HOME ਵਿਧਾਇਕ ਸੰਤੋਸ਼ ਕਟਾਰੀਆ ਨੇ ਵਲੰਟੀਅਰਾਂ ਸਮੇਤ ਦੁਸਹਿਰਾ ਸਮਾਗਮ ਵਿੱਚ ਕੀਤੀ ਸ਼ਿਰਕਤ

ਵਿਧਾਇਕ ਸੰਤੋਸ਼ ਕਟਾਰੀਆ ਨੇ ਵਲੰਟੀਅਰਾਂ ਸਮੇਤ ਦੁਸਹਿਰਾ ਸਮਾਗਮ ਵਿੱਚ ਕੀਤੀ ਸ਼ਿਰਕਤ

2

ਬਲਾਚੌਰ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ) ਦੁਸਹਿਰਾ ਪ੍ਰਬੰਧਕ ਕਮੇਟੀ ਮੈਂਬਰਾਂ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਲਾਚੌਰ ਵਿਖੇ ਦੁਸਹਿਰਾ ਗਰਾਊਂਡ ’ਚ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਦੁਸਹਿਰਾ ਗਰਾਊਂਡ ’ਚ ਬਣੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲਿਆਂ ਨੂੰ ਦੇਖਣ ਲਈ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ ਤੇ ਬਾਜ਼ਾਰਾਂ ਚ ਵੀ ਲੋਕਾਂ ਦੀ ਭਾਰੀ ਭੀੜ ਸੀ।ਲੋਕਾਂ ਨੇ ਦੁਸਹਿਰਾ ਮੇਲਾ ਦੇਖਣ ਦੇ ਨਾਲ-ਨਾਲ ਖਰੀਦਦਾਰੀ ਵੀ ਕੀਤੀ। ਇਸ ਦੌਰਾਨ ਭਗਵਾਨ ਸ਼੍ਰੀ ਰਾਮ ਚੰਦਰ, ਸੀਤਾ ਮਾਤਾ, ਲਛਮਣ ਤੇ ਹਨੂੰਮਾਨ ਦੀਆਂ ਸੁੰਦਰ ਝਾਕੀਆਂ ਵੀ ਸਜਾਈਆਂ ਗਈਆਂ। ਮੇਲੇ ਦੌਰਾਨ ਮੈਡਮ ਸੰਤੋਸ਼ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਦੇਰ ਸ਼ਾਮ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਤੇ ਹੋਰ ਪਤਵੰਤਿਆਂ ਦੀ ਹਾਜ਼ਰੀ ’ਚ ਰਾਵਣ, ਮੇਘਨਾਥ, ਕੁੰਭਕਰਨ ਨੂੰ ਅਗਨ ਭੇਟ ਕੀਤਾ ਗਿਆ। ਕਮੇਟੀ ਮੈਂਬਰਾਂ ਵੱਲੋਂ ਬੀਬੀ ਸੰਤੋਸ਼ ਕਟਾਰੀਆ ਦਾ ਮੇਲੇ ’ਚ ਪਹੁੰਚਣ ’ਤੇ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਦੁਸਹਿਰੇ ਦਾ ਤਿਉਹਾਰ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ ਤੇ ਬੱਚਿਆਂ ਤੇ ਨੌਜਵਾਨਾਂ ਵੱਲੋਂ ਮੇਲੇ ਦਾ ਖੂਬ ਆਨੰਦ ਮਾਣਿਆ ਗਿਆ। ਮੇਲੇ ਦੌਰਾਨ ਥਾਣਾ ਬਲਾਚੌਰ ਦੀ ਪੁਲਿਸ ਟੀਮ ਨੇ ਪੁਖਤਾ ਪ੍ਰਬੰਧ ਕੀਤੇ ਗਏ। ਇਸ ਮੌਕੇ ਨਰਿੰਦਰ ਟਿੰਕੂ ਘਈ ਪ੍ਰਧਾਨ ਦੁਸਹਿਰਾ  ਕਮੇਟੀ ਤੇ ਮੈਂਬਰ, ਚੰਦਰ ਮੋਹਣ ਜੇਡੀ ਜਿਲ੍ਹਾ ਮੀਡੀਆ ਇੰਚਾਰਜ, ਪ੍ਰਧਾਨ ਲਾਡੀ ਰਾਣਾ,ਕੁਲਦੀਪ ਟੀਟੂ, ਵਿਸ਼ੂ ਰਾਣਾ,ਅਜੇ ਬਿੱਟੂ,ਰਾਧੇ ਸ਼ਾਮ ਬਿੱਲੂ,ਨਿਰਮਲਾ ਰਾਣੀ, ਰਣਜੀਤ ਕਾਕਾ,ਅਜੇਪਾਲ ਬਿੱਟੂ, ਜਸਵਿੰਦਰ ਸਿਆਣ,ਹਨੀ ਡੱਬ,ਗੁਰਪ੍ਰੀਤ ਸਿੰਘ ਸੈਣੀ ਗੋਪੀ, ਵਿਨੋਦ ਬੈਂਸ,ਗੌਰਵ,ਪਰਮਜੀਤ,ਰਾਮਪਾਲ ਮਹੈਸੀ,ਕਾਲੂ ਸੈਣੀ,ਸੰਤੋਖ ਸਿੰਘ ਸੈਣੀ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਐਡੀਲੇਡ ਵਿੱਚ 5 ਵੀਂ ਵਿਸ਼ਾਲ ਮਾਤਾ ਦੀ ਚੌਕੀ ਚ ਭਾਰੀ ਇਕੱਠ – ਭਗਤ ਕੰਠ ਕਲੇਰ ਨੇ ਭੇਟਾਂ ਗਾਇਨ ਕਰਦਿਆ ਸਰਧਾਲੂਆ ਦੇ ਜਿੱਤੇ ਦਿਲ
Next articleਸੁਲਤਾਨਪੁਰ ਦੇ ਛਿੰਝ ਮੇਲੇ ‘ਚ ਪਟਕੇ ਦੀ ਕੁਸ਼ਤੀ ਪ੍ਰਵੀਨ ਕੁਹਾਲੀ ਨੇ ਜਿੱਤੀ