
ਸੰਦੀਪ ਸਿੰਘ’ਬਖੋਪੀਰ’ (ਸਮਾਜ ਵੀਕਲੀ) ਸਕੂਲ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਪਿੰਡ ਬਖੋਪੀਰ ਵਿਖੇ ਸ਼ਹੀਦ ਭਾਈ ਲਛਮਣ ਸਿੰਘ ਜੀ ਦੀ 23ਵੀਂ ਬਰਸੀ ਤੇ ਹਾਜ਼ਰੀ ਲਗਵਾਈ ਗਈ, ਜਿੱਥੇ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ, ਪਾਏ ਗਏ, ਪਿੰਡ ਬਖੋਪੀਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਮੁੱਖ ਗੇਟ ਉਪਰ ਲੱਗੀਆਂ ਪਿੰਡ ਦੇ ਦੋ ਮਹਾਨ ਸ਼ਹੀਦ ਭਾਈ ਨਰਦੇਵ ਸਿੰਘ ਅਤੇ ਭਾਈ ਲਛਮਣ ਸਿੰਘ ਜੀ ਦੀਆਂ ਤਸਵੀਰਾਂ ਉੱਪਰ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ, ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ਗਏ, ਸਕੂਲ ਵੱਲੋਂ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕ ਸੰਦੀਪ ਸਿੰਘ ‘ਬਖੋਪੀਰ’, ਸਨਮੀਤ ਸਿੰਘ ਅਤੇ ਮੈਡਮ ਅਮਨ ਜੀ ਵੱਲੋਂ ਸ਼ਹੀਦ ਭਾਈ ਲਛਮਣ ਸਿੰਘ ਜੀ ਦੇ ਪਿਤਾ ਸਰਦਾਰ ਜੋਰਾ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਬੀਬੀ ਸੁਖਵਿੰਦਰ ਕੌਰ ਅਤੇ ਸ਼ਹੀਦ ਭਾਈ ਨਰਦੇਵ ਸਿੰਘ ਜੀ ਦੇ ਪਰਿਵਾਰਿਕ ਮੈਂਬਰ ਭਾਈ ਸੰਦੀਪ ਸਿੰਘ ਨੂੰ ਸ਼ਹੀਦਾ ਦੀ ਦੇਸ਼ ਲਈ ਦਿੱਤੀ ਮਹਾਨ ਸ਼ਹਾਦਤ ਲਈ ਸਨਮਾਨਿਤ ਕੀਤਾ ਗਿਆ, ਮੌਕੇ ਉੱਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾ ਸਮੂਹ ਸਟਾਫ਼ ਤੇ ਪ੍ਰਿੰਸੀਪਲ ਮੈਡਮ ਪਰਦੀਪ ਕੌਰ,ਮੇਜਰ ਸਿੰਘ ,ਵਿਦਿਆਰਥੀ, ਨਗਰ ਪੰਚਾਇਤ ਸਰਪੰਚ ਜਗਤਾਰ ਸਿੰਘ ਕੈਪਟਨ ਸੁਰਜੀਤ ਸਿੰਘ, ਕੈਪਟਨ ਮੇਜਰ ਸਿੰਘ, ਭਾਈ ਦਰਸ਼ਨ ਸਿੰਘ ਜੀ ਖਾਲਸਾ, ਮੈਂਬਰ ਗੁਰਦੀਪ ਸਿੰਘ, ਹਰਜਿੰਦਰ ਸਿੰਘ, ਕੁਲਜੀਤ ਸਿੰਘ,ਬਹਾਦਰ ਸਿੰਘ, ਸ਼ੇਰ ਸਿੰਘ,ਸਾਬਕਾ ਸਰਪੰਚ ਕੁਲਵੰਤ ਸਿੰਘ ਦੂਰ ਨੇੜੇ ਦੇ ਰਿਸ਼ਤੇਦਾਰ ਅਤੇ ਪਤਵੰਤੇ ਤੇ ਸੱਜਣ ਹਾਜ਼ਰ ਸਨ।
ਸ਼ਹੀਦ ਭਾਈ ਲਛਮਣ ਸਿੰਘ ਜੀ ਦੀ 23ਵੀਂ ਸ਼ਹੀਦੀ ਬਰਸੀ ਤੇ ਦੀਵਾਨ ਟੋਡਰਮੱਲ ਪਬਲਿਕ ਸਕੂਲ ਕਾਕੜਾ ਦੇ ਵਿਦਿਆਰਥੀਆਂ ਵੱਲੋਂ ਲਗਾਈ ਗਈ ਹਾਜ਼ਰੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



