HOME ਸ਼ੇਖ਼ ਫ਼ਰੀਦ ਜੀ ਦਾ ਆਗਮਨ ਪੁਰਬ ਬਾਬਾ ਬੰਦਾ ਸਿੰਘ ਬਹਾਦਰ ਭਵਨ ਵਿਖੇ...

ਸ਼ੇਖ਼ ਫ਼ਰੀਦ ਜੀ ਦਾ ਆਗਮਨ ਪੁਰਬ ਬਾਬਾ ਬੰਦਾ ਸਿੰਘ ਬਹਾਦਰ ਭਵਨ ਵਿਖੇ ਮਨਾਇਆ ਗਿਆ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.)– ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਸ਼ੇਖ਼ ਫ਼ਰੀਦ ਜੀ ਦਾ ਆਗਮਨ ਪੁਰਬ ਪੂਰਨ ਸ਼ਰਧਾ, ਸਤਿਕਾਰ ਨਾਲ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਮੁੱਖ ਸਰਪ੍ਰਸਤ ਉੱਘੇ ਇਤਿਹਾਸਕਾਰ ਡਾ: ਸਵਰਾਜ ਸਿੰਘ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਗੁਰਿੰਦਰਜੀਤ ਕੌਰ ਖਹਿਰਾ ਅਤੇ ਅਵਰਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਇਸ ਸਮੇਂ ਡਾ: ਸਵਰਾਜ ਸਿੰਘ ਅਤੇ ਬਾਵਾ ਨੇ ਕਿਹਾ ਕਿ ਸ਼ੇਖ਼ ਫ਼ਰੀਦ ਜੀ ਦੀ ਬਾਣੀ ਸਮੁੱਚੀ ਮਨੁੱਖਤਾ ਨੂੰ ਜ਼ਿੰਦਗੀ ਜਿਉਣ ਦਾ ਰਸਤਾ ਦਿਖਾਉਂਦੀ ਹੈ। ਉਹਨਾਂ ਕਿਹਾ ਕਿ ਜਿਸ ਮਨੁੱਖ ਵਿੱਚ ਨਿਮਰਤਾ, ਖਿਮਾ ਕਰਨਾ, ਜ਼ੁਬਾਨ ਦੀ ਮਿਠਾਸ ਹੈ, ਉਹੀ ਪਰਮਾਤਮਾ ਨੂੰ ਪਾਉਣ ਦੇ ਕਾਬਲ ਹੈ। ਉਹਨਾਂ ਕਿਹਾ ਕਿ ਫ਼ਰੀਦ ਜੀ ਨੇ ਰਸ-ਭਿੰਨੀ ਪੰਜਾਬੀ ਭਾਸ਼ਾ ਰਾਹੀਂ ਇਲਾਹੀ ਹੁਕਮਾਂ ਨੂੰ ਆਮ ਲੋਕਾਂ ਲਈ ਉਚਾਰਿਆ। ਉਹਨਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਜੀ ਦੇ 112 ਸਲੋਕ ਹਨ। ਉਹਨਾਂ ਦੇ ਲਿਖੇ ਸ਼ਬਦਾਂ ਵਿੱਚੋਂ “ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥” ਜੋ ਨਿਮਰਤਾ, ਖਿਮਾ, ਸਾਦਗੀ ਸਬਰ ਸੰਤੋਖ ਦਾ ਪ੍ਰਤੀਕ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleपूना पैकट : एक पुनर्मूल्यांकन
Next articleਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੇਸ- 1, ਵਿਖੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਮੈਡੀਕਲ ਕੈੰਪ = ਕੁਲਵਿੰਦਰ ਸਿੰਘ ਬੈਨੀਪਾਲ