HOME ਡੀ.ਏ.ਪੀ. ਯੂਰੀਆ ਖਾਦਾਂ ਵਿੱਚ ਹੋ ਰਹੀ ਕਿਸਾਨਾਂ ਦੀ ਲੁੱਟ ਨੂੰ ਸਰਕਾਰਾਂ ਨੱਥ...

ਡੀ.ਏ.ਪੀ. ਯੂਰੀਆ ਖਾਦਾਂ ਵਿੱਚ ਹੋ ਰਹੀ ਕਿਸਾਨਾਂ ਦੀ ਲੁੱਟ ਨੂੰ ਸਰਕਾਰਾਂ ਨੱਥ ਪਾਉਣ : ਲੱਖੋਵਾਲ

2
ਸ੍ਰ: ਹਰਿੰਦਰ ਸਿੰਘ ਲੱਖੋਵਾਲ

ਲੁਧਿਆਣਾ (ਸਮਾਜ ਵੀਕਲੀ)  ( ਕਰਨੈਲ ਸਿੰਘ ਐੱਮ.ਏ.) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਸ੍ਰ: ਹਰਿੰਦਰ ਸਿੰਘ ਲੱਖੋਵਾਲ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ  ਸੂਬੇ ਅੰਦਰ ਇਸ ਸਮੇਂ ਕਿਸਾਨਾਂ ਦੀ ਹੋ ਰਹੀ ਲੁੱਟ ਨੂੰ ਨਜ਼ਰ ਅੰਦਾਜ ਕਰ ਰਹੀ  ਸਰਕਾਰ ਨੂੰ ਆਉਣ ਵਾਲੇ ਸਮੇਂ ਖਮਿਆਜਾ ਭੁਗਤਣਾ ਪੈ ਸਕਦਾ, ਕਿਉਂਕਿ ਅੱਜ ਜਿੱਥੇ ਕਿਸਾਨਾਂ ਨੂੰ ਯੂਰੀਆਂ ਜਾ ਡਾਈ ਖਾਦ ਲੋੜ  ਹੈ, ਓਥੇ ਹੀ ਸਰਕਾਰ ਦੇ ਅਦਾਰੇ iffco ਸਮੇਤ ਸਾਰੀਆਂ ਦੁਕਾਨਾਂ ਵਾਲੇ ਬਹੁਤ ਵੱਡੀ ਲੁੱਟ ਮਚਾ ਰਹੇ ਆ, ਯੂਰੀਆਂ ਖਾਦ ਦਾ ਸਹੀ ਰੇਟ 266.50 ਹੈ  ਪਰ ਉਸ ਦੇ ਨਾਲ ਕਿਸਾਨਾਂ ਨੂੰ ਘੱਟੋ ਘੱਟ 150,200 ਰੁਪਏ ਦਾ ਸਮਾਨ ਧੱਕੇ ਨਾਲ ਚੁਕਾਇਆ ਜਾਂਦਾ ਹੈ।  ਉਹ ਵੀ ਇੱਕ ਥੈਲੇ ਮਗਰ, ਇਸ ਤੋਂ ਬਾਅਦ ਗੱਲ ਕਰਦੇ ਆ ਡਾਈ ਰੇਹ ਦੀ ਉਸ ਦੀ ਕੀਮਤ 1350 ਦੇ ਲੱਗਭੱਗ ਹੈ, ਪਰ ਉਸ ਦੇ ਇੱਕ ਥੈਲੇ ਨਾਲ ਓਨੀ ਹੀ ਕੀਮਤ ਦਾ ਹੋਰ ਸਮਾਨ ਦਿੱਤਾ ਜਾਂਦਾ ਹੈ, ਕਿਸਾਨਾਂ ਕੋਲ ਤਾਂ ਅਸਲੀ ਕੀਮਤ ਤੇ ਰੇਹ ਲੈਣ ਲਈ ਪੈਸੇ ਨੀ ਹੁੰਦੇ ਉਹ ਵੀਂ ਆੜਤੀਆਂ ਤੋਂ ਲੈ ਕੇ ਖਾਦ ਵਗੈਰਾ ਲੈਦੇ ਹਨ, ਹੁਣ ਉਹਨਾਂ ਨੂੰ ਦੁੱਗਣੀ ਕੀਮਤ ਤੇ ਸਮਾਨ ਲੈਣ ਲਈ ਦੁਕਾਨਦਾਰਾਂ ,  iffco ਸਮੇਤ ਸਾਰੀਆ ਕੋਆਪਰੇਟਿਵ ਸੁਸਾਇਟੀਆਂ ਵਾਲਿਆਂ ਵੱਲੋਂ ਵਾਧੂ ਬੋਝ ਪਾਇਆ ਜਾਂਦਾ ਹੈ, ਜੋ ਕੇ ਬਹੁਤ ਹੀ ਮਾੜਾ ਹੈ, ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ, ਕਿ ਇਹਨਾਂ ਦੁਕਾਨਦਾਰਾਂ ਨੂੰ ਨੱਥ ਪਾਈ ਜਾਵੇ ਤੇ ਆਪਣੇ ਅਦਾਰੇ iffco ਅਤੇ ਸਾਰੀਆਂ ਕੋਆਪਰੇਟਿਵ ਸੁਸਾਇਟੀਆਂ ਨੂੰ ਵਾਰਨਿੰਗ ਦਿੱਤੀ ਜਾਵੇ ਕਿਉਂਕਿ ਸਰਕਾਰ ਲੋਕ ਪੱਖੀ ਹੋਣ ਦਾ ਦਾਅਵਾ ਕਰਕੇ ਸੱਤਾ ਵਿੱਚ ਆਈ ਸੀ, ਜੋ ਹੁਣ ਸਰਕਾਰ ਲੱਗਦਾ ਸੁੱਤੀ ਪਈ ਆ, ਜੇ ਹੁਣ ਨਾ ਜਾਗੀ ਤਾਂ 2027 ਦੀਆਂ ਚੋਣਾਂ ਵਿੱਚ ਲੋਕ ਇਹਨਾਂ ਦਾ ਬੋਰੀਆ ਬਿਸਤਰਾ ਗੋਲ ਕਰ ਦੇਣਗੇ । ਲੱਖੋਵਾਲ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨਾਂ ਨਾਲ ਹੁੰਦੀ ਲੁੱਟ ਬੰਦ ਨਾ ਹੋਈ ਤਾਂ ਸਮਝਾਂਗੇ ਕਿ ਸਰਕਾਰ ਦੀ ਸ਼ਹਿ ਨਾਲ ਹੀ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ । ਇਸ ਹੋ ਰਹੀ ਲੁੱਟ ਦਾ ਵਿਰੋਧ ਕਿਸਾਨਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੱਡੇ ਪੱਧਰ ਤੇ ਕੀਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਜੰਮੂ-ਕਸ਼ਮੀਰ ਪੰਜਾਬੀ ਸਾਹਿਤ ਸਭਾ ਵੱਲੋਂ 58ਵੀਂ ਸਾਲਾਨਾ ਸਾਹਿਤਕ ਮਿਲਣੀ ਮਨਾਈ ਗਈ*।
Next articleਸ਼ਹੀਦ ਭਾਈ ਲਛਮਣ ਸਿੰਘ ਜੀ ਦੀ 23ਵੀਂ ਸ਼ਹੀਦੀ ਬਰਸੀ ਤੇ ਦੀਵਾਨ ਟੋਡਰਮੱਲ ਪਬਲਿਕ ਸਕੂਲ ਕਾਕੜਾ ਦੇ ਵਿਦਿਆਰਥੀਆਂ ਵੱਲੋਂ ਲਗਾਈ ਗਈ ਹਾਜ਼ਰੀ।