HOME ਸੁਲਤਾਨਪੁਰ ਦੇ ਛਿੰਝ ਮੇਲੇ ‘ਚ ਪਟਕੇ ਦੀ ਕੁਸ਼ਤੀ ਪ੍ਰਵੀਨ ਕੁਹਾਲੀ ਨੇ ਜਿੱਤੀ

ਸੁਲਤਾਨਪੁਰ ਦੇ ਛਿੰਝ ਮੇਲੇ ‘ਚ ਪਟਕੇ ਦੀ ਕੁਸ਼ਤੀ ਪ੍ਰਵੀਨ ਕੁਹਾਲੀ ਨੇ ਜਿੱਤੀ

2

*ਪੰਜਾਬ ਭਰ ਤੋਂ ਨਾਮੀ ਪਹਿਲਵਾਨਾਂ ਨੇ ਦਿਖਾਏ ਆਪਣੇ ਜੌਹਰ*

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਕਰੀਬੀ ਪਿੰਡ ਸੁਲਤਾਨਪੁਰ ਵਿਖੇ ਧੰਨ ਧੰਨ ਬਾਬਾ ਭਾਈ ਹਰੀਆ ਜੀ ਦੀ ਯਾਦ ‘ਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਛਿੰਝ ਮੇਲਾ ਪ੍ਰਬੰਧਕ ਕਮੇਟੀ ਵਲੋਂ, ਐੱਨ. ਆਰ. ਆਈ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਛਿੰਝ ਮੇਲਾ ਕਰਵਾਇਆ ਗਿਆ | ਇਸ ਮੌਕੇ ਪੰਜਾਬ ਭਰ ਤੋਂ ਵੱਡੇ ਤੇ ਛੋਟੇ ਪਹਿਲਵਾਨਾਂ ਤੇ ਛਿੰਝ ਮੇਲੇ ‘ਚ ਭਾਗ ਲੈ ਕੇ ਆਪਣੀ ਕੁਸ਼ਤੀ ਦੇ ਜੌਹਰ ਦਿਖਾਏ | ਪਟਕੇ ਦੀ ਕੁਸ਼ਤੀ ਪ੍ਰਵੀਨ ਕੁਹਾਲੀ ਤੇ ਚਾਂਦੀ ਗੁੱਜਰ ਦੇ ਵਿਚਕਾਰ ਹੋਈ, ਜਿਸ ‘ਚ ਪ੍ਰਵੀਨ ਕੁਹਾਲੀ ਨੇ ਬਾਜ਼ੀ ਮਾਰ ਲਈ | ਪ੍ਰਬੰਧਕਾਂ ਵਲੋਂ ਜੈਤੂ ਪਹਿਲਵਾਨ ਨੂੰ  ਬੁਲੇਟ ਮੋਟਰਸਾਈਕਲ ਨਾਲ ਤੇ ਉਪ ਜੈਤੂ ਪਹਿਲਵਾਨ ਨੂੰ  ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਗਦੇਵ ਸਿੰਘ ਪ੍ਰਧਾਨ ਛਿੰਝ ਕਮੇਟੀ, ਕੁਲਵੰਤ ਸਿੰਘ ਸੈਕਟਰੀ, ਕੁਲਵੰਤ ਰਾਜ ਸਾਬਕਾ ਸਰਪੰਚ, ਜਗਦੇਵ ਸਿੰਘ ਜੱਗੀ ਸਾਬਕਾ ਸਰਪੰਚ, ਹਰਨੇਕ ਸਿੰਘ ਰਾਜਾ ਸਾਬਕਾ ਸਰਪੰਚ, ਜਗਤਾਰ ਸਿੰਘ, ਅਮਰਜੀਤ ਕੌਰ ਪੰਚ, ਸੁਰਜੀਤ ਸਿੰਘ, ਹਰਨੇਕ ਸਿੰਘ ਪੰਚ, ਜਗਰੂਪ ਸਿੰਘ, ਅਮਰਜੀਤ ਕੌਰ ਪੰਚ, ਕੁਲਦੀਪ ਸਿੰਘ ਦੀਪਾ, ਮੱਖਣ ਸਿੰਘ, ਮਾੜੂ ਤੇ ਹੋਰ ਮੋਹਤਬਰ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਧਾਇਕ ਸੰਤੋਸ਼ ਕਟਾਰੀਆ ਨੇ ਵਲੰਟੀਅਰਾਂ ਸਮੇਤ ਦੁਸਹਿਰਾ ਸਮਾਗਮ ਵਿੱਚ ਕੀਤੀ ਸ਼ਿਰਕਤ
Next articleਹੜ੍ਹਾਂ ਦੀ ਮਾਰ ਵਿੱਚ ਆਏ ਸਰਕਾਰੀ ਸਕੂਲਾਂ ਦੇ ਵਿਆਰਥੀਆਂ ਨੂੰ ਰਾਹਤ ਦੇਣ ਲਈ ਤਰਕਸ਼ੀਲ ਸੁਸਾਇਟੀ ਵੱਲੋਂ ਮੁੱਖ ਮੰਤਰੀ ਦੇ ਨਾਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ