HOME ਨੌਵਾਂ ਅਸ਼ੋਕ ਵਿਜੇ ਦਸਵੀਂ ਮਹਾਦਸ਼ਮੀ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ

ਨੌਵਾਂ ਅਸ਼ੋਕ ਵਿਜੇ ਦਸਵੀਂ ਮਹਾਦਸ਼ਮੀ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ

3

ਕਪੂਰਥਲਾ,  (ਸਮਾਜ ਵੀਕਲੀ)   (ਕੌੜਾ)- ਨੌਵੇਂ ਅਸ਼ੋਕ ਵਿਜੇ ਦਸਵੀਂ  ਅੰਬੇਡਕਰ ਬਹੁ ਵਿਹਾਰ ਆਰ ਸੀ ਐਫ ਦੀ ਨਵੀਂ ਤਿਆਰ ਇਮਾਰਤ ਤੋਂ ਗਰਾਊਂਡ ਤੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਜੋ ਕਿ ਆਰ ਸੀ ਐੱਫ  ਦੀਆਂ ਸਮੂਹ ਬੋਧੀ ਫੂਲੇ, ਅੰਬੇਡਕਰੀ, ਧਾਰਮਿਕ ਅਤੇ ਸਮਾਜਿਕ ਸੰਗਠਨ ਨੇ ਸਾਂਝੇ ਤੌਰ ਤੇ ਆਯੋਜਿਤ ਕੀਤਾ ।  ਪ੍ਰੋਗਰਾਮ ਦੀ ਸ਼ੁਰੂਆਤ  ਪੰਚਸ਼ੀਲ ਵੇਦ ਵੰਦਨਾ ਨਾਲ ਕੀਤੀ । ਇਸ ਦੌਰਾਨ ਮੁੱਖ ਬੁਲਾਰੇ ਮਾਸਟਰ ਗਿਆਨ ਸੀਲ ਵੱਲੋਂ ਜੋਤੀ ਪ੍ਰਜਿਲਤ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਸੰਸਥਾਵਾਂ ਦੇ ਬੁਲਾਰਿਆਂ ਜਿਨ੍ਹਾਂ ਵਿੱਚ ਬਾਮ ਸੇਫ ਤੋਂ ਬ੍ਰਹਮਪਾਲ ਭਾਰਤੀ ,ਕ੍ਰਿਸਨ ਲਾਲ ਜੱਸਲ, ਨਿਰਵੈਰ ਸਿੰਘ, ਭਾਰਤੀ ਸਮਾਜ ਨਿਰਮਾਣ ਸੰਘ ਤੋਂ ਜਨਰਲ ਸਕੱਤਰ ਰਣਜੀਤ ਸਿੰਘ , ਕੈਪਟਨ ਨਰਾਇਣ, ਭਾਰਤੀ ਬੋਧ ਮਹਾਸਭਾ ਤੋਂ ਈ ਪੀ ਸਿੰਘ ਆਲ ਇੰਡੀਆ ਐਸ ਟੀ ਤੋਂ ਕਾਰਜਕਾਰੀ ਪ੍ਰਧਾਨ ਸੋਹਨ ਬੈਠਾ ਆਦਿ ਨੇ ਸਮਰਾਟ  ਅਸ਼ੋਕ ਵੱਲੋਂ ਬੁੱਧ ਪ੍ਰਚਾਰ ਪ੍ਰਸਾਰ ਬਾਰੇ ਵਿਸਥਾਰ ਪੂਰਵਕ ਜਾਨਣਾ ਪਾਇਆ। ਮਾਸਟਰ ਕੁਸ਼ਲ ਕੁਮਾਰ ਪੰਜਾਬ ਬਹੁਜਨ ਕੋਆਰਡੀਨੇਸ਼ਨ ਟੀਮ ਪੰਜਾਬ ਵੱਲੋਂ ਸਮਰਾਟ ਅਸ਼ੋਕ ਵੱਲੋਂ ਬੁੱਧ ਧਰਮ ਦੇ ਪ੍ਰਚਾਰ ਪ੍ਰਸਾਰ ਤੇ ਵੀ ਵਿਸਥਾਰ ਪੂਰਵ ਚਾਨਣਾ ਪਾਇਆ ਗਿਆ। ਅੰਤ ਵਿੱਚ ਇੰਜੀਨੀਅਰ ਜੀਤ ਸਿੰਘ ਪ੍ਰਧਾਨ ਆਲ ਇੰਡੀਆ ਐਸਸੀ ਐਸਟੀ ਰੇਲਵੇ ਇਮਪਲਾਈ ਐਸੋਸੀਏਸ਼ਨ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਰਣਜੀਤ ਸਿੰਘ ,ਜਸਪਾਲ , ਸੰਧੂਰਾ ਸਿੰਘ ,ਵੀਰ ਪ੍ਰਕਾਸ਼ ,ਸੁਖਵਿੰਦਰ ਸਿੰਘ, ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੇ ਸਕੱਤਰ ਬੀਰ ਸਿੰਘ ਵੜੈਚ, ਬਾਮਸੇਫ ਤੋਂ ਪੂਰਨ ਚੰਦ ,ਰਾਜੇਸ਼ ਕੁਮਾਰ, ਸੰਜੇ ਸਿੰਘ, ਸਤੀਸ਼ ਕੁਮਾਰ, ਰਾਜ ਕੁਮਾਰ, ਗੁਰਮੁਖ ਸਿੰਘ, ਰਾਮ ਵਿਲਾਸ, ਸੂਰਜ ਸਿੰਘ ਆਦਿ ਨੇ ਅਹਿਮ ਭੂਮਿਕਾ ਨਿਭਾਈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਏਅਰ ਕੰਡੀਸ਼ਨਰਾਂ ਦੇ ਵਾਤਾਵਰਨ ਅਤੇ ਮਨੁੱਖੀ ਸਿਹਤ ‘ਤੇ ਪ੍ਰਭਾਵ
Next articleਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਬਲਾਕਾਂ ਵਿੱਚ ਬਲਾਕ ਪੱਧਰੀ ਸਾਇੰਸ ਸੈਮੀਨਾਰ ਆਯੋਜਿਤ