚ ਅੰਡਰ 14 ਦੀਆਂ 4 ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ । ਟੂਰਨਾਮੈਂਟ ਵਿਚ ਇਸ ਵਾਰ ਪੰਜਾਬ ਦੀਆਂ 14 ਬਿਹਤਰੀਨ ਕਲੱਬਾਂ ਭਾਗ ਲੈਣਗੀਆਂ । ਇਸ ਵਾਰ ਟੀ ਏ ਡੀ ਏ ਦੀ ਰਾਸ਼ੀ ਪ੍ਰਤੀ ਮੈਚ ਵੀ 7 ਹਜ਼ਾਰ ਤੋਂ ਵਧਾ ਕੇ 9 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ । ਜੇਤੂ ਕਲੱਬ ਨੂੰ 1 ਲੱਖ ਰੁਪਏ ਅਤੇ ਆਕਰਸ਼ਕ ਟ੍ਰਾਫ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ । ਉੱਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਅਤੇ ਆਕਰਸ਼ਕ ਟ੍ਰਾਫ਼ੀ ਨਾਲ ਸਨਮਾਨਤ ਕੀਤਾ ਜਾਵੇਗਾ। ਹਰ ਵਾਰ ਦੀ ਤਰ੍ਹਾਂ 6 ਦਿਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ । ਕਮੇਟੀ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸ਼੍ਰੀ ਸ਼ੰਕਰ ਦਾਸ ਰਿਟਾ. ਲੈਕ ਨੂੰ ਸਹਾਇਕ ਪ੍ਰੈਸ ਸਕੱਤਰ ਥਾਪਿਆ ਗਿਆ। ਕਮੇਟੀ ਦੀ ਅਗਲੀ ਮੀਟਿੰਗ 14 ਨਵੰਬਰ 2025 ਨੂੰ ਅਨਮੋਲ ਪੈਲੇਸ ਬੰਗਾ ਵਿਖੇ 11 ਵਜੇ ਕੀਤੀ ਜਾਵੇਗੀ । ਅੱਜ ਦੀ ਮੀਟਿੰਗ ਦੌਰਾਨ ਸ. ਹਰਜੀਤ ਸਿੰਘ ਮਾਹਲ,ਸ. ਜਰਨੈਲ ਸਿੰਘ ਪੱਲੀਝਿੱਕੀ,ਕਸ਼ਮੀਰੀ ਲਾਲ ਮੰਗੂਵਾਲ,ਜਗਤਾਰ ਸਿੰਘ ਝਿੱਕਾ,ਸ਼ੰਕਰ ਦਾਸ,ਜਸਵੰਤ ਖਟਕੜ,ਜਸਵੀਰ ਸਿੰਘ ਮੰਗੂਵਾਲ, ਸੁਰਿੰਦਰ ਸਿੰਘ ਖਾਲਸਾ,ਕੁਲਵਿੰਦਰ ਸਿੰਘ ਢਾਂਡੀਆ, ਪ੍ਰੋ. ਪਰਗਣ ਸਿੰਘ ਅਟਵਾਲ,ਪਿਆਰਾ ਸਿੰਘ ਕਾਹਮਾ,ਸੁੱਚਾ ਸਿੰਘ,ਤਲਵਿੰਦਰ ਸ਼ੇਰਗਿੱਲ,ਸਰਬਜੀਤ ਮੰਗੂਵਾਲ,ਨਰਿੰਦਰ ਮਾਹੀ,ਰਾਜ ਮਜਾਰੀ ਅਤੇ ਹੋਰ ਮੈਂਬਰ ਹਾਜ਼ਰ ਰਹੇ।



