ਡੇਰਾਬੱਸੀ, (ਸਮਾਜ ਵੀਕਲੀ) (ਸੰਜੀਵ ਸਿੰਘ ਸੈਣੀ) ਸਮਾਜ ਸੇਵਾ ਦੇ ਖੇਤਰ ਵਿੱਚ ਨਵੀਂ ਉਮੀਦ ਜਗਾਉਂਦੇ ਹੋਏ ਸਨਮ ਪਾਲ ਫਾਊਂਡੇਸ਼ਨ (ਐਨਜੀਓ) ਵੱਲੋਂ ਡੇਰਾਬੱਸੀ ਵਿੱਚ ਭੰਡਾਰਾ ਸੇਵਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਭੰਡਾਰੇ ਦਾ ਉਦਘਾਟਨ ਸੀਨੀਅਰ ਭਾਜਪਾ ਨੇਤਾ ਮਨਪ੍ਰੀਤ ਸਿੰਘ (ਬੰਨੀ) ਸੰਧੂ ਨੇ ਕੀਤਾ। ਇਸ ਮੌਕੇ ਸੰਧੂ ਨੇ ਕਿਹਾ ਕਿ “ਜਦੋਂ ਨੌਜਵਾਨ ਸਮਾਜ ਦੇ ਉੱਨਤੀ ਲਈ ਅਜਿਹੇ ਨੇਕ ਕਦਮ ਚੁੱਕਦੇ ਹਨ, ਤਾਂ ਇਹ ਪੂਰੇ ਖੇਤਰ ਨੂੰ ਇੱਕ ਸਕਾਰਾਤਮਕ ਸੰਦੇਸ਼ ਦਿੰਦਾ ਹੈ।” ਇਸ ਮੌਕੇ ਭਾਜਪਾ ਰਾਜ ਓਬੀਸੀ ਮੋਰਚਾ ਦੇ ਉਪ ਪ੍ਰਧਾਨ ਰਵਿੰਦਰ ਵੈਸ਼ਨਵ, ਮੰਡਲ ਪ੍ਰਧਾਨ ਪਵਨ ਧੀਮਾਨ (ਪੰਮਾ), ਸ਼ਿਆਮ ਲਾਲ ਪ੍ਰਜਾਪਤ, ਰਾਧੇ ਸ਼ਿਆਮ ਅਗਰਵਾਲ, ਦਿਨੇਸ਼ ਵੈਸ਼ਨਵ, ਅਮਰਿੰਦਰ ਰਾਜਾ ਅਤੇ ਹੋਰ ਭਾਜਪਾ ਵਰਕਰ ਮੌਜੂਦ ਸਨ। ਫਾਊਂਡੇਸ਼ਨ ਵੱਲੋਂ ਸਨਮ ਪਾਲ, ਸੌਰਵ, ਅਨੀਕੇਤ ਗੌਤਮ, ਤਰਸੇਮ ਜੰਸਲ, ਮਨੀਸ਼, ਸੰਜੀਤ, ਆਕਾਸ਼, ਸੁਖਦੇਵ, ਵਿਕਾਸ, ਸਤਪਾਲ ਸਿੰਘ, ਹਰਪਾਲ ਜੋਸਨ, ਅਜੈ ਗੋਇਲ, ਕਮਲ, ਅਲੀਮ ਅਤੇ ਰਾਜਾ ਬੈਂਜ ਨੇ ਨਿਰਸਵਾਰਥ ਭਾਵਨਾ ਨਾਲ ਭੋਜਨ ਵੰਡ ਸੇਵਾ ਨਿਭਾਈ। ਸਨਮ ਪਾਲ ਫਾਊਂਡੇਸ਼ਨ ਦੇ ਸੰਸਥਾਪਕ ਮੈਂਬਰਾਂ ਨੇ ਦੱਸਿਆ ਕਿ ਸੰਸਥਾ ਸਮਾਜਿਕ ਹਿੱਤ ਵਿੱਚ ਨਿਯਮਿਤ ਤੌਰ ’ਤੇ ਅਜਿਹੇ ਪ੍ਰੋਗਰਾਮ ਆਯੋਜਿਤ ਕਰੇਗੀ। ਉਹਨਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਹਸਪਤਾਲਾਂ ਵਿੱਚ ਭੋਜਨ ਸੇਵਾ, ਗਰੀਬਾਂ ਨੂੰ ਗਰਮ ਕੱਪੜੇ ਵੰਡਣ ਅਤੇ ਸਿੱਖਿਆ ਤੇ ਵਾਤਾਵਰਣ ਨਾਲ ਸੰਬੰਧਿਤ ਜਨਸੇਵਾਵਾਂ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



