ਭੀਖੀ, (ਸਮਾਜ ਵੀਕਲੀ) ( ਕਮਲ ਜਿੰਦਲ ) ਸਰਵਹਿਤਕਾਰੀ ਸ਼ਿਕਸ਼ਾ ਕਮੇਟੀ ਪੰਜਾਬ ਦੇ ਸਹਿਯੋਗ ਨਾਲ ਰਾਜ ਪੱਧਰੀ ਵਿਗਿਆਨ ਮੇਲਾ–2025 ਦਾ ਸਫਲ ਆਯੋਜਨ ਸ਼੍ਰੀ ਤਾਰਾ ਚੰਦ ਸਰਵਹਿਤਕਾਰੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ, ਭਿਖੀ ਵਿੱਚ ਕੀਤਾ ਗਿਆ। ਤਿੰਨ ਦਿਨਾਂ ਤੱਕ ਚੱਲੇ ਇਸ ਮੇਲੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲਗਭਗ 290 ਵਿਦਿਆਰਥੀਆਂ ਅਤੇ 52 ਅਧਿਆਪਕਾਂ ਨੇ ਭਾਗ ਲਿਆ। ਮੇਲੇ ਦਾ ਉਦਘਾਟਨ ਰਾਜਵਿੰਦਰ ਕੌਰ ਸਿਵਲ ਜੱਜ (ਸੀ.ਨੀ.)–ਕਮ–ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ–ਕਮ–ਸੈਕਟਰੀ, ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ, ਮਾਨਸਾ ਅਤੇ ਨੇਸ਼ਨਲ ਅਵਾਰਡੀ ਸਾਇੰਸ ਟੀਚਰ ਸਰਦਾਰ ਜਸਵਿੰਦਰ ਸਿੰਘ ਵੱਲੋਂ ਦੀਪ ਜਲਾਕੇ ਕੀਤਾ ਗਿਆ। ਦੋਵੇਂ ਮੁੱਖ ਅਤਿਥੀਆਂ ਨੇ ਆਪਣੇ ਪ੍ਰੇਰਕ ਵਿਚਾਰਾਂ ਰਾਹੀਂ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਨਵੀਨਤਾ ਵੱਲ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਮੇਲੇ ਵਿੱਚ ਚਾਰ ਮੁੱਖ ਪ੍ਰਤੀਯੋਗਿਤਾਵਾਂ — ਪੱਤਰ ਵਾਚਨ, ਮਾਡਲ ਪ੍ਰਦਰਸ਼ਨੀ, ਵਿਗਿਆਨ ਪ੍ਰਯੋਗ ਅਤੇ ਵਿਗਿਆਨ ਪ੍ਰਸ਼ਨ ਮੰਚ — ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਆਪਣੇ ਵਿਗਿਆਨਕ ਸੋਚ ਤੇ ਰਚਨਾਤਮਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਯੋਗ, ਪੱਤਰ ਵਾਚਨ ਅਤੇ ਪ੍ਰਸ਼ਨ ਮੰਚ ਦੇ ਨਤੀਜੇ ਦੂਜੇ ਦਿਨ ਹੀ ਘੋਸ਼ਿਤ ਕਰ ਦਿੱਤੇ ਗਏ, ਜਦਕਿ ਮਾਡਲ ਪ੍ਰਦਰਸ਼ਨੀ ਦਾ ਨਤੀਜਾ ਸਮਾਪਨ ਸਮਾਰੋਹ ਵਿੱਚ ਐਲਾਨਿਆ ਗਿਆ। ਸਮਾਪਨ ਸਮਾਰੋਹ ਦੇ ਮੌਕੇ ‘ਤੇ ਸਰਵਹਿਤਕਾਰੀ ਸਿੱਖਿਆ ਸਮਿਤੀ ਪੰਜਾਬ ਦੇ ਮਹਾਮੰਤਰੀ ਸੰਦੀਪ ਧੂੜੀਆ ਜੀ ਅਤੇ ਪ੍ਰਿਤਪਾਲ ਸ਼ਰਮਾ (COO, Pusav Bio Fuel) ਮੁੱਖ ਅਤਿਥੀ ਵਜੋਂ ਹਾਜ਼ਰ ਰਹੇ। ਪ੍ਰਿਤਪਾਲ ਸ਼ਰਮਾ ਨੇ ਸਕੂਲ ਦੀਆਂ ਆਉਣ ਵਾਲੀਆਂ ਅੰਤਿਮ ਪ੍ਰੀਖਿਆਵਾਂ ਵਿੱਚ ਵਿਸ਼ੇਸ਼ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਅਤੇ ਨਾਰਥ ਜ਼ੋਨ ਸਾਇੰਸ ਫੇਅਰ (ਚੰਡੀਗੜ੍ਹ) ਵਿੱਚ ਜੇਤੂ ਬਣਨ ਵਾਲੇ ਵਿਦਿਆਰਥੀਆਂ ਲਈ ਨਕਦ ਇਨਾਮਾਂ ਦੀ ਘੋਸ਼ਣਾ ਕੀਤੀ।ਇਸ ਵਿਗਿਆਨ ਮੇਲੇ ਤੇ ਸਕੂਲ ਦੇ ਸਰਪ੍ਰਸਤ ਡਾ. ਯਸ਼ਪਾਲ ਸਿੰਗਲਾ, ਸਕੂਲ ਪ੍ਰਬੰਧ ਸਮਿਤੀ ਦੇ ਪ੍ਰਧਾਨ ਮਾਸਟਰ ਬ੍ਰਿਜ ਲਾਲ, ਪ੍ਰਬੰਧਕ ਸਤੀਸ਼ ਕੁਮਾਰ, ਵਾਈਸ ਪ੍ਰਧਾਨ ਮਨੋਜ ਕੁਮਾਰ, , ਮੈਂਬਰ, ਗਗਨਦੀਪ ਸਿੰਘ, ਅਸ਼ੋਕ ਜੈਨ, ਰਾਕੇਸ਼ ਕੁਮਾਰ, ਜਗਦੀਪ ਸਿੰਘ, ਕੁਲਵਿੰਦਰ ਸਿੰਘ, ਦਿਨੇਸ਼ ਕੁਮਾਰ ਪੂਰਾ ਸਮਾਂ ਹਾਜ਼ਿਰ ਰਹੇ।
ਸਕੂਲ ਦੇ ਪ੍ਰਿੰਸੀਪਲ ਨੇ ਸਾਰੇ ਅਤਿਥੀਆਂ, ਨਿਰਣਾਇਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਵਿਗਿਆਨ ਮੇਲਾ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਅਤੇ ਨਵੀਨਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



