
ਬਲਾਚੌਰ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ) ਸ਼੍ਰੀ ਗੁਰੁੂ ਰਵਿਦਾਸ ਵੈਲਫੇਅਰ ਸੁਸਾਇਟੀ ਰਜਿ:ਸੜੋਆ ਅਤੇ ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ਼੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸ਼ੰਕਰਾਂ ਆਈ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਅੱਖਾਂ ਦਾ ਲੈਨਜਾਂ ਵਾਲਾ ਮੁਫਤ ਅਪ੍ਰੇਸ਼ਨ ਚੈਕਅੱਪ ਕੈਪ 24 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਪਿੰਡ ਕਟਵਾਰਾ ਨੇੜੇ ਪੋਜੇਵਾਲ ਵਿਖੇ ਸਵੇਰੇ 9 ਵਜੇ ਤੋਂ ਦੁਪਿਹਰ 1 ਵਜੇ ਤੱਕ ਲਗਾਇਆ ਜਾ ਰਿਹਾ ਹੈ |ਇਹ ਜਾਣਕਾਰੀ ਸੁਸਾਇਟੀ ਦੇ ਪ੍ਰਧਾਨ ਪ੍ਰੋ:ਵਰਿੰਦਰ ਬਛੌੜੀ ਨੇ ਅੱਜ ਪਿੰਡ ਕਟਵਾਰਾ ਵਿਖੇ ਗੁਰਦੁਆਰਾ ਸਾਹਿਬਾ ਦੇ ਪ੍ਰਬੰਧਕਾਂ ਨਾਲ ਕੈਪ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਪ੍ਰਗਟ ਕੀਤੇ |ਉਨ੍ਹਾਂ ਦੱਸਿਆ ਕਿ ਸੁਸਾਇਟੀ ਵਲੋਂ ਇਹ ਕੈਪ ਸਵਰਗਵਾਸੀ ਮਾਈਕਲ ਰੱਲ ਉੱਰਫ ਮਾਈਕੀ ਪੁੱਤਰ ਰਮੇਸ਼ ਚੰਦ ਰੱਲ ਵਾਸੀ ਕੈਲੀਫੋਰਨੀਆ ਯੂ.ਐਸ.ਏ.ਦੀ ਨਿੱਘੀ ਯਾਦ ਨੂੰ ਸਮ੍ਰਪਿਤ ਹੋਵੇਗਾ |ਇਸ ਕੈਪ ਵਿੱਚ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਅੱਖਾਂ ਦੇ ਮਾਹਰ ਡਾਕਟਰਾਂ ਦੀ ਟੀਮ ਵਲੋਂ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਲੋੜਬੰਦ ਮਰੀਜਾਂ ਨੂੰ ਦਵਾਈਆਂ ਅਤੇ ਐਨਕਾਂ ਸੁਸਾਇਟੀ ਵਲੋਂ ਮੁਫਤ ਦਿੱਤੀਆ ਜਾਣਗੀਆ |ਉਨ੍ਹਾਂ ਦੱਸਿਆ ਕਿ ਡਾਕਟਰਾਂ ਦੀ ਟੀਮ ਵਲੋਂ ਅਪ੍ਰੇਸ਼ਨ ਲਈ ਚੁਣੇ ਗਏ ਮਰੀਜਾਂ ਦੇ ਅੱਖਾਂ ਦੇ ਅਪ੍ਰੇਸ਼ਨ ਅਗਲੇ ਦਿਨ ਸ਼ਨੀਵਾਰ 25 ਅਕਤੂਬਰ ਨੂੰ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਵਿਖੇ ਕੀਤੇ ਜਾਣਗੇ |ਸੁਸਾਇਟੀ ਵਲੋਂ ਮਰੀਜਾਂ ਨੂੰ ਅਗਲੇ ਤਿੰਨ ਦਿਨ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ,ਤਾਂ ਜੋ ਮਰੀਜਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਆਵੇ |ਉਨ੍ਹਾਂ ਦੱਸਿਆ ਕਿ ਇਸ ਕੈਪ ਦੌਰਾਨ ਮਰੀਜਾਂ ਦਾ ਸਾਰਾ ਇਲਾਜ ਅਤੇ ਖਾਣੇ ਦਾ ਪ੍ਰਬੰਧ ਮੁਫਤ ਕੀਤਾ ਜਾਵੇਗਾ |ਕੈਪ ਦੌਰਾਨ ਪਹੁੰਚੀਆ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਪ੍ਰਬੰਧਕ ਕਮੇਟੀ ਕਟਵਾਰਾ ਦੇ ਸਹਿਯੋਗ ਨਾਲ ਸੁਸਾਇਟੀ ਵਲੋਂ ਕੀਤਾ ਜਾਵੇਗਾ |ਉਨ੍ਹਾਂ ਦੱਸਿਆ ਕਿ ਮਰੀਜਾਂ ਨੂੰ ਕੈਪ ਸਥਾਨ ਤੋਂ ਲੁਧਿਆਣਾ ਵਿਖੇ ਲਿਜਾਉਣ ਅਤੇ ਵਾਪਿਸ ਲਿਆਉਣ ਦਾ ਸਾਰਾ ਪ੍ਰਬੰਧ ਵੀ ਵੈਲਫੇਅਰ ਸੁਸਾਇਟੀ ਵਲੋਂ ਕੀਤਾ ਜਾਵੇਗਾ |ਇਸ ਮੌਕੇ ਚੌਧਰੀ ਓਮਕਾਰ ਸਾਬਕਾ ਸਰਪੰਚ ਕਟਵਾਰਾ,ਜਸਵਿੰਦਰ ਸਿੰਘ,ਸਰਬਣ ਰਾਮ,ਪਿ੍ਸੀਪਲ ਪ੍ਰੇਮ ਕੁਮਾਰ ਸਾਹਿਬਾ,ਲਾਲ ਸਿੰਘ ਮਾਨ ਮੈਨੇਜਰ,ਜਗਮੋਹਣ ਸਿੰਘ ਨੌਰਦ,ਮਹਿੰਦਰ ਚੰਦ ਪੋਜੇਵਾਲ,ਕੈਪਟਨ ਤਰਸੇਮ ਸਿੰਘ ਖੁਰਦਾਂ,ਗੁਰਦਿਆਲ ਸਿੰਘ ਮਾਨ,ਨਾਜਰ ਰਾਮ ਮਾਨ ਸਾਬਕਾ ਡੀ.ਈ.ਓ.,ਤੇਲੂ ਰਾਮ ਸਾਬਕਾ ਸਰਪੰਚ,ਮੋਹਣ ਲਾਲ ਖਰੌੜ,ਨਰੰਜਣਜੋਤ ਸਿੰਘ ਚਾਂਦਪੁਰ ਰੁੜਕੀ,ਬਲਵਿੰਦਰ ਸਿੰਘ ਨਾਨੋਵਾਲ, ਰਾਜ ਕੁਮਾਰ ਮਾਲੇਵਾਲ,ਰਜਿੰਦਰ ਕੁਮਾਰ ਬਛੌੜੀ,ਚਮਨ ਲਾਲ ਸੜੋਆ,ਰਾਮਜੀ ਦਾਸ ਕਟਵਾਰਾ,ਸੁੱਚਾ ਸਿੰਘ ਸੜੋਆ,ਅਮਰਜੀਤ ਸਿੰਘ ਹਿਆਤਪੁਰ ਰੁੜਕੀ,ਚਰਨਜੀਤ ਆਲੋਵਾਲ, ਆਦਿ ਵੀ ਹਾਜਰ ਸਨ |


