HOME ਟਰੱਕ ਨੇ ਕਾਰ ਨੂੰ ਮਾਰੀ ਪਿੱਛੋਂ ਟੱਕਰ ਜਾਨੀ ਨੁਕਸਾਨ ਦਾ ਬਚਾਅ ...

ਟਰੱਕ ਨੇ ਕਾਰ ਨੂੰ ਮਾਰੀ ਪਿੱਛੋਂ ਟੱਕਰ ਜਾਨੀ ਨੁਕਸਾਨ ਦਾ ਬਚਾਅ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ

1

ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਹਾਈਟੈੱਕ ਨਾਕਾ ਆਸਰੋਂ ਦੇ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟ੍ਰੋਲਰ ਰੂਮ ਨਵਾਂਸ਼ਹਿਰ ਤੋਂ ਇਤਲਾਹ ਮਿਲੀ ਸੀ। ਐਕਸੀਡੈਂਟ ਹੋ ਗਿਆ ਹੈ। ਉਨ੍ਹਾਂ ਨੇ ਤੁਰੰਤ ਮੌਕੇ ਜਾ ਕੇ ਦੇਖਿਆ ਕਿ ਇੱਕ ਸਵੀਫਟ ਕਾਰ ਜਿਸ ਦਾ ਨੰਬਰ ਪੀ ਬੀ 32 ਡਬਲਊ 2900 ਜਿਸ ਨੂੰ ਨਵਜੋਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਰੰਧਾਵਾ ਮਸੰਦਾ ਚਲਾ ਰਿਹਾ ਸੀ ਅਤੇ ਇਸ ਦੇ ਮਗਰ ਇੱਕ ਟਰੱਕ ਜਿਸ ਦਾ ਨੰਬਰ ਪੀ ਬੀ65ਬੀ 6890 ਜਿਸ ਨੂੰ ਗੁਰਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮਾਧੋਪੁਰ ਚਲੇਰੀ ਚਲਾ ਰਿਹਾ ਸੀ। ਇਹ ਟਰੱਕ ਅਤੇ ਕਾਰ ਰੋਪੜ੍ਹ ਤੋ ਬਲਾਚੌਰ ਸਾਇਡ ਜਾ ਰਹੇ ਸਨ। ਜਦੋਂ ਇਹ ਦੋਨੋਂ ਵਾਹਨ ਹਾਈਟੈੱਕ ਨਾਕੇ ਕਰੋਸ ਕਰਕੇ  ਲੰਘੇ ਤਾਂ ਅਚਾਨਕ ਟਰੱਕ ਨੇ ਅੱਗੇ  ਹੀ ਸਵਿਫਟ  ਕਾਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਨਾਲ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਅਤੇ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ। ਐਸ ਐਸ ਐਫ ਦੀ ਟੀਮ ਵਲੋਂ ਵਾਹਨਾਂ ਨੂੰ ਸਾਇਡ ਤੇ ਕਰਵਾ ਕੇ ਆਵਾਜਾਈ ਨੂੰ ਸੰਚਾਰੂ ਢੰਗ ਨਾਲ ਆਵਜਾਈ ਨੂੰ ਬਹਾਲ ਕਰਵਾਇਆ ਗਿਆ। ਇਸ ਹਾਦਸੇ ਸਬੰਧੀ ਥਾਣਾ ਕਾਠਗੜ੍ਹ ਨੂੰ ਸੂਚਿਤ ਕਰ ਦਿੱਤਾ ਗਿਆ। ਥਾਣਾ ਕਾਠਗੜ੍ਹ ਤੋ ਡਿਊਟੀ ਅਫਸਰ ਏ ਐਸ ਆਈ ਰਾਮਸ਼ਾਹ ਮੌਕੇ ਤੇ ਪਹੁੰਚੇ ਗਏ ਅਤੇ ਦੋਨਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਐਸਐਸਐਫ ਦੀ ਟੀਮ ਨੇ ਨੈਸ਼ਨਲ ਹਾਈਵੇ ਤੇ ਡਿੱਗੇ ਦਰਖਤ ਨੂੰ ਸਾਈਡ ਤੇ ਕਰਵਾ ਟ੍ਰੈਫਿਕ ਨੂੰ ਚਾਲੂ ਕਰਵਾਇਆ
Next article*ਮਾਤਾ ਕਿਸ਼ਨੀ ਦੇਵੀ ਹੋਏ ਪੰਚ ਤੱਤਾਂ ਵਿੱਚ ਵਿਲੀਨ ਹੋਇਆ ਸਸਕਾਰ*