HOME ਮਾਮਲਾ ਚੈੱਕ ਬਾਊਂਸ ਦਾ – ਅਦਾਲਤੀ ਨੋਟਿਸ ਦੇ ਬਾਵਜੂਦ ਵੀ ਦੋਸ਼ੀ ਪੁਲਿਸ...

ਮਾਮਲਾ ਚੈੱਕ ਬਾਊਂਸ ਦਾ – ਅਦਾਲਤੀ ਨੋਟਿਸ ਦੇ ਬਾਵਜੂਦ ਵੀ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ

3
ਬਲਾਚੌਰ ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਉਧਾਰ ਲਏ ਪੈਸੇ ਵਾਪਸ ਮੋੜਨ ਲਈ ਦਿੱਤੇ ਗਏ ਚੈੱਕ ਬਾਊਂਸ ਹੋਣ ਦੇ ਮਾਮਲੇ ਵਿੱਚ ਮਾਨਯੋਗ ਸਬ ਡਿਵੀਜ਼ਨਲ ਜੁਡੀਸ਼ਅਲ ਮੈਜਿਸਟਰੇਟ ਬਲਾਚੌਰ ਵੱਲੋਂ ਜਾਰੀ ਕੀਤੇ ਗਏ ਗ੍ਰਿਫਤਾਰੀ ਵਾਰੰਟ ਦੇ ਬਾਵਜੂਦ ਵੀ ਸਥਾਨਕ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਢਿੱਲ ਮੱਠ ਕੀਤੇ ਜਾਣ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਪੀੜਿਤ ਪਾਖਰ ਸਿੰਘ ਉਮਰ ਕਰੀਬ 75 ਸਾਲ ਪੁੱਤਰ ਹਰੀ ਸਿੰਘ ਵਾਸੀ ਪਿੰਡ ਹਿਆਤਪੁਰ ਰੁੜਕੀ ਥਾਣਾ ਬਲਾਚੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਾਚੌਰ ਦਾ ਰਹਿਣ ਵਾਲਾ ਇੱਕ ਪਟਵਾਰੀ ਜਿਸ ਨਾਲ ਵਾਕਫੀਅਤ ਹੋਣ ਕਰਕੇ ਉਸ ਨਾਲ ਕਾਫੀ ਪਿਆਰ ਸੀ, ਕਰੀਬ ਤਿੰਨ ਸਾਲ ਉਸ ਪਟਵਾਰੀ ਨੇ ਉਹਨਾਂ ਕੋਲੋਂ 4 ਲੱਖ ਰੁਪਏ ਉਧਾਰ ਮੰਗੇ ਜੋ ਉਹਨਾਂ ਨੇ ਉਸ ਨੂੰ ਦੇ ਦਿੱਤੇ ਅਤੇ ਪੈਸੇ ਵਾਪਸ ਮੋੜਨ ਲਈ ਪਟਵਾਰੀ ਨੇ ਉਨਾਂ ਨੂੰ ਚੈੱਕ ਦੇ ਦਿੱਤੇ ਪ੍ਰੰਤੂ ਜਦੋਂ ਕਾਫੀ ਸਮੇਂ ਬਾਅਦ ਉਨਾਂ ਨੇ ਪੈਸੇ ਵਾਪਸ ਲੈਣ ਲਈ ਦਿੱਤੇ ਗਏ ਚੈੱਕ ਲਗਾਏ ਤਾਂ ਚੈੱਕ ਬਾਊਂਸ ਹੋ ਗਏ। ਉਹਨਾਂ ਦੱਸਿਆ ਕਿ ਚੈੱਕ ਬਾਊਂਸ ਸਬੰਧੀ ਜਦੋਂ ਉਹਨਾਂ ਨੇ ਪਟਵਾਰੀ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਮੈਂ ਤੁਹਾਨੂੰ ਕੈਸ਼ ਦੇ ਦੇਵਾਂਗਾ ਲੇਕਿਨ ਅੱਜ ਕੱਲ ਪੈਸੇ ਦੇਣ ਦੇ ਲਾਰਿਆਂ ਕਾਰਨ ਜਦੋਂ ਕਾਫੀ ਸਮਾਂ ਬੀਤ ਗਿਆ ਤਾਂ ਉਹਨਾਂ ਨੂੰ ਮਜਬੂਰੀ ਵਿੱਚ ਮਾਨਯੋਗ ਸਬ ਡਿਵੀਜ਼ਨਲ ਜੁਡੀਸ਼ਅਲ ਮੈਜਿਸਟਰੇਟ ਦੀ ਅਦਾਲਤ ਬਲਾਚੌਰ ਵਿਖੇ ਕੇਸ ਲਾਉਣਾ ਪਿਆ। ਇੱਥੇ ਹੀ ਵੱਸ ਨਹੀਂ ਮਾਨਯੋਗ ਅਦਾਲਤ ਵੱਲੋਂ ਕੱਢੇ ਗਏ ਵੱਖ ਵੱਖ ਨੋਟਿਸਾਂ ਦੇ ਬਾਵਜੂਦ ਵੀ ਦੋਸ਼ੀ ਹਾਜ਼ਰ ਨਾ ਹੋਇਆ ਜਿਸ ਤੋਂ ਬਾਅਦ ਅਦਾਲਤ ਵੱਲੋਂ ਦੋਸ਼ੀ ਖਿਲਾਫ ਗ੍ਰਿਫਤਾਰੀ ਵਰੰਟ ਜਾਰੀ ਕੀਤੇ ਗਏ ਲੇਕਿਨ ਹੈਰਾਨੀ ਦੀ ਗੱਲ ਹੈ ਕਿ ਮਾਨਯੋਗ ਅਦਾਲਤ ਦੇ ਹੁਕਮਾਂ ਨੂੰ ਅਣਗੋਲਿਆਂ ਕਰਦਿਆਂ ਬਲਾਚੌਰ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਨਹੀਂਬਲਾਚੌਰ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਨਹੀਂ। ਪਾਖਰ ਸਿੰਘ ਨੇ ਦੱਸਿਆ ਕਿ ਜਦੋਂ ਉਹਨਾਂ ਪੁਲਿਸ ਨਾਲ ਗੱਲ ਕੀਤੀ ਤਾਂ ਉਹਨਾਂ ਇੱਕ ਦਿਨ ਕਿਹਾ ਕਿ ਤੁਸੀਂ ਉਸ (ਪਟਵਾਰੀ) ਨੂੰ ਦੇਖ ਕੇ ਆਓ ਜੇ ਘਰ ਹੈ ਤਾਂ ਫੜ ਲਿਆਉਂਦੇ ਹਾਂ ਪਰ ਜਦੋਂ ਉਹਨਾਂ ਨੇ ਪੁਲਿਸ ਨੂੰ ਜਾ ਕੇ ਦੱਸਿਆ ਕਿ ਪਟਵਾਰੀ ਕੋਠੇ ਉੱਤੇ ਪਿਆ ਹੈ ਤਾਂ ਪੁਲਿਸ ਨੇ ਕਿਹਾ ਕਿ ਅਸੀਂ ਲੈ ਆਉਂਦੇ ਹਾਂ ਪ੍ਰੰਤੂ ਫਿਰ ਵੀ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਹਨਾਂ ਦੱਸਿਆ ਕਿ ਬਲਾਚੌਰ ਪੁਲਿਸ ਵੱਲੋਂ ਦੋਸ਼ੀ ਨੂੰ ਫੜਨ ਵਿੱਚ ਜਾਣਬੁੱਝ ਕੇ ਢਿੱਲਮੱਠ ਵਰਤੀ ਜਾ ਰਹੀ ਹੈ ਜਿਸ ਤੋਂ ਉਹ ਕਾਫੀ ਨਿਰਾਸ਼ ਹਨ। ਪੀੜਿਤ ਪਾਖਰ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਗੁਹਾਰ ਲਗਾਈ ਹੈ ਕਿ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਸਬੰਧਤ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਜਾਵੇ ਅਤੇ ਉਨਾਂ ਨੂੰ ਇਨਸਾਫ ਦਵਾਇਆ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਹਾਣੀ:- ਤੇਜਾ ਬਨਾਮ ਮੰਤਰੀ !
Next articleWORLD MENTAL HEALTH DAY (OCTOBER 10)