(ਸਮਾਜ ਵੀਕਲੀ) ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ਵੱਲੋਂ ਹਰ ਵਾਰੀ ਦੀ ਤਰ੍ਹਾਂ ਆਪਣਾ ਮਹੀਨਾਵਾਰ ਸਾਹਿਤਕ ਸਮਾਗਮ 05 ਅਕਤੂਬਰ ( ਐਤਵਾਰ ) ਨੂੰ ਸਵੇਰੇ 10 ਵਜੇ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ , ਦਸਮੇਸ਼ ਨਗਰ , ਬਰਨਾਲਾ ਰੋਡ ਧੂਰੀ ਵਿਖੇ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਾਹਿਤਕ ਅਤੇ ਸੱਭਿਆਚਾਰਕ ਗੀਤਾਂ ਦੇ ਰਚੇਤਾ ਤੇ ਬੁਲੰਦ ਆਵਾਜ਼ ਦੇ ਮਾਲਕ ਗੀਤਕਾਰ ਅਤੇ ਗਾਇਕ “ਬਲਬੀਰ ਸਿੰਘ ਦਿਲਦਾਰ” ਹਾਜ਼ਰੀਨ ਦੇ ਰੂਬਰੂ ਹੋ ਕੇ ਆਪਣੇ ਜੀਵਨ , ਗੀਤਕਾਰੀ ਅਤੇ ਗਾਇਕੀ ਦੇ ਸਫ਼ਰ ਤੋਂ ਇਲਾਵਾ ਆਪਣੇ ਨਵੇਂ ਪੁਰਾਣੇ ਗੀਤ ਵੀ ਪੇਸ਼ ਕਰਨਗੇ । ਇਸ ਤੋਂ ਉਪਰੰਤ ਵਿਸ਼ਾਲ ਕਵੀ ਦਰਬਾਰ ਅਤੇ ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ ਆਪਣੀ ਵਿਦੇਸ਼ ਯਾਤਰਾ ਦੀਆਂ ਯਾਦਾਂ ਵੀ ਸਾਂਝੀਆਂ ਕਰਨਗੇ । ਅੰਤ ਵਿੱਚ ਮੈਂਬਰਾਂ ਦੇ ਜਨਮ ਦਿਨ ਮਨਾਉਂਣ ਅਤੇ ਸਨਮਾਨਿਤ ਕਰਨ ਦੀ ਰਸਮ ਵੀ ਕੀਤੀ ਜਾਵੇਗੀ । ਇਹ ਜਾਣਕਾਰੀ ਪ੍ਰੈੱਸ ਨਾਲ਼ ਸਾਂਝੀ ਕਰਦਿਆਂ ਸਭਾ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਮੀਮਸਾ ਅਤੇ ਵਿਤ ਸਕੱਤਰ ਗੁਰਮੀਤ ਸਿੰਘ ਸੋਹੀ ਨੇ ਸਮੂਹ ਮੈਂਬਰਾਂ ਤੋਂ ਇਲਾਵਾ ਇਲਾਕੇ ਦੇ ਹੋਰ ਸਾਹਿਤਕਾਰਾਂ , ਕਲਾਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਸਮੇਂ ਸਿਰ ਪਹੁੰਚਣ ਦੀ ਸਨਿਮਰ ਬੇਨਤੀ ਕੀਤੀ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



