HOME ਐਡੀਲੇਡ ਵਿੱਚ 5 ਵੀਂ ਵਿਸ਼ਾਲ ਮਾਤਾ ਦੀ ਚੌਕੀ ਚ ਭਾਰੀ ਇਕੱਠ –...

ਐਡੀਲੇਡ ਵਿੱਚ 5 ਵੀਂ ਵਿਸ਼ਾਲ ਮਾਤਾ ਦੀ ਚੌਕੀ ਚ ਭਾਰੀ ਇਕੱਠ – ਭਗਤ ਕੰਠ ਕਲੇਰ ਨੇ ਭੇਟਾਂ ਗਾਇਨ ਕਰਦਿਆ ਸਰਧਾਲੂਆ ਦੇ ਜਿੱਤੇ ਦਿਲ

ਐਡੀਲੇਡ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਸਿੱਧਪੀਠ ਕਾਲੀ ਮਾਤਾ ਮੰਦਰ ਮੈਲਬੌਰਨ ਅਤੇ ਇੰਡੀਅਨ ਐਡੀਲੇਡ ਈਵੈਂਟ ਗਰੁੱਪ ਪ੍ਰਾਈਵੇਟ ਲਿਮਟਿਡ ਵੱਲੋਂ, ਰਾਹੁਲ ਸ਼ਰਮਾ, ਰੋਹਿਤ ਗੁਪਤਾ, ਸਚਿਨ ਸ਼ਰਮਾ, ਗੌਰਵ ਗੁਲਾਟੀ, ਨੀਰਜ ਕੁਮਾਰ ਅਤੇ ਜਤਿੰਦਰ ਰੱਖਰਾ ਸਮੇਤ ਹੋਰ ਸਹਿਯੋਗੀਆਂ ਦੇ ਵਿਸ਼ੇਸ਼ ਉਪਰਾਲੇ ਰਾਹੀਂ ਐਡੀਲੇਡ ਦੇ ਕ੍ਰਿਟੇਰੀਅਨ ਕਲੱਬ ਵਿਖੇ 5 ਵੀਂ ਵਿਸ਼ਾਲ ਮਾਤਾ ਦੀ ਚੌਕੀ ਬਹੁਤ ਸਰਦਾ ਸਤਕਾਰ ਨਾਲ ਮਨਾਈ ਗਈ।ਇਹ ਧਾਰਮਿਕ ਸਮਾਗਮ ਸ਼ਨੀਵਾਰ, 4 ਅਕਤੂਬਰ ਨੂੰ ਸ਼ਾਮ 5 ਵਜੇ ਸ਼ੁਰੂ ਹੋਇਆ, ਜਿਸ ਵਿੱਚ ਪਹਿਲਾਂ ਮਾਤਾ ਦੀ ਪੂਜਾ ਹੋਈ, ਫਿਰ 7 ਵਜੇ ਬੰਧਨਾ ਨਾਲ ਚੌਕੀ ਦੀ ਸ਼ੁਰੂਆਤ ਹੋਈ।ਚੌਕੀ ਦੀਆਂ ਰੌਣਕਾਂ ਨੂੰ ਹੋਰ ਵੀ ਵਧਾਉਂਦਿਆਂ, ਮਾਤਾ ਦੇ ਪ੍ਰਸਿੱਧ ਭਗਤ ਕੰਠ ਕਲੇਰ ਨੇ ਆਪਣੀ ਭਗਤੀ ਭਰੀ ਅਵਾਜ਼ ’ਚ ਮਾਤਾ ਰਾਣੀ ਦੇ ਗੁਣ ਗਾ ਕੇ ਸਾਰੀ ਸੰਗਤ ਨੂੰ ਮੰਤਰ ਮੁਗਧ ਕਰ ਦਿੱਤਾ। ਉਨ੍ਹਾਂ ਦੇ ਨਾਲ ਹੋਰ ਵੀ ਕਈ ਭਗਤਾਂ ਨੇ ਭੇਟਾਂ ਪੇਸ਼ ਕਰਕੇ ਆਪਣਾ ਸਨਮਾਨ ਪ੍ਰਗਟਾਇਆ।ਦੇਰ ਰਾਤ ਤਕ ਚੱਲੇ ਇਸ ਵਿਸ਼ੇਸ਼ ਸਮਾਗਮ ਦੌਰਾਨ ਮਾਤਾ ਦੇ ਚਰਨਾਂ ਵਿੱਚ ਸ਼ਰਧਾ ਨਾਲ ਜੋੜਨ ਵਾਲੀ ਰੌਹਾਨੀ ਊਰਜਾ ਮਹਿਸੂਸ ਕੀਤੀ ਗਈ। ਰਾਤ ਆਰਤੀ ਹੋਈ,ਭਗਤਾਵਲੋਕ ਲਈ ਲੰਗਰ ਦੀ ਵਿਵਸਥਾ ਵੀ ਭਾਵਪੂਰਨ ਢੰਗ ਨਾਲ ਚੱਲਦੀ ਰਹੀ, ਜਿਸਨੇ ਸੇਵਾ ਦੇ ਮਹੱਤਵ ਨੂੰ ਪ੍ਰਗਟ ਕੀਤਾ। ਆਰਤੀ ਸਮੇਂ, ਪ੍ਰਬੰਧਕਾਂ ਵੱਲੋਂ ਸਾਰੀ ਸੰਗਤ ਦੀ ਸੁੱਖ, ਸ਼ਾਂਤੀ ਅਤੇ ਤਰੱਕੀ ਲਈ ਅਰਦਾਸ ਕੀਤੀ ਗਈ।ਸਮੇਂ ਸਭ ਸਹਿਯੋਗੀਆਂ, ਸਪਾਂਸਰਾਂ ਅਤੇ ਸੇਵਾਦਾਰਾਂ ਨੂੰ ਸਨਮਾਨ ਚਿੰਨ ਦੇ ਕੇ ਧੰਨਵਾਦ ਪ੍ਰਗਟ ਕੀਤਾ ਗਿਆ।ਇਹ ਧਾਰਮਿਕ ਰਾਤ ਸਿਰਫ ਇੱਕ ਸਮਾਗਮ ਨਹੀਂ, ਸਗੋਂ ਮਾਤਾ ਦੀ ਕਿਰਪਾ ਦਾ ਅਨੁਭਵ ਸੀ, ਜਿਸ ਨੇ ਹਰ ਇੱਕ ਹਿਰਦੇ ਨੂੰ ਭਗਤੀਮਈ ਰੌਸ਼ਨੀ ਨਾਲ ਰੋਸ਼ਨ ਕਰ ਦਿੱਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹਲਕਾ ਆਦਮਪੁਰ ਤੇ ਸ਼ਾਮ ਚੌਰਾਸੀ ਦੇ ਪਿੰਡਾਂ ’ਚ ਡਾ. ਕਰੀਮਪੁਰੀ ਨੇ ਕੀਤੀਆਂ ਭਰਵੀਆਂ ਮੀਟਿੰਗਾਂ
Next articleਵਿਧਾਇਕ ਸੰਤੋਸ਼ ਕਟਾਰੀਆ ਨੇ ਵਲੰਟੀਅਰਾਂ ਸਮੇਤ ਦੁਸਹਿਰਾ ਸਮਾਗਮ ਵਿੱਚ ਕੀਤੀ ਸ਼ਿਰਕਤ