HOME ਅੱਜ ਮਨਾਇਆ ਜਾਵੇਗਾ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਜਨਮ ਦਿਹਾੜਾ

ਅੱਜ ਮਨਾਇਆ ਜਾਵੇਗਾ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਜਨਮ ਦਿਹਾੜਾ

5
ਬ੍ਰਹਮ ਗਿਆਨੀ ਭਾਈ ਲਾਲੋ
• ਸੰਤ ਰਣਜੀਤ ਸਿੰਘ ਹੁਸ਼ਿਆਰਪੁਰ ਨੂੰ ਦਿੱਤਾ ਜਾਵੇਗਾ ਬ੍ਰਹਮ ਗਿਆਨੀ ਭਾਈ ਲਾਲੋ ਜੀ ਐਵਾਰਡ 2025 : ਹਰਦੇਵ ਸਿੰਘ ਕੌਂਸਲ 
ਹੁਸ਼ਿਆਰਪੁਰ,  (ਸਮਾਜ ਵੀਕਲੀ)   (ਤਰਸੇਮ ਦੀਵਾਨਾ)-ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਨਿੰਨ ਸਿੱਖ ਧੰਨ ਧੰਨ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਜਨਮ ਦਿਹਾੜਾ 24 ਸਤੰਬਰ ਨੂੰ ਗੁਰਦੁਆਰਾ ਭਾਈ ਲਾਲੋ ਜੀ ਪਿੰਡ ਸ਼ਰੀਂਹ ਮਲੇਰਕੋਟਲਾ ਵਿਖੇ ਸਮੂੰਹ ਸਿੱਖ ਜਗਤ ਅਤੇ ਸਮੁੱਚੇ ਰਾਮਗੜ੍ਹੀਆ ਸੰਸਥਾਵਾਂ ਵੱਲੋਂ ਸਮੂਹਿਕ ਰੂਪ ਵਿੱਚ ਮਨਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦੇ ਪ੍ਰਧਾਨ ਸਰਦਾਰ ਹਰਦੇਵ ਸਿੰਘ ਕੌਂਸਲ ਨੇ ਦੱਸਿਆ ਕਿ ਇਸ ਵਾਰ ਬ੍ਰਹਮ ਗਿਆਨੀ ਭਾਈ ਲਾਲੋ ਜੀ ਐਵਾਰਡ 2025 ਗੁਰਦੁਆਰਾ ਸ਼ਹੀਦ ਸਿੰਘਾਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਰਣਜੀਤ ਸਿੰਘ ਹੁਸ਼ਿਆਰਪੁਰ ਨੂੰ ਗੁਰਦੁਆਰਾ ਭਾਈ ਲਾਲੋ ਜੀ ਪਿੰਡ ਸ਼ਰੀਂਹ ਵਿਖ਼ੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੇ ਰਾਮਗੜੀਆ ਭਾਈਚਾਰੇ ਵੱਲੋਂ ਦਿੱਤਾ ਜਾਵੇਗਾ | ਸਰਦਾਰ ਹਰਦੇਵ ਸਿੰਘ ਕੌਂਸਲ ਨੇ ਦੱਸਿਆ ਕਿ  ਬ੍ਰਹਮ ਗਿਆਨੀ ਭਾਈ ਲਾਲੋ ਜੀ ਐਵਾਰਡ ਪਿਛਲੇ 11 ਸਾਲਾਂ ਤੋਂ ਰਾਮਗੜੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਵੱਲੋਂ ਹੁਸ਼ਿਆਰਪਰ ਵਿਖੇ ਪੰਜਾਬ ਪੱਧਰ ਦੇ ਸਮਾਗਮ ਵਿੱਚ ਦਿੱਤੇ ਜਾਂਦੇ ਸਨ ਪਰ ਇਸ ਵਾਰ ਤੋਂ ਰਾਮਗੜੀਆ ਭਾਈਚਾਰੇ ਦੀਆਂ ਸਾਰੀਆਂ ਪ੍ਰਮੁੱਖ ਸੰਸਥਾਵਾਂ ਨਾਲ ਗੁਰ ਮਤਾ ਕਰਕੇ ਇਹ ਐਵਾਰਡ ਇਸ ਸਾਲ ਤੋਂ ਭਾਈ ਲਾਲੋ ਜੀ ਦੇ ਇੱਕੋ ਇੱਕ ਅਸਥਾਨ ਗੁਰਦੁਆਰਾ ਭਾਈ ਲਾਲੋ ਜੀ ਪਿੰਡ ਸ਼ਰੀਂਹ ਮਲੇਰਕੋਟਲਾ ਤੋਂ ਦਿੱਤੇ ਜਾਇਆ ਕਰਨਗੇ |ਉਨ੍ਹਾਂ ਦੱਸਿਆ ਕਿ 24 ਸਤੰਬਰ ਨੂੰ ਪੰਜਾਬ ਭਰ ਤੋਂ ਇਲਾਵਾ ਦਿੱਲੀ ਰਾਜਸਥਾਨ ਹਰਿਆਣਾ ਅਤੇ ਜੰਮੂ ਕਸ਼ਮੀਰ ਦੀਆਂ ਸੰਗਤਾਂ ਵੱਲੋਂ ਵੱਡੇ ਇਕੱਠ ਦੌਰਾਨ ਇਸ ਵਾਰ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਹਰਦੇਵ ਸਿੰਘ ਕੌਂਸਲ ਨੇ ਦੱਸਿਆ ਕਿ ਜਦੋਂ ਗੁਰੂ ਨਾਨਕ ਸਾਹਿਬ ਭਾਈ ਲਾਲੋ ਜੀ ਦੇ ਘਰ ਪਹਿਲੀ ਉਦਾਸੀ ਦੇ ਸਮੇਂ ਸਭ ਤੋ ਪਹਿਲਾਂ ਆਏ ਅਤੇ ਇਥੇ ਹੀ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਾਲੋ ਜੀ ਨੂੰ ਸੰਬੋਧਨ ਕਰਕੇ ਆਉਣ ਵਾਲੇ ਸਮੇਂ ਦਾ ਜ਼ਿਕਰ ਕਰਕੇ ਬਾਣੀ ਦਾ ਉਚਾਰਨ ਕੀਤਾ | ਗੁਰੂ ਨਾਨਕ ਸਾਹਿਬ ਜੀ ਨੇ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕਰਨ ਲਈ ਭਾਈ ਲਾਲੋ ਜੀ ਦੀ ਡਿਊਟੀ ਲਗਾਈ ਇੱਥੇ ਹੀ ਸੱਚ ਤੇ ਬੇਈਮਾਨੀ ਦਾ ਨਿਤਾਰਾ ਰੋਟੀਆਂ ਵਿੱਚੋਂ ਇੱਕ ਪਾਸੇ ਦੁੱਧ ਤੇ ਇੱਕ ਪਾਸੇ ਲਹੂ ਕੱਢ ਕੇ ਕੀਤਾ ਭਾਈ ਲਾਲੋ ਜੀ ਦੀਆਂ ਕੋਧਰੇ ਦੀਆਂ ਰੋਟੀਆਂ ਦਾ ਪਰਸ਼ਾਦਾ ਛੱਕ ਕੇ ਸੇਵਾ ਤੇ ਸਿਮਰਨ ਨੂੰ ਵੇਖਦੇ ਹੋਏ ਸਾਰੀਆਂ ਉਦਾਸੀਆਂ ਦੌਰਾਨ ਤਿੰਨ ਵਾਰ ਭਾਈ ਲਾਲੋ ਜੀ ਦੇ ਘਰ ਆਏ ਤੇ ਗੁਰੂ ਨਾਨਕ ਸਾਹਿਬ ਜੀ ਦੇ ਪਹਿਲੇ ਸਿੱਖ ਬਣੇ ਉਹਨਾਂ ਦੀ ਯਾਦ ਵਿੱਚ ਪਿਛਲੇ 11 ਸਾਲਾਂ ਤੋਂ ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਇੰਡੀਆ ਜੋ ਇੰਟਰਨੈਸ਼ਨਲ ਲੈਵਲ ਤੇ ਕੰਮ ਕਰਦੀ ਹੈ, ਵੱਲੋਂ ਹਰ ਸਾਲ ਭਾਈ ਲਾਲੋ ਜੀ ਐਵਾਰਡ ਦਿੱਤਾ ਜਾਂਦਾ ਹੈ ਜੋ ਇਸ ਸਾਲ ਤੋਂ ਨਿਰੰਤਰ ਗੁਰਦੁਆਰਾ ਭਾਈ ਲਾਲੋ ਜੀ ਸ਼ਰੀਂਹ ਲੁਧਿਆਣਾ ਤੋਂ ਦਿੱਤਾ ਜਾਇਆ ਕਰੇਗਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੋਟ ਕਤੋਹੀ ਚੌਕੀ ਦੇ ਇੰਚਾਰਜ ਵੱਲੋਂ ਕਾਲੇਵਾਲ ਫੱਤੂ ਦੇ ਇੱਕ ਲੜਕੇ ਤੇ ਨਸ਼ੇ ਦਾ ਝੂਠਾਂ ਪਰਚਾ ਕਰਨ ਦਾ ਦੋਸ਼
Next articleਪਿੰਡ ਰਾਮਪੁਰ ਬਿਲੜੋ ਵਿਖ਼ੇ ਦੁਸ਼ਹਿਰੇ ਦਾ ਤਿਉਹਾਰ 2 ਅਕਤੂਬਰ ਨੂੰ