HOME ਕੈਨੇਡਾ ਦੇ ਗਰੈਂਡ ਫੋਰਐਕਸ ਇਲਾਕੇ ਚ ਮਿਰਤਕ ਮਿਲੇ 100 ਹਿਰਨਾ ਦੀ ਬਰਾਮਦੀ...

ਕੈਨੇਡਾ ਦੇ ਗਰੈਂਡ ਫੋਰਐਕਸ ਇਲਾਕੇ ਚ ਮਿਰਤਕ ਮਿਲੇ 100 ਹਿਰਨਾ ਦੀ ਬਰਾਮਦੀ ਮਗਰੋਂ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ

2

ਵੈਨਕੂਵਰ  (ਸਮਾਜ ਵੀਕਲੀ)  (ਮਲਕੀਤ ਸਿੰਘ)– ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਗ੍ਰੈਂਡ ਫੋਰਕਸ ਜੰਗਲੀ ਇਲਾਕੇ ਚ 100 ਹਿਰਨਾਂ ਦੀਆਂ ਲਾਸ਼ਾਂ ਬਰਾਮਦ ਹੋਣ ਮਗਰੋਂ ਬੀਸੀ ਸਰਕਾਰ ਵੱਲੋਂ ਆਮ ਨਾਗਰਿਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇੰਨੀ ਵੱਡੀ ਗਿਣਤੀ ਵਿੱਚ ਹਿਰਨਾਂ ਦੇ ਅਚਾਨਕ ਮਾਰੇ ਜਾਣ ਦੀ ਘਟਨਾ ਮਗਰੋਂ ਜੰਗਲੀ ਜੀਵ ਪ੍ਰੇਮੀਆਂ ਵਿੱਚ ਨਿਰਾਸ਼ਾ ਦਾ ਆਲਮ ਵੇਖਿਆ ਜਾ ਰਿਹਾ ਹੈ| ਇਸ ਸਬੰਧੀ ਪ੍ਰਾਪਤ ਹੋਰ ਵੇਰਵਿਆਂ ਮੁਤਾਬਕ ਹਿਰਨਾਂ ਦੀ ਮੌਤ ਇੱਕ ਵਾਇਰਸ ਨਾਲ ਹੋਣੀ ਕਿਆਸੀ ਜਾ ਰਹੀ ਹੈ| ਅਤੇ ਇਹ ਵਾਇਰਸ ਮਨੁੱਖਾਂ ਲਈ ਖਤਰਨਾਕ ਨਹੀਂ ਮੰਨਿਆ ਗਿਆ| ਬੀਸੀ ਦੀ ਸੁਬਾਈ ਸਰਕਾਰ ਵੱਲੋਂ ਇਸ ਸਬੰਧੀ ਕੋਈ ਵੀ ਲੋੜੀਂਦੀ ਜਾਣਕਾਰੀ ਜੰਗਲੀ ਜੀਵ ਅਧਿਕਾਰੀਆਂ ਨਾਲ ਸਾਂਝੀ ਕਰਨ ਦੀ ਅਪੀਲ ਵੀ ਕੀਤੀ ਗਈ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਪੋ ਆਪਣਾ ਸੁਭਾਅ
Next articleਜੰਗ ਜਲਦੀ ਹੀ ਖਤਮ ਹੋ ਜਾਵੇਗੀ: ਹਮਾਸ ਗਾਜ਼ਾ-ਇਜ਼ਰਾਈਲ ਟਕਰਾਅ ਨੂੰ ਰੋਕਣ ਲਈ ਸਹਿਮਤ, ਸੰਯੁਕਤ ਰਾਸ਼ਟਰ ਨੇ ਫੈਸਲੇ ਦਾ ਸਵਾਗਤ ਕੀਤਾ