HOME *ਮਾਤਾ ਕਿਸ਼ਨੀ ਦੇਵੀ ਹੋਏ ਪੰਚ ਤੱਤਾਂ ਵਿੱਚ ਵਿਲੀਨ ਹੋਇਆ ਸਸਕਾਰ*

*ਮਾਤਾ ਕਿਸ਼ਨੀ ਦੇਵੀ ਹੋਏ ਪੰਚ ਤੱਤਾਂ ਵਿੱਚ ਵਿਲੀਨ ਹੋਇਆ ਸਸਕਾਰ*

2

ਨਵਾਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਮੱਕੋਵਾਲ ਦੇ ਨਾਮਵਰ ਕਟਾਰੀਆ ਪਰਿਵਾਰ ਦੇ ਮੁੱਖੀ, ਲੰਮਾਂ ਸਮਾਂ ਪੰਜਾਬ ਪਟਵਾਰ ਯੂਨੀਅਨ ਦੇ ਪ੍ਰਧਾਨ ਰਹੇ ਸਵ. ਕਾਨੂੰਗੋ ਪ੍ਰੀਤਮ ਸਿੰਘ ਕਟਾਰੀਆ ਦੇ ਧਰਮ ਪਤਨੀ ਮਾਤਾ ਕਿਸ਼ਨੀ ਦੇਵੀ ਉਮਰ ਕਰੀਬ 95 ਸਾਲ ਲੰਮੀ ਉਮਰ ਭੋਗ ਕੇ ਸੰਖੇਪ ਜਿਹੇ ਬਿਮਾਰ ਰਹਿਣ ਉਪਰੰਤ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ। ਜਿਨ੍ਹਾਂ ਦਾ ਸਸਕਾਰ ਪਰਿਵਾਰ ਮੈਂਬਰਾਂ, ਕਰੀਬੀਆਂ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਜਿਨ੍ਹਾਂ ਦਾ ਸਮੂਹਿਕ ਰੂਪ ਵਿਚ ਅਫ਼ਸੋਸ ਲਈ ਇਕੱਠ 7 ਅਕਤੂਬਰ ਦਿਨ ਮੰਗਲਵਾਰ ਤੇ 8 ਅਕਤੂਬਰ ਦਿਨ ਬੁੱਧਵਾਰ ਨਿਰਧਾਰਤ ਕੀਤੇ ਗਏ ਹਨ ਅਤੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 12 ਅਕਤੂਬਰ ਦਿਨ ਐਤਵਾਰ ਨੂੰ ਹੋਵੇਗਾ। ਜ਼ਿਕਰਯੋਗ ਹੈ ਕਿ ਮਾਤਾ ਕਿਸ਼ਨੀ ਦੇਵੀ ਦੇ ਪੇਕੇ ਪਿੰਡ ਸੜੋਆ ਵਿਖੇ ਸਨ ਤੇ ਉਨ੍ਹਾਂ ਦੇ ਭਰਾ ਸਵ. ਉੱਘੇ ਵਕੀਲ ਚੌਧਰੀ ਆਸਾ ਰਾਮ ਤੇ ਸਵ. ਬਾਵਾ ਸਿੰਘ ਸਨ। ਪਿੰਡ ਮੱਕੋਵਾਲ ਦੇ ਸੱਚ ਘਰ ‘ਚ ਕੀਤੇ ਸਸਕਾਰ ਸਮੇਂ ਪਰਿਵਾਰਿਕ ਮੈਂਬਰ ਸਵਰਨਜੀਤ ਸਿੰਘ ਲੰਬਰਦਾਰ, ਗੁਰਬਖਸ਼ ਸਿੰਘ ਰਿਟਾਇਰ ਜੀ.ਐਮ, ਜਗਤਾਰ ਸਿੰਘ, ਮੇਹਰ ਸਿੰਘ ਰਿਟਾਇਰ ਕਾਨੂੰਗੋ, ਮਨੋਹਰ ਸਿੰਘ, ਹਰਪਾਲ ਸਿੰਘ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਗੁਰਦੀਪ ਸਿੰਘ, ਰਣਜੀਤ ਸਿੰਘ, ਜਰਨੈਲ ਸਿਘ ਰੈਲਮਾਜਰਾ, ਕਰਨੈਲ ਸਿੰਘ ਰੈਲਮਾਜਰਾ, ਸੁਰਿੰਦਰਪਾਲ ਸਿੰਘ ਨਵਾਂ ਪਿੰਡ ਟੱਪਰੀਆਂ, ਪ੍ਰੇਮ ਸਿੰਘ ਸਾਬਕਾ ਸਰਪੰਚ ਕਲਾਰ, ਅਸ਼ੋਕ ਕੁਮਾਰ, ਗੁਰਚਰਨ ਸਿੰਘ, ਰਕੇਸ਼ ਕੁਮਾਰ ਸੜੋਆ, ਪਰਮਿੰਦਰ ਬਾਂਠ, ਮਲਕੀਤ ਸਿੰਘ, ਇਕਬਾਲ ਸਿੰਘ ਨਿੱਘੀ, ਸੁਰਜੀਤ ਸਿੰਘ ਦੁਭਾਲੀ ਤੇ ਗੁਰਵਿੰਦਰ ਸਿੰਘ ਮੱਲ੍ਹੀ ਸਮੇਤ ਹੋਰ ਵੀ ਬਹੁਤ ਸਾਰੇ ਰਿਸ਼ਤੇਦਾਰ ਅਤੇ ਪਰਿਵਾਰ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਟਰੱਕ ਨੇ ਕਾਰ ਨੂੰ ਮਾਰੀ ਪਿੱਛੋਂ ਟੱਕਰ ਜਾਨੀ ਨੁਕਸਾਨ ਦਾ ਬਚਾਅ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ
Next articleਥਾਣਾ ਸਿਟੀ ਬਲਾਚੌਰ ‘ਚ ਇੰਸਪੈਕਟਰ ਰਾਜ ਪਰਵਿੰਦਰ ਕੌਰ ਵਲੋਂ ਚਾਰਜ ਸੰਭਾਲਿਆ।