HOME ਜਲ ਸਪਲਾਈ ਦੀ ਪਾਈਪ ਲੀਕੇਜ ਕਾਰਨ ਪੀਣ ਵਾਲਾ ਪਾਣੀ ਹੋ ਰਿਹਾ ਦੂਸ਼ਿਤ

ਜਲ ਸਪਲਾਈ ਦੀ ਪਾਈਪ ਲੀਕੇਜ ਕਾਰਨ ਪੀਣ ਵਾਲਾ ਪਾਣੀ ਹੋ ਰਿਹਾ ਦੂਸ਼ਿਤ

2
ਕੈਪਸ਼ਨ :ਕਾਠਗੜ੍ਹ ਦੇ ਵਾਰਡ ਨੰਬਰ 5 ਵਿੱਚ ਸਾਫ ਪਾਣੀ ਦੀ ਹੋ ਰਹੀ ਲੀਕੇਜ ਦਾ ਦ੍ਰਿਸ਼।
ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ) ਕਸਬਾ ਕਾਠਗੜ੍ਹ ਦੇ ਵਾਰਡ ਨੰਬਰ 5 ਵਿੱਚ ਖੇਡ ਕਰੀੜਾ ਸੈਂਟਰ ਵਾਲੀ ਗਲੀ ਵਿੱਚ ਘਰਾਂ ਨੂੰ ਜਾ ਰਹੀ ਜਲ ਸਪਲਾਈ ਦੀ ਪਾਈਪ ਲੀਕੇਜ ਕਾਰਨ ਪੀਣ ਵਾਲਾ ਪਾਣੀ ਦੂਸ਼ਿਤ ਹੋ ਰਿਹਾ ਹੈ ਜਿਸ ਨੂੰ ਵਿਭਾਗ ਵੱਲੋਂ ਠੀਕ ਨਹੀਂ ਕੀਤਾ ਜਾ ਰਿਹਾ। ਜਾਣਕਾਰੀ ਅਨੁਸਾਰ ਕਾਠਗੜ੍ਹ ਦੇ ਵਾਰਡ ਨੰਬਰ 5 ਦੇ ਖੇਡ ਕ੍ਰੀੜਾ ਸੈਂਟਰ ਨੂੰ ਜਾਣ ਵਾਲੀ ਗਲੀ ਵਿੱਚ ਲੋਕਾਂ ਦੇ ਘਰਾਂ ਨੂੰ ਪੀਣ ਵਾਲੇ ਸ਼ੁੱਧ ਪਾਣੀ ਦੀ ਜੋ ਪਾਈਪ ਲਾਈਨ ਪਾਈ ਗਈ ਹੈ ਉਹ ਲੰਬੇ ਸਮੇਂ ਤੋਂ ਲੀਕੇਜ ਹੋ ਰਹੀ ਹੈ ਜਿਸ ਕਾਰਨ ਵੱਡੀ ਮਾਤਰਾ ਵਿੱਚ ਸਾਫ ਪਾਣੀ ਬਰਬਾਦ ਹੋ ਰਿਹਾ ਹੈ। ਪਾਈਪ ਲੀਕੇਜ ਵਾਲੀ ਜਗ੍ਹਾ ‘ਤੇ ਇੱਕ ਵੱਡਾ ਖੱਡਾ ਬਣਿਆ ਹੋਇਆ ਹੈ ਜਿੱਥੇ ਜਮਾਂ ਪਾਣੀ ਨੂੰ ਕੁੱਤੇ ਤੇ ਹੋਰ ਜਾਨਵਰ ਪੀਂਦੇ ਹਨ ਜਦ ਕਿ ਜਿੱਥੋਂ ਪੀਣ ਵਾਲੇ ਪਾਣੀ ਦੀ ਇਹ ਪਾਈਪ ਲਾਈਨ ਪਾਈ ਗਈ ਹੈ ਉਸ ਦੇ ਹੇਠਾਂ ਅੰਡਰਗਰਾਊਂਡ ਗੰਦੇ ਪਾਣੀ ਦਾ ਨਿਕਾਸੀ ਨਾਲਾ ਵੀ ਹੈ। ਇਸ ਲੀਕੇਜ ਕਾਰਨ ਸ਼ੁੱਧ ਪਾਣੀ ਦੂਸ਼ਿਤ ਹੋ ਕੇ ਲੋਕਾਂ ਤੱਕ ਪਹੁੰਚ ਰਿਹਾ ਹੈ ਜਿਸ ਨਾਲ ਬਿਮਾਰੀ ਆਦਿ ਫੈਲਣ ਦਾ  ਡਰ ਹੈ ਅਤੇ ਬਰਬਾਦ ਹੋ ਰਹੇ ਸਾਫ ਪਾਣੀ ਵੱਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਲੀਕੇਜ ਨੂੰ ਠੀਕ ਕਰਵਾਉਣ ਲਈ ਕਈ ਵਾਰ ਜਲ ਘਰ ਕਾਠਗੜ੍ਹ ਦੇ ਕਰਮਚਾਰੀ ਨੂੰ ਕਿਹਾ ਜਾ ਚੁੱਕਾ ਹੈ ਪ੍ਰੰਤੂ ਉਸ ਵੱਲੋਂ ਲੀਕੇਜ ਨੂੰ ਸਹੀ ਕਰਾਉਣ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।  ਕਸਬਾ ਵਾਸੀਆਂ ਦੀ ਮੰਗ ਹੈ ਕਿ ਵਾਰਡ ਨੰਬਰ ਪੰਜ ਵਿਚ ਹੋ ਰਹੀ ਸਾਫ ਪਾਣੀ ਦੀ ਲੀਕੇਜ ਨੂੰ ਜਲਦੀ ਠੀਕ ਕੀਤਾ ਜਾਵੇ ਤਾਂ ਜੋ ਇੱਕ ਤਾਂ ਪਾਣੀ ਦੂਸ਼ਿਤ ਨਾ ਹੋ ਸਕੇ ਤੇ ਦੂਜਾ ਪਾਣੀ ਦੀ ਬਰਬਾਦੀ ਵੀ ਨਾ ਹੋਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਖੱਡਾਂ ਦੇ ਟੁੱਟ ਚੁੱਕੇ ਕਾਜਵਿਆਂ ਕਾਰਨ ਰਾਹਗੀਰਾਂ ਨੂੰ ਕਰਨਾ ਪੈ ਰਿਹਾ ਪਰੇਸ਼ਾਨੀਆਂ ਦਾ ਸਾਹਮਣਾ ਜੀਪੀਐਸ ਲਗਾ ਕੇ ਜਾਣ ਵਾਲੇ
Next articleHYGIENE AND CLEANLINESS AS CORNERSTONES OF HUMAN HEALTH