(ਸਮਾਜ ਵੀਕਲੀ) ਕੁਝ ਵੀ ਹੋਵੇ ਭਾਰਤੀ ਲੋਕਾਂ ਦੀ ਅੱਜ ਤੋਂ ਪੰਜਾਹ ਸਾਲ ਵਾਲੀ ਜ਼ਿੰਦਗੀ ਨਾਲੋਂ ਅੱਜ ਦੀ ਜ਼ਿੰਦਗੀ ਬਹੁਤ ਵਧੀਆ ਹੈ। ਬਹੁਤੇ ਲੋਕਾਂ ਕੋਲ ਪੀਣ ਲਈ ਸਾਫ਼ ਪਾਣੀ ਹੈ ਰੋਟੀ ਹੈ ਤੇ ਪੱਕੇ ਘਰ ਹਨ ਬੇਸ਼ੱਕ ਇੱਕ ਦੋ ਕਮਰਿਆਂ ਦੇ ਹੋਣ। ਘਰ ਵਿੱਚ ਬਿਜਲੀ ਦੇ ਬਲਬ ਹਨ ਪੱਖੇ ਹਨ ਕੂਲਰ ਹਨ ਤੇ ਕਈਆਂ ਘੱਟ ਗਰੀਬਾਂ ਦੇ ਘਰ ਏ ਸੀ ਮੋਟਰਸਾਈਕਲ ਵੀ ਹਨ । ਜੇ ਅਬਾਦੀ ਵਧੀ ਹੈ ਤਾਂ ਕੰਮ ਧੰਦੇ ਵੀ ਵਧੇ ਹਨ ਪੰਜਾਬ ਵਿੱਚ ਲੱਕੜ,ਲੋਹੇ,ਤੇ ਉਸਾਰੀ ਦੇ ਕਾਰੀਗਰਾਂ ਨੂੰ ਵਿਹਲ ਨਹੀਂ ਮਿਲ ਰਿਹਾ। ਪੰਜਾਬੀ ਮਿਸਤਰੀ ਹੁਣ ਸਾਰੇ ਠੇਕੇਦਾਰ ਬਣ ਗਏ ਹਨ ਤੇ ਇਹ ਸਾਰਾ ਕੰਮ ਯੂ ਪੀ ਬਿਹਾਰ ਵਾਲਿਆਂ ਨੇ ਸਾਂਭ ਲਿਆ ਹੈ। ਉਹ ਲੱਖਾਂ ਰੂਪੈ ਕੰਮਾ ਕੇ ਆਪਣੇ ਘਰੀਂ ਲਿਜਾਂਦੇ ਹਨ ਡੇੜ ਸਾਲ ਪਹਿਲਾਂ ਮੈਂ ਇਸ ਵਿਸ਼ੇ ਤੇ ਇੱਕ ਬਿਹਾਰੀ ਮੁੰਡੇ ਠੇਕੇਦਾਰ ਦੀ ਪੋਸਟ ਪਾਈ ਸੀ ਜਿਹੜਾ ਰਹਿੰਦਾ ਝੁੱਘੀ ਵਿੱਚ ਸੀ ਤੇ ਹਰ ਸਾਲ ਦਸ ਤੋਂ ਬਾਰਾਂ ਲੱਖ ਰੂਪੈ ਆਪਣੇ ਘਰ ਭੇਜਦਾ ਸੀ ਤੇ ਸਾਡੇ ਵੀਹ ਵੀਹ ਲੱਖ ਕਨੇਡਾ ਨੂੰ ਲਈ ਜਾ ਰਹੇ ਹਨ ਕਿੰਨਾ ਅਮੀਰ ਹੈ ਪੰਜਾਬ। ਉਸ ਨੇ ਮੋਗੇ ਸ਼ਹਿਰ ਦੀਆਂ ਵੱਡੀਆਂ ਵੱਡੀਆਂ ਬਿਲਡਿੰਗਾ ਬਣਾਈਆਂ ਸਨ ਇੱਥੋਂ ਤੱਕ ਬਰਗਰ ਕਿੰਗ ਵੀ। ਸਾਡੇ ਬਚਪਣ ਵਿੱਚ ਨੱਬੇ ਪ੍ਰਤੀਸ਼ਤ ਪਿੰਡਾਂ ਦੀ ਮੰਦੀ ਹਾਲਤ ਸੀ। ਚੇਤ ਬਨਾਮ ਤੇਰਵੇਂ ਮਹੀਨੇ ਲੋਕਾਂ ਦੇ ਦਾਣੇ ਮੁੱਕ ਜਾਂਦੇ ਸਨ ਅਕਾਲ ਪੈ ਜਾਂਦੇ ਸਨ ਸ਼ਹਿਰਾਂ ਵਿੱਚ ਸਰਕਾਰੀ ਡੀਪੂਆਂ ਮੂਹਰੇ ਆਟੇ ਦਾਲ ਤੇਲ ਲਈ ਲੰਮੀਆਂ ਲਾਈਨਾਂ ਲੱਗੀਆਂ ਮੈਂ ਖੁਦ ਵੇਖੀਆਂ ਹਨ ਸਾਡੇ ਵੀ ਘਰ ਡਿਪੂ ਦਾ ਰਾਸ਼ਨ ਕਾਰਡ ਹੁੰਦਾ ਸੀ। ਕੱਚੇ ਘਰ ਇਹਨਾਂ ਬਾਰਸ਼ਾਂ ਵਿੱਚ ਧੜੰਮ ਧੜੰਮ ਕਰਕੇ ਡਿੱਗ ਪੈਂਦੇ ਸਨ ਇਹਨਾਂ ਥੱਲੇ ਆ ਗਰੀਬ ਲੋਕ ਮਰਦੇ ਸਨ। ਮੈਂ ਹੁਣ ਤੱਕ ਦੁਨੀਆ ਦੇ ਚਾਲੀ ਮੁਲਕਾਂ ਵਿੱਚ ਗਿਆ ਹਾਂ। ਭਾਰਤ ਦੀ ਹਾਲਤ ਵੀਹਾਂ ਮੁਲਕਾਂ ਨਾਲੋਂ ਹੁਣ ਬਿਹਤਰ ਹੈ ਤੇ ਪੰਜਾਬ ਦੀ ਤੀਹਾਂ ਨਾਲੋਂ। ਹਰ ਗੱਲ ਤੇ ਆਪਣੇ ਦੇਸ਼ ਨੂੰ ਭੰਡਣਾ ਕੁਝ ਲੋਕਾਂ ਦਾ ਫੈਸ਼ਨ ਬਣ ਗਿਆ ਹੈ। ਜੇ ਮੈਨੁੰ ਕੋਈ ਆਖੇ ਆਪਣੇ ਬਚਪਣ ਦੇ ਦਿਨਾਂ ਵਿੱਚ ਚਲਾ ਜਾਹ ਕਦੇ ਨਾ ਜਾਵਾਂ। ਮੀਹਾਂ ਵਿੱਚ ਪਿੰਡਾਂ ਦੀ ਗਲੀਆਂ ਨਰਕ ਦਾ ਨਜ਼ਾਰਾ ਪੇਸ਼ ਕਰਦੀਆਂ ਸਨ। ਘਰਾਂ ਵਿੱਚ ਗੋਹੇ ਚਿੱਕ੍ੜ ਦਾ ਚਰਗਲ ਮੱਚ ਜਾਂਦਾ ਸੀ ਵਿਚ ਕਿਰਮ ਚੱਲ ਪੈਦੇ ਸਨ ਬੰਦਿਆਂ ਦੇ ਪੈਰਾਂ ਦੀ ਉਂਗਲਾਂ ਗਲ ਜਾਂਦੀਆਂ ਸਨ ਤੇ ਪੱਸ਼ੂਆਂ ਦੇ ਮੂੰਹ ਖੁਰ ਆ ਜਾਂਦੇ ਸਨ। ਸਿਆਲਾਂ ਵਿੱਚ ਜੁੱਤੀ ਨਾ ਮਿਲਣ ਕਰਕੇ ਅੱਡੀਆਂ ਦੀਆਂ ਬਿਆਈਆਂ ਪਾਟ ਜਾਂਦੀਆਂ ਸਨ ਲੋਕ ਪੀੜ ਨਾਲ ਚੀਕਾਂ ਮਾਰਦੇ ਵਿੱਚ ਮੋਮ ਭਰਦੇ ਸਨ। ਅੱਧੇ ਪਿੰਡ ਨੂੰ ਸਿਆਲਾਂ ਵਿੱਚ ਵੀ ਜੁੱਤੀ ਨਹੀਂ ਜੁੜਦੀ ਸੀ। ਕਾਸ਼ ਮੇਰੇ ਕੋਲ ਕੋਈ ਟਾਇਮ ਮਸ਼ੀਨ ਹੁੰਦੀ ਮੈਂ ਇਹਨਾਂ ਕੱਚੇ ਘਰਾਂ ਤੇ ਪੱਕੇ ਰਿਸ਼ਤਿਆਂ ਵਾਲਿਆਂ ਨੂੰ ਉਸ ਤੇ ਚੱੜਾ ਬੈਂਕ ਨੂੰ ਦਾ ਫਿਊਚਰ ਉਸ ਚਿੱਕੜ ਵਿੱਚ ਲਿਜਾ ਸਿੱਟਦਾ ਫਿਰ ਪਤਾ ਲੱਗਦੈ ਹੇਰਵਾ ਕੱਚੇ ਘਰਾਂ ਤੇ ਪੱਕੇ ਰਿਸ਼ਤਿਆਂ ਦਾ ਕੀ ਸੀ।
ਥੋਡਾ ਪੁਰਾਣੇ ਨਵੇਂ ਨੂੰ ਹੰਢਾਉਣ ਵਾਲਾ ਤੇ ਸਿੱਧੀ ਗੱਲ ਕਰਨ ਵਾਲਾ।
ਜੋਗਿੰਦਰ ਬਾਠ ਹੌਲੈਂਡ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



